ਬੋਹਾ, 6 ਫ਼ਰਵਰੀ (ਸੰਤੋਖ ਸਿੰਘ ਸਾਗਰ)- ਪੰਜਾਬ ਸਰਕਾਰ ਵੱਲੋਂ ਇਸ ਸੂਬੇ ਨੂੰ ਨਸ਼ਾ ਮੁਕਤ ਕਰਾਉਣ ਲਈ ਵਿੱਢੀ ਗਈ ਮਹਿੰਮ ਤਹਿਤ ਅਤੇ ਮਾਨਸਾ ਜਿਲਾ ਪੁਲਿਸ ਐਸ.ਐਸ.ਪੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਬੋਹਾ ਪੁਲੀਸ ਨੇ ਦੋ ਵਿਅਕਤੀਆਂ ਤੋਂ ਦੁੱਧ ਵਾਲੇ ਢੋਲ ਵਿੱਚ ਹਰਿਆਣਾ ਮਾਰਕਾ ਸ਼ਰਾਬ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਤੋਂ 180 ਬੋਤਲਾਂ ਬਰਾਮਦ ਕੀਤੀਆਂ ।ਬੋਹਾ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਹੌਲਦਾਰ ਕੁਲਦੀਪ ਸਿੰਘ ਮੋਫਰ ਦੀ ਅਗਵਾਈ ਵਿੱਚ ਗਸ਼ਤ ਦੌਰਾਨ ਬੋਹਾ ਦੀ ਗਾਦੜਪੱਤੀ ਬੁਢਲਾਡਾ ਰੋਡ ਸ਼ੜਕ ਉਪਰ ਦੁੱਧ ਵਾਲੇ ਢੋਲ ਲੱਦ ਕੇ ਲੈਜਾ ਰਹੇ ਦੋ ਵਿਅਕਤੀ ਮਨਪ੍ਰੀਤ ਸਿੰਘ ਪੁੱਤਰ ਜੀਤ ਸਿੰਂਘ ਅਤੇ ਦੀਪਕ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਰਤੀਆ (ਹਰਿਆਣਾ) ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਤਾਂ ਉਹਨਾਂ ਦੇ ਮੋਟਰਸਾਇਕਲ ਟੀ.ਵੀ. ਐਸ ਕੰਪਨੀ ਨੰ: ਐਚ.ਆਰ 99 ਟੀ 1560 ਉਪਰ ਦੁੱਧ ਵਾਲੇ ਢੋਲਾਂ ਵਿੱਚੋਂ ਹਰਿਆਣਾ ਮਾਰਕਾ ਦੀਆਂ 180 ਬੋਤਲਾਂ ਬਰਾਮਦ ਕੀਤੀਆਂ।ਉਹਨਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਮੁੱਕਦਮਾਂ ਨੰਬਰ 18 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਥਾਨਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੇ ਸਾਰਥਿਕ ਯਤਨ ਜਾਰੀ ਹਨ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੋਹਾ ਥਾਣਾ ਵਿਖੇ ਤਾਇਨਾਤ ਮੁੱਖ ਮੁਨਸ਼ੀ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਅਮਰੀਕ ਸਿੰਘ, ਸਹਾਇਕ ਥਾਣੇਦਾਰ ਸਹਾਇਕ ਥਾਣੇਦਾਰ ਲੱਖਾ ਸਿੰਘ, ਹੌਲਦਾਰ ਪਰਮਜੀਤ ਝੁਨੀਰ,ਸਿਪਾਹੀ ਜਗਸੀਰ ਸਿੰਘ, ਸਿਪਾਹੀ ਬਲਜੀਤ ਸਿੰਘ, ਸਿਪਾਹੀ ਅਜਾਇਬ ਸਿੰਘ ਕੁਲਿਹਰੀ, ਸ਼ਿਪਾਹੀ ਗੁਰਪ੍ਰੀਤ ਸਿੰਘ, ਸਿਪਾਹੀ ਬਾਬਰ ਝੁਨੀਰ ਆਦਿ ਹਾਜਰ ਸਨ।