ਸੋਨੀ ਗਾਲਿਬ ਦਾ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ

ਜਗਰਾਉਂ, 21 ਜਨਵਰੀ (ਪਰਮਜੀਤ ਸਿੰਘ ਗਰੇਵਾਲ)-ਕਰਨਜੀਤ ਸਿੰਘ ਸੋਨੀ ਗਾਲਿਬ ਦੇ ਲੁਧਿਆਣਾ (ਦਿਹਾਤੀ) ਦਾ ਪ੍ਰਧਾਨ ਬਣਨ ’ਤੇ ਜਗਰਾਉਂ ਦੇ ¦ਮਿਆਂ ਵਾਲੇ ਬਾਗ ਵਿਖੇ ਰੱਖੇ ਸਨਮਾਨ ਸਮਾਰੋਹ ’ਚ ਦਰਜਨ ਤੋਂ ਵੱਧ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸੋਨੀ ਗਾਲਿਬ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਐਮ. ਪੀ. ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸੋਨੀ ਗਾਲਿਬ ਬਹੁਤ ਹੀ ਮਿਹਨਤੀ ਆਗੂ ਹਨ, ਜਿਸ ’ਚ ਕਾਬਲੀਅਤ ਹੈ ਕਿ ਉਹ ਪਾਰਟੀ ਨੂੰ ਬੁ¦ਦੀਆਂ ’ਤੇ ਪਹੁੰਚਾ ਸਕਦਾ ਹੈ। ਉਨ੍ਹਾਂ ਇਸ ਮੌਕੇ ਜਿੱਥੇ ਵਰਕਰਾਂ ਨੂੰ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ’ਚ ਤਿਆਰ ਰਹਿਣ ਲਈ ਕਿਹਾ, ਉਥੇ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਸੋਨੀ ਗਾਲਿਬ ਨੇ ਜਿੱਥੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ, ਉਥੇ ਕਿਹਾ ਕਿ ਵਰਕਰਾਂ ਵੱਲੋਂ ਮਿਲੇ ਸਨਮਾਨ ਦਾ ਮੈਂ ਹਮੇਸ਼ਾਂ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕ ਲਹਿਰ ਚਲਾਈ ਜਾਵੇਗੀ, ਜਿਸ ’ਚ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਕਾਲਾ ਕਲਿਆਣ, ਬਲਾਕ ਸੰਮਤੀ ਮੈਂਬਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਾਕ ਸ਼ਹਿਰੀ ਪ੍ਰਧਾਨ ਗੋਪਾਲ ਸ਼ਰਮਾ, ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਸੰਦੀਪ ਕੁਮਾਰ ਟਿੰਕਾ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਰਵਿੰਦਰ ਕੁਮਾਰ ਨੀਟਾ ਸੱਭਰਵਾਲ, ਕੌਂਸਲਰ ਕਰਮਜੀਤ ਸਿੰਘ ਕੈਂਥ, ਵਿਕਰਮ ਜੱਸੀ, ਗੌਰਵ ਸੋਨੀ, ਸਰਪੰਚ ਨਵਦੀਪ ਸਿੰਘ ਗਰੇਵਾਲ, ਬੌਬੀ ਕਪੂਰ, ਹਰਿੰਦਰ ਚਾਹਲ, ਡੈਲੀਗੇਟ ਯੂਥ ਕਾਂਗਰਸ ਰੋਹਿਤ ਗੋਇਲ, ਸੰਦੀਪ ਲੇਖੀ, ਮਨਪ੍ਰੀਤ ਕੌਰ ਧਾਲੀਵਾਲ, ਗੋਰਾ ਲੱਧੜ, ਅਜਮੇਰ ਸਿੰਘ ਢੋਲਣ, ਰਿੰਪੀ ਲੱਧੜ, ਰਵਿੰਦਰ ਕੁਮਾਰ ਫੀਨਾ, ਸਾਜਨ ਮਲਹੋਤਰਾ, ਰਾਜੂ ਮਲਹੋਤਰਾ, ਵਿਨੋਦ ਕੁਮਾਰ ਬਾਂਸਲ, ਗੋਪਾਲ ਕੈਂਥ, ਨਿਰਭੈ ਸਿੰਘ ਭੋਲਾ, ਪਰਾਸ਼ਰ ਦੇਵ ਸ਼ਰਮਾ, ਕੌਂਸਲਰ ਡਾ: ਇਕਬਾਲ ਸਿੰਘ ਧਾਲੀਵਾਲ, ਬਿੰਦਰ ਸਿੰਘ ਅਗਵਾੜ ਲੋਪੋ-ਖੁਰਦ, ਬਲਵੀਰ ਸਿੰਘ, ਜਰਨੈਲ ਸਿੰਘ ਲੋਹਟ, ਭਵਨਜੀਤ ਸਿੰਘ ਕਮਾਲਪੁਰੀ, ਤੇਜਿੰਦਰ ਸਿੰਘ ਨੰਨੀ, ਭਜਨ ਸਿੰਘ ਸਵੱਦੀ, ਰੌਸ਼ਨ ਲਾਲ, ਹਰਜੀਤ ਸਿੰਘ ਕਮਾਲਪੁਰਾ, ਪਰਮਜੀਤ ਸਿੰਘ ਪੰਮਾ, ਮਨਜੀਤ ਸਿੰਘ ਸ਼ੇਖੂਪੁਰਾ, ਡਾ: ਹਰਿੰਦਰ ਕੌਰ, ਸਰਬਜੀਤ ਨਾਹਰ, ਕਮਲਜੀਤ ਕਲੇਰਾਂ, ਜਸਵਿੰਦਰ ਕੌਰ, ਮਨਜਿੰਦਰ ਸ਼ੇਖੂਪੁਰਾ ਤੇ ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਵੱਖ-ਵੱਖ ਪਿੰਡਾਂ ਤੋਂ ਆਏ ਪੰਚ, ਸਰਪੰਚ ਹਾਜ਼ਰ ਸਨ।

Send this to a friend