May 12, 2026 12:46 am

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੰਚਕੂਲਾ ’ਚ 35.48 ਕਰੋੜ ਨਾਲ ਬਣੇ ਗੈਸਟ ਹਾਊਸ ਦਾ ਉਦਘਾਟਨ

ਚੰਡੀਗੜ੍ਹ, 31 ਜਨਵਰੀ (ਹ.ਸ.ਨਾਗਪਾਲ)- ਪੰਚਕੂਲਾ ਦੇ ਵਿਕਾਸ ਵਿਚ ਅਜ ਉਸ ਸਮੇਂ ਅਜ ਨਵਾਂ ਪੰਨਾ ਜੁੜ ਗਿਆ ਜਦੋਂ ਮੁਖ ਮੰਤਰੀ ਮਨੋਹਰ ਲਾਲ ਨੇ ਸੈਕਟਰ-1 ਵਿਚ 35.48 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਗਏ ਲੋਕ ਨਿਰਮਾਣ ਵਿਭਾਗ ਦੇ ਗੈਸਟ ਹਾਊਸ ਦਾ ਉਦਘਾਟਨ ਅਤੇ ਸੈਕਟਰ-19 ਵਿਚ 30.54 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਰੇਲਵੇ ਓਵਰ ਬ੍ਰਿਜ ਦਾ ਨੀਂਹ ਪਥਰ ਰਖਿਆ। ਇਸ ਤੋਂ ਇਲਾਵਾ, ਮੁਖ ਮੰਤਰੀ ਨੇ ਪੰਚਕੂਲਾ ਵਿਚ 35 ਏਕੜ ਵਿਚ ਜਲਦੀ ਦੀ ਆਯੂਸ਼ ਐਮਸ ਦਾ ਨੀਂਹ ਪਥਰ ਕਰਨ ਦਾ ਅਤੇ ਇਥੇ ਮੈਡੀਸਿਟੀ ਤੇ ਐਜੂਸਿਟੀ ਦੇ ਨਾਲ-ਨਾਲ ਗੁਰੂਗ੍ਰਾਮ ਦੀ ਤਰਜ ‘ਤੇ ਵਿਕਾਸ ਕਰਾਉਣ ਦਾ ਭਰੋਸਾ ਦਿਤਾ। ਮੁਖ ਮੰਤਰੀ ਅਜ ਪੰਚਕੂਲਾ ਸੈਕਟਰ-1 ਵਿਚ 35.48 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਏ ਗਏ ਪੀ.ਡਬਲਯੂ.ਡੀ. ਰੈਸਟ ਹਾਊਸ ਦਾ ਉਦਘਾਟਨ ਕਰਨ ਦੇ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

Send this to a friend