ਚੰਡੀਗੜ੍ਹ, 28 ਜਨਵਰੀ (ਨਾਗਪਾਲ)- ਹਰਿਆਣਾ ਵਿਚ ਵਖ-ਵਖ ਥਾਵਾਂ ’ਤੇ ਦੋ ਉਪ-ਸਿਹਤ ਕੇਂਦਰ, ਤਿੰਨ ਮੁਢਲੇ ਸਿਹਤ ਕੇਂਦਰ, ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ (ਆਈ.ਆਈ.ਆਈ.ਟੀ.), ਉਦੋਗਿਕ ਸਿਖਲਾਈ ਸੰਸਥਾਨ (ਆਈ.ਟੀ. ਆਈ.) ਇਕ ਸੌਰ ਊਰਜਾ ਪਲਾਂਟ ਅਤੇ ਇਕ ਸਰਕਾਰੀ ਪਸ਼ੂ ਹਸਪਤਾਲ ਸਥਾਪਿਤ ਕੀਤੇ ਜਾਣਗੇ, ਇੰਨਾਂ ਦੀ ਸਥਾਪਨਾ ਲਈ ਥਾਂ ਪ੍ਰਦਾਨ ਕਰਨ ਦੇ ਕਈ ਪ੍ਰਸਤਾਵਾਂ ਨੂੰ ਮੁਖ ਮੰਤਰੀ ਮਨੋਹਰ ਲਾਲ ਨੇ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਤੋਂ ਇਲਾਵਾ, ਉਨਾਂ ਨੇ ਕੇਂਦਰੀ ਉਦਯੋਗਿਕ ਸੁਰਖਿਆ ਫ਼ੋਰਸ (ਸੀ.ਆਈ.ਐਸ.ਐਫ਼.) ਨੂੰ ਸੋਹਨਾ ਦੇ ਪਿੰਡ ਮੰਡਾਵਰ ਦੀ 2085 ਕਨਾਲ ਅਤੇ 19 ਮਰਲਾ ਥਾਂ ਦੀ ਥਾਂ ਦੇਣ ਦੇ ਪ੍ਰਸਤਾਵ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਿਲਾ ਹਿਸਾਰ ਦੇ ਪਿੰਡ ਮਾਡਾ ਬਲਾਕ ਨਾਰਨੌਂਦ ਵਿਚ ਇਕ ਉਪ-ਸਿਹਤ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ।