May 12, 2026 12:45 am

ਜੀਂਦ ਦੀਆਂ ਜ਼ਿਮਨੀ ਚੋਣਾਂ ’ਚ ਬੀਜੇਪੀ ਦੀ ਝੰਡੀ

ਚੰਡੀਗੜ੍ਹ, 31 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਜੀਂਦ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਵਿਚ ਬੀਜੇਪੀ ਦੇ ਉਮੀਦਵਾਰ ਕ੍ਰਿਸ਼ਣ ਮਿਢਾ ਦੀ ਜਿਤ ਹੋਈ ਹੈ। ਕ੍ਰਿਸ਼ਣ ਮਿਢਾ ਨੇ ਵਿਰੋਧੀ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੂੰ 12,248 ਵੋਟਾਂ ਦੇ ਫਰਕ ਨਾਲ ਮਾਤ ਦਿਤੀ। ਜਾਣਕਾਰੀ ਮੁਤਾਬਕ ਬੀਜੇਪੀ ਦੇ ਕ੍ਰਿਸ਼ਣ ਮਿਢਾ ਨੂੰ ਕੁਲ 49,929 ਵੋਟਾਂ ਮਿਲੀਆਂ ਜਦੋਂ ਕਿ ਦਿਗਵਿਜੈ ਸਿੰਘ ਚੌਟਾਲਾ ਨੂੰ 37,681 ਵੋਟਾਂ ਹਾਸਲ ਹੋਈਆਂ।

Send this to a friend