ਸ੍ਰੀ ਮਾਛੀਵਾੜਾ- ਇਤਿਹਾਸਕ ਨਗਰੀ ਸ੍ਰੀ ਮਾਛੀਵਾੜਾ ਸਾਹਿਬ ਨੂੰ ਸਿਖ ਇਤਿਹਾਸਕ ਵਿਚ ਮਹਾਨ ਦਰਜਾ ਪ੍ਰਾਪਤ ਏ ਇਥੇ ਸਾਹਿਬ ਏ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ ਤੇ ਇਸ ਪਵਿਤਰ ਅਸਥਾਨ ਤੇ ਪੂਰੀ ਦੁਨੀਆ ਤੋਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਪਰ ਸ਼ਹਿਰ ਦਾ ਪ੍ਰਸ਼ਾਸਨਿਕ ਢਾਂਚਾਂ ਏੰਨਾ ਕਮਜੋਰ ਹੈ ਕਿ ਸ਼ਹਿਰ ਦੀ ਹਾਲਤ ਕਿਸੇ ਨਰਕ ਦਾ ਭੁਲੇਖਾ ਪਾਉਂਦੀ ਹੈ ਕਿਉਂਕਿ ਸ਼ਹਿਰ ਦਾ ਸ਼ੜਕੀ ਢਾਂਚਾਂ ਉਹ ਅੰਦਰੂਨੀ ਏ ਤੇ ਭਾਵੇਂ ਬਾਹਰੀ ਬੁਰੀ ਤਰ੍ਹਾਂ ਤਬਾਹ ਹੋ ਚੁਕਾ ਹੈ ,ਹਰ ਰੋਜ਼ ਡੂੰਘੇ ਟੋਇਆਂ ਵਿਚ ਰਾਹਗੀਰਾਂ ਦੀ ਡਿਗ ਕੇ ਜਖਮੀ ਹੋਣ ਦੀ ਗਿਣਤੀ ਵਧਦੀ ਈ ਜਾਂਦੀ ਹੈ ਪਰ ਬੜੀ ਬੇਸ਼ਰਮੀ ਨਾਲ ਬਾਰ ਬਾਰ ਅਖਬਾਰਾਂ ਜਰੀਏ ਇਹ ਗਲ ਲਿਖਣੀ ਪੈ ਰਹੀ ਏ ਕਿ ਕੀ ਕਸੂਰ ਏ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਦੇ ਉਹਨਾਂ ਲੋਕਾਂ ਦਾ ਜੋ ਹਰ ਤਰ੍ਹਾਂ ਦਾ ਬਣਦਾ ਟੈਕਸ ਵੀ ਦਿੰਦੇ ਹਨ ਤੇ ਪੰਜੀ ਸਾਲੀਂ ਝੋਲੀ ਅਡ ਕੇ ਆਏ ਮਖੌਟੇ ਧਾਰੀ ਲੀਡਰਾਂ ਨੂੰ ਵੋਟਾਂ ਪਾ ਕੇ ਕੁਰਸੀ ਤੇ ਬਿਠਾ ਵੀ ਦਿੰਦੇ ਹਨ ਤੇ ਫਿਰ ਆਪਣੇ ਸ਼ਹਿਰ ਦੀਆਂ ਮੁਢਲੀਆਂ ਸਹੂਲਤਾਂ ਲਈ ਇਹਨਾਂ ਲੋਕਾਂ ਤੇ ਇਹਨਾਂ ਦੇ ਚਮਚਿਆਂ ਅਗੇ ਹਥ ਵੀ ਬੰਨਦੇ ਹਨ ਤੇ ਫਰਿਆਦ ਇਹਨਾਂ ਦੀ ਫਿਰ ਵੀ ਸੁਣੀ ਨਹੀਂ ਜਾਂਦੀ ! ਕਿਉਂ ? ਇਹ ਸਭ ਕਿਉਂ ਹੋ ਰਿਹਾ ਸ੍ਰੀ ਮਾਛੀਵਾੜਾ ਸਾਹਿਬ ਦੇ ਵਸਿੰਦਿਆ ਨਾਲ । ਸ੍ਰੀ ਮਾਛੀਵਾੜਾ ਸਾਹਿਬ ਦੀ ਹਿਕ ਪਾੜ ਕੇ ਲੰਘਦਾ ਖੰਨਾ-ਨਵਾਂਸ਼ਹਿਰ ਹਾਈਵੇ ਪਿਛਲੇ 5/6 ਸਾਲ ਤੋਂ ਸ਼ਹਿਰ ਵਾਸੀਆਂ ਲਈ ਕਿਸੇ ਨਾਸੂਰ ਤੋ ਘਟ ਨਹੀਂ,ਸਥਾਨਕ ਲੋਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਹਰ ਤਰ੍ਹਾਂ ਦੇ ਧਰਨੇ ਮੁਜਾਹਰੇ ,ਭੁਖ ਹੜਤਾਲਾਂ ਕਰਕੇ ਹੰਭ ਹਾਰ ਕੇ ਬੈਠ ਗਏ ਪਰ ਹਾਕਮਾਂ ਜਾਂ ਅਫਸਰਸ਼ਾਹੀ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਤੇ ਅਜ ਏਸ ਰੋਡ ਉਪਰ ਦੀ ਲੰਘਣ ਲਈ ਜਾਨ ਤਲੀ ਤੇ ਧਰਕੇ ਜਾਣਾ ਪੈਂਦਾ ! ਏਸੇ ਤਰ੍ਹਾਂ ਸ਼ਹਿਰ ਦੇ ਅੰਦਰ ਦੀ ਲੰਘਦਾ ਲੁਧਿਆਣਾ ਰੋਪੜ ਗੁਰੂ ਗੋਬਿੰਦ ਸਿੰਘ ਰੋਡ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਕੇ ਜਿਥੇ ਮਨੁਖੀ ਜਾਨਾਂ ਨਾਲ ਖੇਡ ਰਿਹਾ ਉਥੇ ਲੰਘਦੇ ਹੋਏ ਵਹੀਕਲਾਂ ਲਈ ਵਡਾ ਖਤਰਾ ਹੈ ! ਜੇ ਇਹ ਰੋਡ ਪੀ ਡਬਲਿਊ ਡੀ ਜਾਂ ਹਾਈਵੇ ਅਥਾਰਟੀ ਦੇ ਅਧੀਨ ਹੈ ਤਾਂ ਸਰਕਾਰ ਦੇ ਵਡੇ ਸਿਆਸੀ ਆਗੂ ਜਾਂ ਡੀ ਸੀ ਲੈਵਲ ਦੇ ਅਧਿਕਾਰੀ ਇਨਾਂ ਸੜਕਾਂ ਪ?ਤੀ ਬੇਰੁਖੀ ਵਿਖਾ ਕੇ ਲੋਕਲ ਆਗੂਆਂ ਦੀ ਲੋਕਾਂ ਵਿਚ ਮਿਟੀ ਪਲੀਤ ਕਿਉਂ ਕਰ ਰਹੇ ਹਨ,ਲੋਕਾਂ ਦਾ ਗੁਸਾ ਤਾਂ ਸਥਾਨਕ ਆਗੂਆਂ ਤੇ ਈ ਨਿਕਲਣਾ ਕਿਉਂਕਿ ਉਹਨਾਂ ਵੋਟਾਂ ਕਿਸੇ ਹਾਈ ਅਥਾਰਟੀ ਨੂੰ ਨਹੀਂ ਸਥਾਨਕ ਲੀਡਰਾਂ ਨੂੰ ਪਾਈਆਂ ।
ਏਸੇ ਤਰ੍ਹਾਂ ਸ਼ਹਿਰ ਦੇ ਅੰਦਰੂਨੀ ਹਿਸੇ ਵਿਚ ਪਾਰਕਿੰਗ ਦਾ ਏਨਾਂ ਬੁਰਾ ਹਾਲ ਏ ਕਿ ਸਵੇਰੇ ਸਵੇਰੇ ਦਸ ਵਜੇ ਵੀ ਜਾਮ ਲਗ ਜਾਂਦਾ ਪਰ ਸ਼ਹਿਰ ਦੇ ਮੋਢੀ ਪ੍ਰਬੰਧਕਾਂ ਕੋਲ ਇਸ ਸਮਸਿਆ ਦਾ ਕੋਈ ਹਲ ਨਹੀਂ ਕਿਉਂਕਿ ਕੋਈ ਪਲਾਨਿੰਗ ਨਹੀਂ, ਕੋਈ ਨੀਤੀ ਨਹੀਂ ! ਕੌਂਸਲ ਅਧਿਕਾਰੀ ਨੂੰ ਸਿਰਫ ਰੇਹੜੀਆਂ ਤੋਂ ਪੈਸੇ ਚਾਹੀਦੇ ਹਨ ਉਹ ਰੇਹੜੀਆਂ ਖੜਨੀਆਂ ਕਿਥੇ ਹਨ ਕੋਈ ਸਿਰਦਰਦੀ ਨਹੀਂ,ਸ਼ਹਿਰ ਦੇ ਲੋਕ ਜਾਣ ਢਠੇ ਖੂਹ ਵਿਚ ਇਹਨਾਂ ਨੂੰ ਕੋਈ ਮਤਲਬ ਨਹੀਂ ! !ਜੇ ਨਗਰ ਕੌਂਸਲ ਅਧਿਕਾਰੀ ਸ਼ਹਿਰ ਵਿਚਲੀ ਪਾਰਕਿੰਗ ਜਾਂ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ਦਾ ਹਲ ਨਹੀਂ ਕਰ ਸਕਦੇ,ਸੀਵਰੇਜ ਦੀ ਲੀਕਜ ਜਾਂ ਬਲੌਕਜ ਦਾ ਹਲ ਨਹੀਂ ਕਰ ਸਕਦੇ ਤਾਂ ਨਗਰ ਕੌਂਸਲ ਦਾ ਹੋਰ ਕੀ ਕੰਮ ਏ ? ਫਿਰ ਕੌਂਸਲ ਮੁਲਾਜ਼ਮਾ ਕਿਸ ਕੰਮ ਲਈ ? ਪ੍ਰਧਾਨ ਸਾਹਿਬ ਨੂੰ ਇਸ ਪ?ਤੀ ਕੁਝ ਫੈਸਲੇ ਸਖਤੀ ਨਾਲ ਲੈਣੈ ਪੈਣਗੇ ਉਹ ਫੈਸਲੇ ਚਾਹੇ ਕੌਂਸਲ ਦੇ ਮੁਲਾਜ਼ਮਾਂ ਪ?ਤੀ ਹੋਣ ਜਾਂ ਨਜਾਇਜ਼ ਕਬਜੇ ਕਰੀ ਬੈਠੇ ਦੁਕਾਨਦਾਰਾਂ ਪ?ਤੀ ਹੋਣ । ਜੇ ਅਜ ਕੌਂਸਲ ਅਧਿਕਾਰੀ ਬਜਾਰ ਖਾਲੀ ਕਰਵਾਉਂਦੇ ਹਨ ਤਾਂ ਦੂਜੇ ਦਿਨ ਫਿਰ ਉਹੀ ਹਾਲ ! ਇਹ ਕਿਉਂ ਹੋ ਰਿਹਾ ਕੀ ਲੋਕ ਨਗਰ ਕੌਂਸਲ ਦੀ ਅਫਸਰਸ਼ਾਹੀ ਤੋਂ ਡਰਦੇ ਨਹੀਂ ? ਕੌਂਸਲ ਅਧਿਕਾਰੀਆ ਨੂੰ ਵੀ ਚਾਹੀਦਾ ਕਿ ਜਾਂ ਤਾਂ ਕੋਈ ਕਾਰਵਾਈ ਨਾ ਕਰਨ ਜੇ ਕਰਨੀ ਏ ਤਾਂ ਉਹਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਇਕ ਸਚੇ ਹਾਕਮ ਦਾ ਫਰਜ ਬਣਦਾ ਹੈ ਕਿਠ ਸ਼ਹਿਰਠ ਨਾਲ ਇਨਸਾਫ ਹੋਵੇ ਭਾਵੇਂ ਪਰਲੋਂ ਆ ਜਾਏ । ਇਹ ਵੀ ਕਨਸੋਆਂ ਹਨ ਕਿ ਪ੍ਰਧਾਨ ਸਾਹਿਬ ਸ਼ਹਿਰ ਲਈ ਬਹੁਤ ਕੁਝ ਕਰਨ ਲਈ ਤਤਪਰ ਹਨ ਪਰ ਕੁਝ ਕੁ ਸ਼ਰਾਰਤੀ ਕਿਸਮ ਦੇ ਲੋਕ ਸਿਰਫ ਲਤਾਂ ਖਿਚਣ ਤੇ ਹੋਏ ਹੋਏ ਹਨ ਕਿ ਸ਼ਹਿਰ ਦਾ ਕਝ ਵਧੀਆ ਹੋ ਨਾ ਜਾਵੇ ,ਜਿਸ ਕਾਰਨ ਅਣਚਾਹੇ ਅੜਿਕੇ ਹੀ ਸ਼ਹਿਰ ਦੀ ਬਦਹਾਲੀ ਲਈ ਅਸਲ ਜਿੰਮੇਵਾਰ ਹਨ ! ਜਿੰਮੇਵਾਰ ਸ਼ਹਿਰ ਵਾਸੀਆਂ ਨੂੰ ਸਭ ਤੋਂ ਵਧ ਗੁਸਾ ਉਹਨਾਂ ਸਤਾਧਾਰੀ ਸਿਆਸੀ ਆਗੂਆਂ ਉਪਰ ਹੈ ਜਿਹੜੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮਸਿਆਵਾਂ ਪ?ਤੀ ਚੁਪ ਹਨ ! ਆਪਣੇ ਸਿਆਸੀ ਅਕਾਂਵਾ ਅਗੇ ਉਹ ਸ਼ਹਿਰ ਦੀ ਮੰਦਹਾਲੀ ਦਾ ਰੋਣਾਂ ਕਿਉਂ ਨਹੀਂ ਰੋਂਦੇ ,ਕਿਉਂ ਨਹੀਂ ਸ਼ਹਿਰ ਵਾਸੀਆਂ ਦੇ ਹਕ ਵਿਚ ਖੜਦੇ ! ਉਹ ਕਿਉਂ ਨਹੀਂ ਸਮਝਦੇ ਕਿ ਲੋਕਤੰਤਰ ਵਿਚ ਲੋਕ ਵਡੇ ਹੁੰਦੇ ਹਨ ਸਰਕਾਰਾਂ ਨਹੀਂ ! ਜੇ ਲੋਕ ਨਾਲ ਹਨ ਤਾਂ ਬਥੇਰੀਆਂ ਵੋਟਾਂ ਤੇ ਬਥੇਰੀਆਂ ਕੁਰਸੀਆਂ !
ਸ਼ਹਿਰ ਦੇ ਲੋਕ ਤੁਹਾਡੇ ਅਗੇ ਬੇਸ਼ਕ ਹਥ ਬੰਨ੍ਹ ਲੈਂਦੇ ਹਨ ਪਰ ਅੰਦਰੋਂ ਅੰਦਰੀ ਉਹ ਆਪਣੇ ਆਗੂਆਂ ਪ?ਤੀ ਭਰੇ ਪੀਤੇ ਬੈਠੇ ਹਨ ਤੇ ਅੰਦਰੋਂ ਅੰਦਰੀ ਧੁਖ ਰਹੇ ਹਨ ਆਪਣੇ ਆਪ ਤੇ ,ਤੇ ਸ਼ਹਿਰ ਦੀ ਮੰਦਹਾਲੀ ਤੇ ! ਸਾਡੀ ਵੀ ਮੀਡੀਏ ਜਰੀਏ ਅਪੀਲ ਹੈ ਸਿਆਸੀ ਆਗੂਆਂ ਨੂੰ ਕਿ ਸ਼ਹਿਰ ਪ?ਤੀ ਏਨੇ ਨਿਰਮੋਹੇ ਨਾ ਹੋਵੋ,ਤੁਸੀਂ ਸ਼ਹਿਰ ਦੀਆਂ ਮੁਸ਼ਕਲਾਂ ਪ?ਤੀ ਹਾਅ ਦਾ ਨਾਅਰਾ ਮਾਰੋ ਤਾਂ ਸਹੀ ਲੋਕ ਤੁਹਾਨੂੰ ਸਿਰ ਮਥੇ ਬਿਠਾਉਣਗੇ !