ਬਾਜ਼ੀਦਪੁਰ/ਫਿਰੋਜ਼ਪੁਰ, 21 ਜਨਵਰੀ (ਰਵੀ ਸ਼ਰਮਾਂ, ਸਤਬੀਰ ਬਰਾੜ)- ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਮੁਖੀ ਸ. ਪ੍ਰੀਤਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁਧ ਵਿਢੀ ਮੁਹਿੰਮ ਤਹਿਤ ਥਾਣਾ ਕੁਲਗੜ੍ਹੀ ਦੀ ਪੁਲਿਸ ਵਲੋਂ ਇਕ ਸਮਗਲਰ ਨੂੰ 100 ਗ੍ਰਾਮ ਅਫੀਮ ਅਤੇ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਲਅਜ ਥਾਣਾ ਕੁਲਗੜ੍ਹੀ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦਸਿਆ ਕਿ ਐਸ ਐਚ ਓ ਜਸਵੰਤ ਸਿੰਘ ਭਟੀ ਦੇ ਹੁਕਮਾਂ ਤਹਿਤ ਪਿੰਡ ਨੂਰਪੁਰ ਸੇਠਾਂ ਦੀ ਦਾਣਾ ਮੰਡੀ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਕਿਸੇ ਮੁਖਬਰ ਨੇ ਸੂਚਨਾ ਦਿਤੀ ਕਿ ਦਲਬੀਰ ਸਿੰਘ ਪੁਤਰ ਮਨਜੀਤ ਸਿੰਘ ਵਾਸੀ ਝੋਕ ਹਰੀਹਰ ਫਿਰੋਜ਼ਪੁਰ ਕਿਸੇ ਗਾਹਕ ਨੂੰ ਅਫੀਮ ਤੇ ਹੈਰੋਇਨ ਵੇਚਣ ਦੀ ਤਾਕ ਵਿਚ ਹੈ ਸੂਚਨਾ ਮਿਲਣ ਤੇ ਪੁਲਿਸ ਨੇ ਤੁਰੰਤ ਹਰਕਤ ਵਿਚ ਆ ਕੇ ਜਾਲ ਵਿਛਾ ਲਿਆ ਅਤੇ ਇਸ ਵਿਅਕਤੀ ਨੂੰ 100 ਗ੍ਰਾਮ ਅਫੀਮ ਅਤੇ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਕੁਲਗੜ੍ਹੀ ਅੰਦਰ ਪਰਚਾ ਦਰਜ਼ ਕਰਕੇ ਅਜ ਜੇਲ੍ਹ ਵਿਚ ਭੇਜ ਦਿਤਾ ਗਿਆ ਹੈ।