May 12, 2026 3:00 pm

ਡਾ. ਬਿੱਲਾ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕੀਤੀ

ਸ੍ਰੀ ਅਨੰਦਪੁਰ ਸਾਹਿਬ, 6 ਫ਼ਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਓ ਬੀ ਸੀ ਵਿਭਾਗ ਪੰਜਾਬ ਕਾਂਗਰਸ ਦੇ ਸੂਬਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਡਾ.ਗੁਰਿੰਦਰਪਾਲ ਸਿੰਘ ਬਿਲਾ ਨੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕੀਤੀ। ਡਾ.ਬਿਲਾ ਨੇ ਪੰਜਾਬ ਕਾਂਗਰਸ ਭਵਨ ਚੰਡੀਗੜ ਵਿਖੇ ਸਾਥੀਆਂ ਸਮੇਤ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਅਰਜ਼ੀ ਦਿੰਦੇ ਹੋਏ ਦਾਅਵੇਦਾਰੀ ਪੇਸ਼ ਕੀਤੀ। ਡਾ.ਬਿਲਾ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਦਿਲੀ ਵਿਖੇ ਇਕ ਵਰਕਰ ਮਿਲਣੀ ਸਮਾਗਮ ਦੌਰਾਨ ਕਿਹਾ ਸੀ ਕਿ ਓ ਬੀ ਸੀ ਵਰਗ ਦੇ ਲੋਕਾਂ ਨੂੰ ਬਣਦਾ ਹਕ ਮਿਲੇਗਾ ਅਤੇ ਓ ਬੀ ਸੀ ਵਰਗ ਦੇ ਲੋਕਾਂ ਨੂੰ ਅਗੇ ਆਉਣ ਲਈ ਮੌਕਾ ਦਿਤਾ ਜਾਵੇਗਾ। ਡਾ.ਬਿਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਮੇਸ਼ਾਂ ਹੀ ਬਾਹਰ ਦੇ ਆਗੂਆਂ ਨੂੰ ਉਮੀਦਵਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਕਾਰਨ ਲੋਕ ਨਰਾਜ਼ ਹੁੰਦੇ ਹਨ। ਡਾ.ਬਿਲਾ ਨੇ ਕਿਹਾ ਕਿ ਉਹ ਰੋਪੜ ਦੇ ਜੰਮਪਲ ਹਨ ਅਤੇ ਪਿਛਲੇ 35 ਸਾਲ ਤੋਂ ਕਾਂਗਰਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਤਾਘ ਚ ਬੈਠੇ ਹਨ ਕਿ ਕਦੋ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਦੇ ਵਿਗੜ ਰਹੇ ਹਲਾਤਾਂ ਨੂੰ ਕਾਬੂ ਕਰਨ। ਇਸ ਮੌਕੇ ਹਿੰਮਤ ਸਿੰਘ ਸਿਟੀ ਚੇਅਰਮੈਨ ਮੋਗਾ, ਗੁਰਪ੍ਰੀਤਮ ਸਿੰਘ ਚੀਮਾ ਜ਼ਿਲਾ ਜਨਰਲ ਸਕਤਰ ਮੋਗਾ, ਸ਼ਿਵ ਦਿਆਲ ਚੌਹਾਨ ਜ਼ਿਲਾ ਚੇਅਰਮੈਨ ਰੋਪੜ, ਜਰਨੈਲ ਸਿੰਘ ਭਾਊਵਾਲ ਦਫਤਰ ਇੰਚਾਰਜ ਜ਼ਿਲਾ ਕਾਂਗਰਸ ਕਮੇਟੀ ਰੋਪੜ, ਜਗਦੀਸ਼ ਕਾਜਲਾ ਜ਼ਿਲਾ ਜਨਰਲ ਸਕਤਰ ਰੋਪੜ, ਗੁਰਬੀਰ ਸਿੰਘ ਸੂਬਾ ਜਨਰਲ ਸਕਤਰ, ਗੁਲਾਮ ਰਸੂਲ ਗਾਮਾ ਜ਼ਿਲਾ ਜਨਰਲ ਸਕਤਰ ਰੋਪੜ ਆਦਿ ਹਾਜ਼ਰ ਸਨ।

Send this to a friend