ਮਾਨਸਾ, 21 ਜਨਵਰੀ (ਜਗਦੀਸ਼ ਬਾਂਸਲ)- ਐਸ ਐਸ ਪੀ ਮਾਨਸਾ, ਸ੍ਰ, ਮਨਧੀਰ ਸਿੰਘ, ਨੇ ਦਸਿਆ ਕਿ .ਸੀ ਆਈ ਏ .ਸਟਾਫ ਮਾਨਸਾ ਦੇ ਸ:ਥ: ਲਾਭ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਹਰਪਿੰਦਰ ਸਿੰਘ ਉਰਫ ਅਮਨ ਪੁਤਰ ਮੁਖਤਿਆਰ ਸਿੰਘ ਵਾਸੀ ਕੁਲਾ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋਂ 5 ਕਿਲੋਗ੍ਰਾਮ ਭੁਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਹੈਅਤੇ ਸੀ ਆਈ ਏ ਸਟਾਫ ਮਾਨਸਾ ਦੇ ਹੀ ਹੌਲਦਾਰ ਬੰਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਸਤਨਾਮ ਸਿੰਘ ਉਰਫ ਕਾਕਾ ਪੁਤਰ ਦੁਲਾ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ ਉਸ ਪਾਸੋਂ 54 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ ,ਐਸ ਐਸ ਪੀ, ਮਨਧੀਰ ਸਿੰਘ ਨੇ ਦਸਿਆ ਕਿ ਥਾਣਾ ਸਿਟੀ 1 ਮਾਨਸਾ ਦੇ ਹੀ ਸ:ਥ: ਗੁਰਮੇਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਗੁਰਪਰੀਤ ਸਿੰਘ ਪੁਤਰ ਕਰਮਜੀਤ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 96 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਅਤੇ ਥਾਣਾ ਸਿਟੀ 2 ਮਾਨਸਾ ਦੇ ਹੌਲਦਾਰ ਉਜਾਗਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਜਸਪਰੀਤ ਸਿੰਘ ਪੁਤਰ ਮਖਣ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 180 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਊਨਾ ਦਸਿਆ ਕਿ ਥਾਣਾ ਸਦਰ ਮਾਨਸਾ ਦੇ ਸ:ਥ: ਗੁਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਮੁਖਬਰੀ ਤੇ ਕੈਂਟਰ (ਛੋਟਾ ਹਾਥੀ) ਸਵਾਰ ਨਾਮਲੂਮ ਵਿਆਕਤੀਆਂ ਵਿਰੁਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਤਹਿਤ ਮੁਕਦਮਾ ਦਰਜ਼ ਰਜਿਸਟਰ ਕਰਾਇਆ ਗਿਆ। ਦੌਰਾਨੇ ਤਫਤੀਸ ਨਾਕਾਬੰਦੀ ਕਰਕੇ ਕੈਂਟਰ ਟਾਟਾ ਏਸੀਈ ਨੰਬਰੀ ਪੀਬੀ803ਆਰ?9251 ਵਿਚੋ 528 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਹੋਣ ਤੇ ਕੈਂਟਰ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ। ਕਥਿਤ ਦੋਸ਼ੀ ਮੌਕਾ ਭਜ ਗਏ, ਜਿਹਨਾਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਅਤੇ ਥਾਣਾ ਬੋਹਾ ਦੇ ਹੌਲਦਾਰ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋ ਮੋਟਰਸਾਈਕਲ ਸਵਾਰ ਬਬੀ ਸਿੰਘ ਪੁਤਰ ਬਾਬੂ ਸਿੰਘ ਵਾਸੀ ਦਲੇਲਵਾਲਾ ਨੂੰ ਕਾਬੂ ਕਰਕੇ ਉਸ ਪਾਸੋਂ 36 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਜਿਸਦੇ ਵਿਰੁਧ ਥਾਣਾ ਬੋਹਾ ਵਿਖੇ ਆਬਕਾਰੀ ਐਕਟ ਤਹਿਤ ਮੁਕਦਮਾ ਦਰਜ਼ ਰਜਿਸਟਰ ਕਰਵਾ ਕੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿਚ ਲਿਆ ਗਿਆ ਹੈ।ਐਸ ਐਸ ਪੀ ਮਨਧੀਰ ਸਿੰਘ ਨੇ ਕਿਹਾ ਕਿ ਵਖ ਵਖ ਥਾਣਿਆਂ ਵਿਚ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਊਨਾ ਕਿਹਾ ਕਿ ਜਿਲਾਂ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਨਸ਼ਿਆਂ ਅਤੇ ਮਾੜੇ ਅਨੁਸਰਾ ਵਿਰੁਧ ਵਿਢੀ ਮੁਹਿੰਮ ਨੂੰ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਖਿਆ ਜਾਵੇਗਾ।