May 12, 2026 12:45 am

ਗਤਾ ਫੈਕਟਰੀ ’ਚ ਲੱਗੀ ਭਿਆਨਕ ਅੱਗ-ਲੱਖਾਂ ਦਾ ਨੁਕਸਾਨ

ਸ਼ੇਰਪੁਰ, 29 ਜਨਵਰੀ (ਹਰਜੀਤ ਕਾਤਿਲ)- ਸ਼ੇਰਪੁਰ ਦੇ ਕਾਤਰੋਂ-ਧੂਰੀ ਰੋਡ ‘ਤੇ ਸਥਿਤ ਇਕ ਗਤਾ ਫੈਕਟਰੀ ਵਿਚ ਕਚੇ ਪਏ ਮਾਲ ਨੂੰ ਅਚਾਨਕ ਅਗ ਲਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਆਰ.ਆਰ. ਪੇਪਰ ਮਿਲਜ਼ ਵਿਚ ਅਜ ਦੁਪਹਿਰ ਇਕ ਵਜੇ ਦੇ ਕਰੀਬ ਪਏ ਕਚੇ ਮਾਲ ਨੂੰ ਅਗ ਲਗਣ ਕਾਰਨ ਹਫੜਾ-ਦਫੜੀ ਮਚ ਗਈ। ਇਸ ਅਗ ਨੂੰ ਕਾਬੂ ਪਾਉਣ ਲਈ ਧੂਰੀ, ਨਾਭਾ, ਸੰਗਰੂਰ, ਮਲੇਰਕੋਟਲਾ, ਬਰਨਾਲਾ ਆਦਿ ਥਾਵਾਂ ਤੋਂ ਆਈਆਂ ਫਾਇਰਬ੍ਰਿਗੇਡ ਦੀਆਂ ਗਡੀਆਂ ਨੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਮਿਲ ਮਾਲਕ ਸੁਨੀਲ ਕੁਮਾਰ ਨੇ ਦਸਿਆ ਕਿ ਇਸ ਹਾਦਸੇ ਵਿਚ ਕੋਈ ਜ਼ਾਨੀ ਨੁਕਸਾਨ ਨਹੀਂ ਹੋਇਆਂ ਪਰ ਲਖਾਂ ਰੁਪਏ ਦਾ ਕਚਾ ਮਾਲ ਸੜਕੇ ਸੁਆਹ ਹੋ ਗਿਆ ਹੈ। ਇਸ ਅਗ ਤੇ ਕਾਬੂ ਪਾਉਣ ਲਈ ਮੌਕੇ ਤੇ ਇਕਠੇ ਹੋਏ ਨੌਜਵਾਨਾਂ ਤੇ ਲੋਕਾਂ ਨੇ ਵੀ ਆਪਣੀ ਅਹਿਮ ਭੂਮਿਕਾਂ ਨਿਭਾਈ। ਕਈ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਅਗ ‘ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਸਥਾਨ ਤੇ ਸ਼ੇਰਪੁਰ ਪੁਲਿਸ ਦੇ ਮੁਲਾਜ਼ਮ ਵੀ ਪੁਜੇ ਹੋਏ ਸਨ।

Send this to a friend