ਮੋਹਾਲੀ, 9 ਅਪ੍ਰੈਲ (ਪੀ.ਟੀ.)- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਵੀਪ ਪ੍ਰੋਗਰਾਮ ਤਹਿਤ ਆਰੰਭੀ ਵੋਟਰ ਹਸਤਾਖਰ ਜਾਗਰੂਕਤਾ ਮੁਹਿੰਮ ਜਿਸ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੁੂ ਨੇ ਪਿਛਲੇ ਦਿਨੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਆਪਣੇ ਹਸਤਾਖਰ ਕਾਰਕੇ ਸੁਰੂਆਤ ਕੀਤੀ ਸੀ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਇਥੋਂ ਦੇ ਪੀ.ਸੀ.ਏ ਸਟੇਡੀਅਮ ਵਿਖੇ ਕਿੰਗਜ ਇਲੈਵਨ ਪੰਜਾਬ ਦੀ ਅਭਿਆਸ ਕਰਨ ਪੁੱਜੀ ਟੀਮ ਜਿਸ ਵਿੱਚ ਭਾਰਤ ਦੇ ਅੰਤਰਰਾਸ਼ਟੀ ਪੱਧਰ ਦੇ ਪ੍ਰਸਿੱਧ ਕ੍ਰਿਕੇਟ ਖਿਡਾਰੀ ਸ਼ਾਮਲ ਹਨ ਵੱਲੋਂ ਹਸਤਾਖਰ ਕਰਕੇ ਦੇਸ਼ ਦੇ ਵੋਟਰਾਂ ਨੂੰ ਆਪਣੀ ਇੱਕ-ਇੱਕ ਕੀਮਤੀ ਵੋਟ ਪਾਉਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ
ਨੈਤਿਕ ਵੋਟਿੰਗ ਕਰਨ ਦਾ ਸੰਦੇਸ ਦਿੱਤਾ। ਵੋਟਰ ਹਸਤਾਖਰ ਜਾਗਰੂਕਤਾ ਮੁਹਿੰਮ ਦੌਰਾਨ ਕ੍ਰਿਕੇਟ ਦੇ ਪ੍ਰਸਿੱਧ ਖਿਡਾਰੀ ਵਰਿੰਦਰ ਸਹਿਵਾਗ, ਮੁਰਲੀ ਕਾਰਤਕ, ਐਲ ਬਾਲਾਜੀ, ਸਿਵ ਸ਼ਰਮਾ, ਰਿਸ਼ੀ ਧਵਨ ਅਤੇ ਲੋਕ ਸਭਾ ਚੋਣਾਂ-2014 ਲਈ ਗੁਜਰਾਤ ਰਾਜ ਦੇ ਬਰਾਂਡ ਅੰਬੈਸਡਰ ਕ੍ਰਿਕੇਟ ਖਿਡਾਰੀ ਚਤੇਸ਼ਵਰ ਪੁਜਾਰਾ ਸਮੇਤ ਹੋਰਨਾਂ ਕਿਕੇਟ ਖਿਡਾਰੀਆਂ ਅਤੇ ਰਣਜੀ ਟਰਾਫੀ ਦੇ ਕਪਤਾਨ ਮਨਦੀਪ ਸਿੰਘ, ਸਿਵ ਸ਼ਰਮਾ ਅਤੇ ਪਰਵਿੰਦਰ ਅਵਾਨਾ, ਅਨੁਰੀਤ ਸਿੰਘ ਨੇ ਆਪਣੇ ਹਸਤਾਖਰ ਕਰਕੇ ਵੋਟਰਾਂ ਨੂੰ ਵੋਟ ਦੀ ਵਰਤੋਂ ਕਰਨ ਦਾ ਸੰਦੇਸ਼ ਦਿੱਤਾ।



