ਕਾਂਗੜੇ ਦਾ ਕਿਲ੍ਹਾ ਦੁਨੀਆਂ ਦੇ ਸੱਭ ਤੋਂ ਪੁਰਾਣੇ ਕਿਲੇਆਂ ਵਿੱਚੋ ਹੈ। ਸਮੇਂ-ਸਮੇਂ ਉਤੇ ਕਈ ਦੇਸ਼ੀ-ਅਤੇ ਵਿਦੇਸ਼ੀ ਹਾਕਮਾਂ ਇਸ ਕਿਲ੍ਹੇ ਉਤੇ ਹਕੂਮਤ ਕਾਇਮ ਕੀਤੀ।ਪੰਜਾਬ ਦੇ ਸਿੱਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਕਿਲ੍ਹੇ ਨੂੰ ਫਤਿਹ ਕਰ ਆਪਣੇ ਅਧੀਨ ਰੱਖਿਆਚ
ਕਾਂਗੜਾ ਹਿਮਾਚਲ ਪ੍ਰਦੇਸ਼ ਦਾ ਕਿਲ੍ਹਾ ਕਾਂਗੜਾ ਸ਼ਹਿਰ ਦੇ ਨਜਦੀਕ ਸਥਿਤ ਹੈ। ਕਾਂਗੜਾ ਸ਼ਹਿਰ ਪਠਾਨਕੋਟ ਤੋਂ ਲੱਗਭਗ 100 ਕਿਲੋਮੀਟਰ ਦੂਰੀ ਉਤੇ ਹੈ।ਇਹ ਕਿਲ੍ਹਾ ਦੁਨੀਆਂ ਦੇ ਸੱਭ ਤੋਂ ਪੁਰਾਣੇ ਕਿਲ੍ਹੇਆਂ ਵਿੱਚ ਸਾਮਿਲ ਹੈ।ਇਹ ਸ਼ਹਿਰ ਰਾਜਾ ਭੂਮਚੰਦ ਨਾਲ ਸਬੰਧਤ ਹੈ। ਇਹ ਕਿਲ੍ਹਾ ਕਟੋਚ ਰਾਜਪੂਤ ਰਾਜੇਆਂ ਨਾਲ ਸਬੰਧਤ ਹੈ। ਇਸ ਕਿਲ੍ਹੇ ਉਤੇ ਤੁਰਕ,ਮੁਗਲ, ਗੋਰਖੇ, ਸਿੱਖ ਅਤੇ ਅੰਗਰੇਜਾ ਵੀ ਰਾਜ ਕੀਤਾ। ਇਸ ਕਿਲ੍ਹੇ ਨੂੰ ਹਿੰਦੂ ਰਾਜਾ ਸੁਸਰਮਾਚੰਦ ਜੀ ਨੇ 15ਵੀਂ ਸਦੀ ਵਿੱਚ ਬਣਾਇਆ ਸੀ। ਇਸ ਕਿਲ੍ਹੇ ਦਾ ਵਰਨਣ ਮਹਾਂਭਾਰਤ ਵਿੱਚ ਵੀਂ ਮਿਲਦਾ ਹੈ। ਸਿੰਕਦਰ ਦੇ ਹਮਲੇ ਸਮੇਂ ਵੀ ਇਹ ਕਿਲ੍ਹਾ ਇੱਥੇ ਮੌਜੂਦ ਸੀ। ਇਸ ਕਿਲ੍ਹੇ ਵਿੱਚ ਬਹੁਤ ਜਿਆਦਾ ਧੰਨ-ਦੋਲਤ ਕੀਮਤੀ ਸਮਾਨ ਸੀ। ਇਸ ਕਿਲ੍ਹੇ ਵਿੱਚ ਉਸ ਸਮੇਂ ਦੀ ਤਕਨੀਕ ਦਾ ਫੌਜੀ ਸਮਾਨ ਅਤੇ ਹਥਿਆਰ ਵੀ ਸਨ। ਧੰਨ-ਦੋਲਤ ਲੁੱਟਣ ਦੀ ਨੀਤ ਨਾਲ ਸਾਲ 1009 ਵਿੱਚ ਮਹਿਮੂਦ ਗਜਨਵੀਂ ਨੇ ਇਸ ਕਿਲ੍ਹੇ ਉਤੇ ਹਮਲਾ ਕੀਤਾ ਸੀ। ਇਸ ਤੋਂ ਬਾਦ ਦਿੱਲੀ ਦੇ ਤੋਮਰ ਸਾਸਕਾਂ ਇਹ ਕਿਲ੍ਹਾ ਕਟੋਚ ਰਾਜਪੂਤ ਰਾਜੇਆਂ ਨੂੰ ਸੌਪ ਦਿੱਤਾ ਸੀ।ਇਸ ਤੋਂ ਬਾਦ ਮੁਹੰਮਦ ਤੁਗਲਕ ਅਤੇ ਫਿਰੋਜਸਾਹ ਤੁਗਲਕ ਨੇ ਵੀ ਇਸ ਕਿਲ੍ਹੇ ਨੂੰ ਆਪਣੇ ਅਧੀਨ ਕਰ ਲਿਆ ਸੀ।ਅਕਬਰ ਨੇ ਰਾਜ ਸੰਭਾਲਣ ਉਪਰੰਤ ਇਹ ਕਿਲ੍ਹਾ ਰਾਜਪੂਤ ਰਾਜਾ ਧਰਮਚੰਦ ਨੂੰ ਫਿਰ ਸੌਪ ਦਿੱਤਾ ਸੀ।ਇਸ ਤੋਂ ਬਾਦ ਮੁਗਲ ਬਾਦਸਾਹ ਜਹਾਗੀਰ ਨੇ ਇਹ ਕਿਲ੍ਹਾ ਰਾਜਪੂਤ ਰਾਜੇਆਂ ਤੋਂ ਖੋਹ ਲਿਆ ਅਤੇ ਆਪਣੇ ਅਧੀਨ ਕਰ ਲਿਆ।ਰਾਜਪੂਤ ਜਾਤੀ ਅਤੇ ਕਟੋਚ ਰਾਜਪੂਤ ਜਾਤੀ ਦੇ ਲੋਕ ਅਤੇ ਰਾਜੇ ਬਹੁਤ ਹੀ ਮੇਹਨਤੀ ਅਤੇ ਬਹਾਦੁਰ ਸਨ। ਇਹਨਾਂ ਰਾਜਪੂਤ ਕਟੋਚ ਰਾਜੇਆ ਸਮੇਂ-ਸਮੇਂ ਉਤੇ ਹਮਲਾਵਰਾਂ ਦੇ ਕਈ ਵਾਰ ਦੰਦ ਖੱਟੇ ਕੀਤੇ ਸਨ। ਹਿੰਦੂ ਧਰਮ ਅਤੇ ਹਿੰਦੂ ਸੱਭਿਆਚਾਰ ਨੂੰ ਬਚਾਈ ਰੱਖਣ ਲਈ ਇਤਿਹਾਸ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ। ਇਹਨਾਂ ਕਟੋਚ ਵੰਸ ਰਾਜੇਆਂ ਦੇ ਭਾਰਤ ਦੇ ਹੋਰ ਰਿਆਸਤਾਂ ਦੇ ਰਾਜੇਆਂ ਨਾਲ ਵੀ ਗਹਿਰੇ ਸਬੰਧ ਸਨ ਜਿਸ ਦੇ ਸਬੂਤ ਮੌਜੂਦ ਹਨ। ਜਹਾਂਗੀਰ ਦੇ ਰਾਜਕਾਲ ਵਿੱਚ ਕਿਲ੍ਹੇ ਅੰਦਰ ਜਹਾਂਗੀਰੀ ਦਰਵਾਜਾ ਅਤੇ ਮਸਜਿਦ ਵੀ ਬਣਾਈ ਗਈ ਸੀ। ਇਸ ਕਿਲ੍ਹੇ ਅੰਦਰ ਅੱਜ ਵੀ ਮੁਗਲਾਂ ਨਾਲ ਸਬੰਧਤ ਖਜੂਰਾਂ ਦੇ ਰੁੱਖ ਵੇਖਣ ਨੂੰ ਮਿਲਦੇ ਹਨ।ਅੱਜ ਵੀ ਕਿਲ੍ਹੇ ਦੇ ਅੰਦਰ ਅਤੇ ਬਾਹਰ ਖਜੂਰਾਂ ਦੇ ਰੁੱਖ ਮੌਜੂਦ ਹਨ। ਇਹ ਉਹ ਖਜੂਰਾਂ ਹਨ ਜੋ ਵਿਦੇਸ਼ੀ ਹਮਲਾਵਰਾਂ ਦੇ ਇਲਾਕੇ ਵਿੱਚ ਹੁੰਦੀਆਂ ਸਨ ਅਤੇ ਉਹਨਾਂ ਦੀ ਫੌਜ ਇਹਨਾਂ ਖਜੂਰਾਂ ਦੇ ਫਲ ਦੀ ਵਰਤੋਂ ਯੁੱਧ ਸਮੇਂ ਅਤੇ ਸ਼ਾਂਤੀ ਕਾਲ ਵਿੱਚ ਕਰਦੀ ਸੀ। ਇਹ ਖਜੂਰਾਂ ਕਿਲ੍ਹੇ ਨੂੰ ਜਾਂਦੇ ਮੁੱਖ ਮਾਰਗ ਉਤੇ ਅੱਜ ਵੀ ਹਨ ਜੋ ਮੁਗਲ ਕਾਲ ਦੇ ਹਮਲੇ ਦਾ ਸਬੂਤ ਹੈ। ਇਸ ਕਿਲ੍ਹੇ ਨੇ ਇਤਿਹਾਸ ਦੇ ਕਈ ਉਤਰਾ-ਚੜਾਅ ਤਹਿ ਕੀਤੇ ਹਨ। ਕਿਲ੍ਹੇ ਦਾ ਨਿਰਮਾਣ ਪੁਰਾਤਣ ਕਾਲ ਵਿੱਚ ਹੀ ਸੁੱਰਖਿਆ ਨੂੰ ਅਹਿਮ ਰੱਖ ਕਿ ਬਣਾਇਆ ਗਿਆ ਹੈ। ਕਿਲ੍ਹੇ ਨੂੰ ਬਹੁਤ ਹੀ ਉਤਮ ਪੱਥਰ ਅਤੇ ਪੁਰਾਣੇ ਸਮੇਂ ਦੀ ਸੀਮੈਂਟ ਤਕਨੀਕ ਨਾਲ ਬਣਾਇਆ ਗਿਆ ਹੈ। ਇਸ ਕਿਲ੍ਹੇ ਨੂੰ ਲੈ ਕਿ ਕਈ ਹੋਰ ਛੋਟੇ-ਛੋਟੇ ਹਮਲੇ ਹਿੰਦੂ ਰਾਜੇਆਂ ਅਤੇ ਮੁਗਲ੍ਹਾ ਵਿੱਚ ਹੁੰਦੇ ਰਹੇ ਪਰ ਕਿਲ੍ਹਾ ਮੁਗਲਾਂ ਅਧੀਨ ਹੀ ਰਿਹਾ। ਸਿੱਖ ਮਿਸਲ ਕਾਲ ਸਮੇਂ ਜਿਲ੍ਹਾ ਗੁਰਦਾਸਪੁਰ ਦੇ ਸਿੱਖ ਜੈ-ਸਿੰਘ ਘਨੇਈਆਂ ਨੇ ਹਮਲਾ ਕਰਕੇ ਇਹ ਕਿਲਾ ਮੁਗਲਾਂ ਤੋਂ ਖੋਹ ਲਿਆ ਸੀ। ਜੈ-ਸਿੰਘ ਘਨੇਈਆਂ ਨੇ ਇਹ ਕਿਲ੍ਹਾ ਮੁਗਲਾਂ ਤੋਂ ਖੋਹ ਕਿ ਫਿਰ ਕਟੋਚ ਵੰਸ਼ ਨੂੰ ਸ਼ੋਪ ਦਿੱਤਾ ਸੀ। ਕਿਉਂਕਿ ਪੰਜਾਬ ਦੇ ਸਿੱਖ ਗੂਰੂਆਂ ਦੀ ਲੀਹ ਉਤੇ ਚਲਦੇ ਹਿੰਦੂ ਧਰਮ ਦੀ ਰੱਖਿਆ ਕਰਨਾ ਆਪਣਾ ਜੱਦੀ ਫਰਜ ਸਮਝਦੇ ਸਨ। ਇਸ ਤਰ੍ਹਾਂ ਲੰਬੀ ਗੁਲਾਮੀ ਤੋਂ ਬਾਦ ਇਹ ਕਿਲ੍ਹਾ ਫਿਰ ਹਿੰਦੂ ਰਾਜੇਆਂ ਕੋਲ ਆ ਗਿਆ ਸੀ।ਇਸ ਤੋਂ ਬਾਦ ਨੇਪਾਲ ਦੇ ਗੋਰਖਾ ਰਾਜਾ ਅਮਰ ਸਿੰਘ ਥਾਪਾ ਨੇ ਚਾਰ ਸਾਲ ਤੱਕ ਕਿਲੇ ਨੂੰ ਆਪਣੇ ਅਧੀਨ ਰੱਖਿਆ।ਫਿਰ ਹਿੰਦੂ ਕਟੋਚ ਰਾਜਪੂਤ ਰਾਜੇਆਂ ਮਹਾਰਾਜਾ ਰਣਜੀਤ ਸਿੰਘ ਸੇਰੇ-ਏ-ਪੰਜਾਬ ਤੋਂ ਕਿਲ੍ਹਾ ਖਾਲੀ ਕਰਵਾਉਣ ਲਈ ਫੌਜੀ ਸਹਾਇਤਾ ਮੰਗੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਕਿਲ੍ਹੇ ਉਤੇ ਹੋਈ ਸੰਧੀ ਮੁਤਾਬਿਕ ਸਾਲ 1809 ਵਿੱਚ ਇਸ ਨੂੰ ਆਪਣੇ ਅਧੀਨ ਕਰ ਲਿਆ ਸੀ। ਇਸ ਕਿਲ੍ਹੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਨਿਰਮਾਣ ਦਾ ਕੰਮ ਕੀਤਾ ਗਿਆ।ਮਹਾਰਾਜਾ ਰਣਜੀਤ ਸਿੰਘ ਦੇ ਨਾਂ ਉਤੇ ਬਣੇਆਂ ਦਰਵਾਜਾ/ਗੇਟ ਅੱਜ ਵੀ ਕਿਲ੍ਹੇ ਅੰਦਰ ਹੈ।ਇਸ ਕਿਲ੍ਹੇ ਅੰਦਰ ਹੋਰ ਕਈ ਦਰਵਾਜੇ ਹਨ। ਜਿਹੜਾ ਵੀ ਰਾਜਾ ਇਸ ਕਿਲ੍ਹੇ ਨੂੰ ਆਪਣੇ ਅਧੀਨ ਕਰ ਲੈਂਦਾ ਸੀ ਉਸ ਦਾ ਹੀ ਇਲਾਕੇ ਵਿੱਚ ਰਾਜ ਮੰਨ ਲਿਆ ਜਾਂਦਾਂ ਸੀ। ਇਸ ਲਈ ਦੇਸ਼ੀ-ਵਿਦੇਸੀ ਕਿਲ੍ਹੇ ਉਤੇ ਕਬਜਾ ਕਰਨ ਲਈ ਹਮਲੇ ਕਰਦੇ ਸਨ। ਸਾਲ 1846 ਤੱਕ ਇਹ ਕਿਲ੍ਹਾ ਪੰਜਾਬ ਦੇ ਸਿੱਖਾਂ ਅਧੀਨ ਹੀ ਰਿਹਾ। ਇਹ ਕਿਲ੍ਹਾ ਲੰਬਾ ਸਮਾਂ ਸਿੱਖ ਰਾਜ ਦਾ ਹਿੱਸਾ ਰਿਹਾ ਸੀ। ਕਿਲ੍ਹੇ ਦੇ ਅੰਦਰ ਮੰਦਿਰ, ਮਸਜੀਦ, ਜੇਲ, ਫਾਂਸੀ ਵਾਲਾ ਕਮਰਾਂ,ਖੂਹ, ਤਲਾਬ ਅਤੇ ਪਾਣੀ ਦੇ ਪ੍ਰਬੰਧ ਦੇ ਅਵਸ਼ੇਸ਼ ਅੱਜ ਵੀ ਵੇਖਣ ਨੂੰ ਮਿਲਦੇ ਹਨ।
ਕਿਲ੍ਹੇ ਅੰਦਰ ਪੁਰਾਤਨ ਹਿੰਦੂ ਅਤੇ ਰਾਜਪੂਤ ਕਾਲ ਦੀ ਹਸਤ ਕਲਾ ਦੇ ਸੁੰਦਰ ਨਮੂਨੇ ਅੱਜ ਵੀ ਵੇਖਣ ਨੂੰ ਮਿਲਦੇ ਹਨ। ਕਿਲ੍ਹੇ ਅੰਦਰ ਹਿੰਦੂ ਦੇਵੀ-ਦੇਵਤਾ ਦੀਆਂ ਪੱਥਰਾਂ ਉਤੇ ਬਣੀਆਂ ਮੂਰਤੀਆਂ ਅੱਜ ਵੀ ਵੇਖਣ ਨੂੰ ਮਿਲਦੀਆਂ ਹਨ।ਕਲਾ ਦੇ ਕਈ ਸੁੰਦਰ ਨਮੂਨੇ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਅੱਜ ਵੀ ਕਿਲ੍ਹੇ ਅੰਦਰ ਮੌਜੂਦ ਹਨ। ਪੁਰਾਤਨ ਸਮੇਂ ਦੀ ਕਾਰੀਗਰੀ ਦਾ ਇਹ ਕਿਲ੍ਹਾ ਸੁੰਦਰ ਨਮੂਨਾ ਹੈ। ਦੱਸਿਆ ਜਾਂਦਾਂ ਹੈ ਕਿ ਅੰਗਰੇਜਾਂ ਦੇ ਰਾਜਕਾਲ ਸਮੇਂ ਸਾਲ 1905 ਵਿੱਚ ਕਾਗੜੇ ਬਹੁਤ ਵੱਡਾ ਭੂਚਾਲ ਆਇਆ ਸੀ ਅਤੇ ਕਿਲੇ ਦਾ ਕਾਫੀ ਹਿੱਸਾ ਢਹਿਢੇਰੀ ਹੋ ਗਿਆ ਸੀ। ਇਹ ਕਿਲ੍ਹਾ ਉਚੀ ਪਹਾੜੀ ਉਤੇ ਬਹੁਤ ਹੀ ਸੁੰਦਰ ਨਿਰਮਾਣ ਤਕਨੀਕ ਨਾਲ ਬਣਾਇਆ ਗਿਆ ਹੈ।ਸਾਲ 1907 ਵਿੱਚ ਕਿਲ੍ਹੇ ਦੇ ਉਸ ਭਾਗ ਨੂੰ ਫਿਰ ਮੁਰੰਮਤ ਕੀਤਾ ਗਿਆ ਸੀ ਜੋ ਭੂਚਾਲ ਕਾਰਣ ਢਹਿ ਗਿਆ ਸੀ। ਇਸ ਦੇ ਸਬੂਤ ਕਿਲ੍ਹੇ ਅੰਦਰ ਲੱਗੇ ਨੀਂਹ ਪੱਥਰਾਂ ਤੋਂ ਮਿਲਦੇ ਹਨ। ਕਿਲੇ ਦੇ ਦੋਨੋ ਪਾਸੇ ਕੁਦਰਤੀ ਦਰਿਆ ਹੈ। ਅੱਜ ਵੀ ਹਜਾਰਾਂ ਲੋਕ, ਸਕਾਲਰ, ਇਤਿਹਾਸ ਪ੍ਰੇਮੀ, ਯਾਤਰੀ ਅਤੇ ਸਕੂਲ ਵਿਦਿਆਰਥੀ ਇਸ ਕਿਲ੍ਹੇ ਨੂੰ ਵੇਖਣ ਜਾਂਦੇ ਹਨ।
ਕਿਲ੍ਹੇ ਦੇ ਆਸਪਾਸ ਬਹੁਤ ਹੀ ਸੁੰਦਰ ਮਨਮੋਹਕ ਕੁਦਰਤੀ ਦ੍ਰਿਸ ਵੇਖਣ ਨੂੰ ਮਿਲਦਾ ਹੈ। ਇਸ ਕਿਲ੍ਹੇ ਅੰਦਰ ਘੁੰਮਣ ਤੋਂ ਬਾਦ ਹਰ ਯਾਤਰੀ ਦੀ ਯਾਤਰਾ ਸਫਲ ਹੋ ਜਾਂਦੀ ਹੈ। ਇਹ ਕਿਲ੍ਹੇ ਕਾਂਗੜਾਂ ਹਿਮਾਚਲ ਪ੍ਰਦੇਸ਼ ਵਿੱਚ ਪੁਰਾਤਨ,ਮੱਧਵਰਤੀ ਅਤੇ ਆਧੁਨਿਕ ਇਤਿਹਾਸ ਨੂੰ ਸ਼ਾਭੀ ਬੈਠਾ ਹੈ। ਇਹ ਕਿਲ੍ਹਾ ਹਿੰਦੂ-ਸਿੱਖ ਭਾਈਚਾਰਾ ਅਤੇ ਪੰਜਾਬ ਦੀ ਸਾਂਝ ਨੂੰ ਸੰਭਾਲੀ ਬੈਠਾ ਹੈ। ਇਹ ਕਿਲ੍ਹਾ ਪੰਜਾਬ ਦੇ ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਹਾਦੁਰੀ ਦਾ ਇਤਿਹਾਸ ਸੰਭਾਲੀ ਬੈਠਾ ਹੈ।