May 12, 2026 4:42 pm

ਸਰਬੱਤ ਖਾਲਸਾ ਤੋਂ ਬਰਗਾੜੀ ਮੋਰਚਾ

ਸਿਖ ਕੌਮ ਤੇ ਭੀੜ ਜਾਂ ਔਖੇ ਫੈਸਲੇ ਲੈਣ ਵੇਲੇ ਪੰਥ ਨੂੰ ਸੇਧ ਦੇਣ ਹੇਤ ਸਰਬਤ ਖਾਲਸਾ ਦੀ ਕਵਾਈਤ ਸਿਖ ਇਤਿਹਾਸ ਵਿਚ ਨਾਲ ਨਾਲ ਚਲਦੀ ਆ ਰਹੀ ਹੈ। ਸਿਖ ਖਾਨਾਬਦੋਸ਼ੀ ਦੇ ਹਾਲਾਤਾਂ ਵਿਚ ਇਕਠੇ ਹੋਕੇ ਕੌਮੀ ਅਗਵਾਈ ਲਈ ਸਰਬਤ ਖਾਲਸਾ ਕਰਦੇ ਰਹੇ ਹਨ। ਮੁਗਲਾਂ ਅਤੇ ਅੰਗਰੇਜ਼ਾਂ ਦੀ ਮਾਰ ਝਲਦਿਆ ਅਜ ਸਿਖ ਹਿੰਦੂ ਸਵਰਾਜ ਦੇ ਗੋਡੇ ਹੇਠ ਹੈ। ਅਜੋਕੇ ਹਾਲਾਤ ਸਿਖਾਂ ਦੀ ਰਾਜਨੀਤਕ, ਧਾਰਮਿਕ ਅਜਾਦੀ ਲਈ ਬਹੁਤ ਸਾਜਗਾਰ ਨਹੀ। 29 ਅਪ੍ਰੈਲ 1986 ਦੇ ਵਡੇ ਸਰਬਤ ਖਾਲਸਾ ਤੋ ਬਾਅਦ 10 ਨਵੰਬਰ 2015 ਦੇ ਚਬੇ ਦੀ ਧਰਤੀ ਉਪਰ ਹੋਏ ਅਜ ਤਕ ਦੇ ਸਭ ਤੋ ਵਡੇ ਸਰਬਤ ਖਾਲਸਾ ਨੇ ਕੌਮ ਨੂੰ ਇਕ ਮੁਠ ਕੀਤਾ। ਜਿਸ ਵਿਚ ਰਾਜਨੀਤਕ ਅਤੇ ਧਾਰਮਿਕ ਫੈਸਲੇ ਲੈ ਕੇ ਇਕ ਪ੍ਰੀਵਾਰ ਦੀ ਕਬਜਾ ਨੀਤੀ ਨੂੰ ਨਿਕਾਰਦਿਆ ਪੁਠੇ ਹੋਏ ਹਾਲਾਤਾਂ ਨੂੰ ਪੈਰਾਂ ਸਿਰ ਕਰਨ ਲਈ ਕੌਮ ਨੂੰ ਸਦਾ ਦਿਤਾ। ਭਾਵੇ ਕਿ ਸਰਬਤ ਖਾਲਸਾ ਦੇ ਜਥੇਦਾਰਾ ਨੂੰ ਉਸੇ ਵੇਲੇ ਜੇਲ੍ਹਾਂ ਵਿਚ ਡਕ ਦਿਤਾ। ਜਿਸ ਕਰਕੇ ਕੌਮੀ ਅਗਵਾਈ ਦੀ ਘਾਟ ਰੜਕਣੀ ਜਰੂਰੀ ਸੀ। ਜਿਸ ਦਾ ਇਕ ਪਾਸੇ ਤਾਂ ਸਰਕਾਰ ਸ਼ੰਘਰਸ਼ੀ ਧਿਰਾ ਸਮੇਤ ਜਥੇਦਾਰਾ ਦੀ ਫੜੋ ਫੜਾਈ ਸੁਰੂ ਕੀਤੀ ਦੂਜੇ ਪਾਸੇ ਮੀਡੀਆ ਅਤੇ ਸਰਕਾਰ ਪਖੀ ਲੋਕਾਂ ਕੋਲੋਂ ਸਰਬਤ ਖਾਲਸਾ ਦੀਆ ਨਾਕਾਮੀਆ ਬਣਾਕੇ ਵਿਰੋਧ ਕਰਵਾਉਣਾ ਸੁਰੂ ਕਰ ਦਿਤਾ। ਸਿਖਾਂ ਉਪਰ ਹੀ ਨਜਾਇਜ਼ ਕੇਸ ਬਣਏ ਜਾਣ ਲਗੇ ਜਿਸ ਦਾ ਸਿਖਾਂ ਵਲੋਂ ਸਖਤ ਵਿਰੋਧ ਨੇ ਇਸ ਰੁਝਾਨ ਨੂੰ ਰੁਕਵਾਇਆ। ਸਮਕਾਲੀ ਜਥੇਬੰਦੀਆਂ ਦੇ ਵਿਰੋਧ ਵੀ ਸਾਹਮਣੇ ਆਏ। ਸਰਬਤ ਖਾਲਸਾ ਨੂੰ ਨਾ ਮੰਨਣ ਵਾਲਿਆਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਤਾਂ ਮੰਨ ਲਿਆ ਪਰ ਕਿਸੇ ਵੀ ਮਤੇ ਨਾਲ ਸਹਿਮਤੀ ਨਹੀ ਅਪਣਾਈ। ਫਿਰ ਸਰਬਤ ਖਾਲਸਾ ਦੇ ਠ ਸਿਖਾਂ ਲਈ ਅਡਰੀ ਪਾਰਲੀਮੈਂਟ ਠ ਦੇ ਮਤੇ ਨੂੰ ਹੀ ਲੈ ਕੇ ਵਰਲਡ ਸਿਖ ਪਾਰਲੀਮੈਂਟ ਦੇ ਨਾਂ ਹੇਠ ਗਠਨ ਦੇ ਰੂਪ ਵਿਚ ਕੀਤਾ ਗਿਆ। ਜਿਸ ਦੀਆਂ ਅਨੇਕਾਂ ਮੀਟਿੰਗ ਹੋ ਰਹੀਆਂ ਹਨ ਏਕਤਾ, ਪਾਰਦਰਸ਼ਤਾ ਅਤੇ ਵਿਧੀ ਵਿਧਾਨ ਦੀ ਘਾਟ ਨੇ ਸਿਖਾਂ ਵਿਚ ਪ੍ਰਾਪਤੀ ਨਾ ਹੋ ਕੇ ਉਲਝਣਾ ਜਰੂਰ ਪੈਦਾ ਕੀਤੀਆ ਹਨ। ਸਚ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਤੋ ਬਾਹਰਲੀ ਜਾਣਕਾਰੀ ਨਾ ਹੋਣ ਕਰਕੇ, ਮਿਲਣ ਵਾਲੀਆ ਧਿਰਾਂ ਦੀ ਦਿਤੀ ਸਲਾਹ ਮਸ਼ਵਰੇ ਨੂੰ ਹੁਕਮ ਬਣਾਇਆ ਜਾਣ ਲਗਾ। ਜਿਸ ਦਾ ਇਸਤੇਮਾਲ ਹੋਣ ਲਗਾ ਹੈ।ਬਰਗਾੜੀ ਵਿਚ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਅਤੇ ਦੋ ਸਿਖਾਂ ਦਾ ਸਰਕਾਰੀ ਅਣਪਛਾਤੀ ਪੁਲਿਸ ਵਲੋਂ ਕਤਲ ਨੇ ਸਿਖਾਂ ਵਿਚਲੇ ਰੋਸ ਨੂੰ ਕੌਈ ਇੰਨਸਾਫ ਨਾ ਮਿਲਣਾ ਬਰਗਾੜੀ ਮੋਰਚਾ ਦੀ ਅਰੰਭਤਾ ਨੂੰ ਜਨਮ ਦਿੰਦਾ ਹੈ। ਮੋਰਚੇ ਲਾਉਣ ਦਾ ਫੈਸਲਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸੀ ਕਿਉਂਕਿ ਜਥੇਦਾਰਾਂ ਦੀ ਨਿਯੁਕਤੀ ਤੋ ਬਾਅਦ ਸਿਖਾਂ ਵਿਚਲੀ ਨਿਰਾਸ਼ਾ ਨੇ ਵਡਾ ਖਲਾਅ ਪੈਦਾ ਕਰ ਦਿਤਾ ਸੀ। ਮੋਰਚੇ ਨੂੰ ਸਿਖਾਂ ਤੋ ਇਲਾਵਾ ਦੂਸਰੇ ਧਰਮਾਂ ਦੇ ਲੋਕਾਂ ਨੇ ਭਾਰੀ ਸਮੂਲੀਅਤ ਕੀਤੀ। ਮੋਰਚੇ ਨੂੰ ਕਾਮਯਾਬ ਕਰਨ ਹਿਤ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੂਸਰੇ ਦਲਾਂ ਅਤੇ ਜਥੇਬੰਦੀਆਂ ਨਾਲ ਮਿਲਕੇ ਮੋਹਰੀ ਰੋਲ ਅਦਾ ਕੀਤਾ। ਮੋਰਚੇ ਦੀ ਸੀਮਤ ਸਮੇਂ ਵਿਚ ਸਮਾਪਤੀ ਨੇ ਕਾਫੀ ਸ਼ੰਕਿਆਂ ਨੂੰ ਜਨਮ ਦਿਤਾ। ਭਾਵੇ ਇਸ ਨੂੰ ਪਹਿਲਾ ਪੜਾਅ ਦੇ ਤੌਰ ਤੇ ਲਿਆ ਗਿਆ ਹੈ। ਇਸ ਮੋਰਚੇ ਦੀ ਵਡੀ ਪਰਾਪਤੀ ਜਿਹੜੀ ਹਰ ਇੰਨਸਾਨ ਨੂੰ ਇੰਨਸਾਫ ਲਈ ਖੜ੍ਹੇ ਹੋਣ ਲਈ ਉਤਸ਼ਾਹਿਤ ਕਰਦੀ ਹੈ ਕਿ ਮੋਰਚੇ ਵਿਚ ਉਹ ਪਾਰਟੀਆ ਜਾਂ ਲੋਕ ਵੀ ਸ਼ਾਮਲ ਹੋਏ ਜੋ ਇਸ ਨੂੰ ਨਿਰੋਲ ਧਾਰਮਿਕ ਜਾ ਸਿਖਾ ਦਾ ਮੰਨਦੇ ਸਨ। ਇਥੇ ਇਸ ਗਲ ਦਾ ਉਭਰਨਾ ਕਿ ਪੰਜਾਬ ਦੀ ਧਰਤੀ ਨੂੰ ਉਹੀ ਪਰਵਾਨ ਹੋਣਗੇ ਜੋ ਪੰਜਾਬ ਪੰਜਾਬੀ ਪੰਜਾਬੀਅਤ ਲਈ ਵਿਚਰਨਗੇ, ਵਡੀ ਚੇਤਨਾ ਪੈਦਾ ਕਰਦੀ ਹੈ। ਮੋਰਚੇ ਦੀਆਂ ਤਿੰਨੇ ਮੰਗਾ ਦਾ ਲਗਭਗ ਮੰਨੇ ਜਾਣਾ ਜਾ ਸਰਕਾਰ ਦੇ ਵਾਅਦਿਆਂ ਨੇ ਇੰਨਸਾਫ ਲਈ ਸੰਤੁਸ਼ਟੀ ਦਿਤੀ ਹੈ। ਮੋਰਚੇ ਦੀਆਂ ਪ੍ਰਾਪਤੀਆ ਨੂੰ ਹਾਂ ਪਖੀ ਨਜ਼ਰੀਏ ਨਾਲ ਵੇਖਣਾ ਪਵੇਗਾ ਕਿਉਕਿ ਲੰਮਾ ਸਮਾਂ ਚਲੇ ਮੋਰਚੇ ਨੇ ਕੌਮੀ ਏਕਤਾ ਨੂੰ ਬਣਾਇਆ, ਬੇਆਦਬੀ ਦੇ ਦੋਸ਼ੀਆ ਨੂੰ ਫੜਵਾਈਆ, ਅਣਪਛਾਤੀ ਪੁਲਿਸ ਦੀ ਸਨਾਖਤ ਕਰਕੇ ਕੇਸ ਦਰਜ ਕੀਤੇ, ਸ਼ਹੀਦ ਪਰਿਵਾਰਾ ਨੂੰ ਕਰੋੜਾਂ ਰੁਪਏ ਮੁਆਵਜ਼ਾ, ਸੀ ਬੀ ਆਈ ਦੀ ਜਾਂਚ ਨੂੰ ਵਾਪਸ ਕਰਕੇ ਜਾਂਚ ਕਮੇਟੀ ਨੂੰ ਸੌਂਪਣਾ, ਵਿਧਾਨ ਸਭਾ ਦਾ ਵਿਸੇਸ਼ ਸ਼ੈਸਨ ਸਦਿਆ ਜਾਣਾ, ਬੜਗਾੜੀ ਪਿੰਡ ਦਾ ਬਰਗਾੜੀ ਸਾਹਿਬ ਹੋਣਾ, ਡੇਰੇ ਨਾਲ ਸਬੰਧਿਤ ਨਾਮ ਚਰਚਾ ਨੂੰ ਬੰਦ ਕਰਵਾਉਣ ਸਬੰਧੀ ਸਿਖਾ ਉਪਰ ਬਣੇ ਕੇਸਾਂ ਨੂੰ ਵਾਪਸ ਲੈਣਾ, ਸਿਖ ਕੈਦੀਆਂ ਦੀਆਂ ਰਿਹਾਈਆਂ ( ਭਾਈ ਦਲਬਾਗ ਸਿੰਘ ਬਾਗਾ ਦੀ ਰਿਹਾਈ ), ਕੈਦੀਆਂ ਦੀਆਂ ਪੰਜਾਬ ਵਿਚ ਜੇਲ੍ਹ ਤਬਦੀਲੀਆਂ, ਕੈਦੀਆਂ ਦੀ ਛੁਟੀ ਪੈਰੋਲ ਵਿਚ ਵਾਧਾ, ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ, ਅਕਸ਼ੇ ਕੁਮਾਰ ਐਕਟਰ ਆਦਿ ਨੂੰ ਜਾਂਚ ਘੇਰੇ ਹੇਠ ਲਿਆਂਦਾ ਅਤੇ ਮੋੜ ਬੰਬ ਕਾਂਡ ਕੇਸ ਨੂੰ ਖੁਲਵਾਇਆਂ ਆਦਿ ਅਮਨ ਸ਼ਾਤਮਈ ਚਲੇ ਮੋਰਚੇ ਦੀਆਂ ਅਜ ਤਕ ਲਗੇ ਮੋਰਚਿਆ ਵਿਚ ਵਡੀਆਂ ਪਰਾਪਤੀਆਂ ਹਨ। ਸਭ ਤੋਂ ਵਡੀ ਪਰਾਪਤੀ ਸ਼ੌਮਣੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦੀ ਅਜਾਰੇਦਾਰੀ ਦਾ ਵਕਤੀ ਭੋਗ ਪੈਣਾ ਹੈ। ਪਾਰਟੀ ਦੇ ਪੁਰਾਣੇ ਵਡੇ ਟਕਸਾਲੀ ਦਿਗਜਾਂ ਦਾ ਪਾਰਟੀ ਤੋ ਬਗਾਵਤ ਅਤੇ ਪਕਾਸ ਸਿੰਘ ਬਾਦਲ ਦੀ ਉਮਰ ਦੇ ਆਖਰੀ ਸਮੇਂ ਮਿਲੀ ਵਡੀ ਢਾਹ ਨੇ ਪਾਰਟੀ ਨੂੰ ਧੋਬੀ ਪਟਕਾ ਦਿਤਾ ਹੈ। ਬਾਦਲ ਅਕਾਲੀ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਵਲੋਂ ਵੀ ਵਖੀ ਹੁਝਾਂ ਸੁਰੂ ਹਨ ਹਾਲਤ ਗਰਦਸ਼ ਵਿਚ ਹਨ।
ਅਜੋਕੇ ਹਲਾਤਾਂ ਵਿਚ ਸ਼ੌਮਣੀ ਅਕਾਲੀ ਦਲ ਦੇ ਨਵਨਿਰਮਾਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਚੋਣਾਂ ਦਾ ਸਿਰ ਉਪਰ ਆ ਜਾਣਾ ਨਿਤ ਨਵੇਂ ਸਮੀਕਰਨਾਂ ਨੂੰ ਜਨਮ ਦੇ ਰਿਹਾ ਹੈ। ਮਹਾਂ ਗਠਬੰਧਨਾ ਦਾ ਦੌਰ ਸੁਰੂ ਹੈ। ਜਥੇਦਾਰ ਧਿਆਨ ਸਿੰਘ ਮੰਡ ਦਾ ਦੁਸਰੇ ਪੜਾਅ ਦਾ ਮੋਰਚਾ ਵੀ ਅਰੰਭਤਾ ਦੇ ਸੰਕੇਤ ਦੇ ਰਿਹਾ ਹੈ। ਪਰ ਇੰਨਸਾਫ ਲਈ ਲੜੀ ਜਾ ਰਹੀ ਲੜਾਈ ਦੇ ਕੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਜੁਆਬ ਆਉਣ ਵਾਲੇ ਸਮੇ ਦੀ ਬੁਕਲ ਵਿਚ ਹੋਣਗੇ। ਕੌਮ ਕੋਲ ਵਕਤ ਸਿਰਫ਼ ਕੌਮੀ ਏਕਤਾ ਕਰਨ ਦਾ ਹੈ।

Send this to a friend