ਲੁਧਿਆਣਾ, 6 ਫ਼ਰਵਰੀ (ਜਸਪਾਲ ਅਰੋੜਾ)- ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਧੋਖਾਧੜੀ ਦੇ ਮਾਮਲੇ ਚ ਭਗੌੜੇ ਹੋਏ ਦੋਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੀ ਓ ਸਟਾਫ ਦੇ ਐਸ ਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਛੀਵਾੜਾ ਦੀ ਇੰਦਰਾ ਕੋਲਨੀ ਨਿਵਾਸੀ ਦੀਪਕ ਕੁਮਾਰ ਉਰਫ ਦੀਪੂ ਤੇ 19 ਅਗਸਤ 2013 ਨੂੰ ਥਾਣਾ ਜਮਾਲਪੁਰ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਦੋਸ਼ੀ ਦੀਪਕ ਕੁਝ ਸਮੇਂ ਬਾਅਦ ਕੋਰਟ ਚ ਪੇਸ਼ ਨਹੀਂ ਹੋਇਆ ਜਿਸ ਨੂੰ ਮਾਨਯੋਗ ਵਰਿੰਦਰ ਕੁਮਾਰ ਜੀ ਦੀ ਅਦਾਲਤ ਨੇ 10 ਅਪ੍ਰੈਲ 2017 ਨੂੰ ਭਗੋੜਾ ਘੋਸ਼ਿਤ ਕਰ ਦਿਤਾ ਪੀ ਓ ਸਟਾਫ ਦੇ ਐਸ ਆਈ ਬਲਵਿੰਦਰ ਸਿੰਘ ਅਨੁਸਾਰ ਓਹਨਾ ਨੂੰ ਗੁਪਤ ਸੁਚਨਾ ਮਿਲੀ ਕਿ ਦੋਸ਼ੀ ਅਜ ਆਪਣੇ ਘਰ ਆਇਆ ਹੋਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਨਾਲ ਉਸ ਦੇ ਘਰ ਛਾਪੇਮਾਰੀ ਕਰਕੇ ਭਗੌੜੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਦੋਸ਼ੀ ਨੂੰ ਕੋਰਟ ਵਿਚ ਪੇਸ਼ ਕਰਨ ਮਗਰੋਂ ਉਸ ਨੂੰ ਜੇਲ ਭੇਜ ਦਿੱਤਾ।