ਬਠਿੰਡਾ ਦਿਹਾਤੀ, 29 ਜਨਵਰੀ (ਮਨਪ੍ਰੀਤ ਸਿੰਘ ਗਿੱਲ)- ਗਣਤੰਤਰ ਦਿਵਸ ਦ ਮੌਕੇ ਤੇ ਰਾਮਪੁਰਾ ਫੂਲ ਦੇ ਟਰੈਫਿਕ ਇਨਚਾਰਜ ਸੁਖਜਿੰਦਰ ਸਿੰਘ ਖੋਸਾ ਦਾ ਸਨਮਾਨ ਐਸ.ਡੀ.ਐਮ ਫੂਲ ਖੁਸ਼ਦਿਲ ਸਿੰਘ ਸੰਧੂ ਨੇ ਕੀਤਾ। ਇਹ ਸਨਮਾਨ ਸੁਖਜਿੰਦਰ ਸਿੰਘ ਖੋਸਾ ਨੂੰ ਪੁਲਸ ਵਿਭਾਗ ਦੇ ਟਰੈਫਿਕ ਵਿੰਗ ਵਿਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਕੀਤਾ ਗਿਆ।ਸਨਮਾਨ ਵਿੱਚ ਪ੍ਰੰਸ਼ਸ਼ਾ ਪੱਤਰ ਤੇ ਸੀਲਡ ਦਿੱਤੀ ਗਈ। ਜਿਕਰਯੋਗ ਹੈ ਕਿ ਰਾਮਪੁਰਾ ਫੂਲ ਸ਼ਹਿਰ ਵਿੱਚ ਟਰੈਫਿਕ ਦੀ ਵੱਡੀ ਸਮੱਸਿਆ ਹੈ ਪਰੰਤੂ ਏ.ਐਸ.ਆਈ ਖੋਸਾ ਦੀ ਵਧੀਆ ਕਾਰਗੁਜਾਰੀ ਕਾਰਨ ਸ਼ਹਿਰ ਵਿੱਚ ਆਵਾਜਾਈ ਨੂੰ ਵਧੀਆ ਢੰਗ ਨਾਲ ਕੰਟਰੋਲ ਕੀਤਾ ਹੋਇਆ ਹੈ। ਜਿਸ ਤੇ ਸ਼ਹਿਰ ਵਾਸੀ ਖੁਸ਼ ਹਨ। ਸਨਮਾਨ ਮਿਲਣ ਉਪਰੰਤ ਖੋਸਾ ਨੇ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਰਹਿਣਗੇ ਤੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਹੌਲਦਾਰ ਹਰਵਿੰਦਰ ਦਾਸ,ਕੁਲਦੇਵ ਸਿੰਘ ਤੇ ਹੋਰ ਸ਼ਹਿਰ ਵਾਸੀਆਂ ਨੇ ਖੋਸਾ ਦੇ ਸਨਮਾਨ ਤੇ ਖੁਸ਼ੀ ਪ੍ਰਗਟ ਕੀਤੀ ਹੈ।