Skip to content
Independent perspectives. Global stories.
BREAKING

ਉਪ-ਰਾਸ਼ਟਰਪਤੀ ਵੱਲੋਂ ਹਰਿਆਣਾ ’ਚ ਵਖ-ਵਖ ਯੋਜਨਾਵਾਂ ਲਾਗੂ ਕਰਨ ਕਰਨ ’ਤੇ ਮੁਖ ਮੰਤਰੀ ਦੀ ਸ਼ਲਾਘਾ

Share this story

ਚੰਡੀਗੜ, 20 ਜਨਵਰੀ (ਹ.ਸ. ਨਾਗਪਾਲ)- ਉਪ-ਰਾਸ਼ਟਰਪਤੀ ਐਮ. ਵੇਂਕੈਯਾ ਨਾਇਡੂ ਨੇ ਹਰਿਆਣਾ ਰਾਜ ਵਿਚ ਵਖ-ਵਖ ਯੋਜਨਾਵਾਂ ਤੇ ਪ੍ਰੋਗ੍ਰਾਮਾਂ ਦੇ ਪ੍ਰਭਾਵੀ ਢੰਗ ਨਾਲ ਲਾਗੂਕਰਨ ਲਈ ਮੁਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਦੀ ਸ਼ਲਾਘਾ ਕੀਤੀ। ਐਮ.ਵੇਂਕੈਯਾ ਨਾਇਡੂ ਅਜ ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ਵਿਚ ਚਲ ਰਹੇ ਵਾਈਬ੍ਰੈਂਡ ਗੁਜਰਾਤ, 2019 ਦੇ ਸਮਾਪਨ ਸੰਮੇਲਨ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਨੇ ਹਰਿਆਣਾ ਨੂੰ ਦੇਸ਼ ਦੇ ਸਭ ਤੋਂ ਵਧ ਵਿਕਸਿਤ ਸੂਬਿਆਂ ਵਿਚੋਂ ਇਕ ਸੂਬਾ ਦਸਦੇ ਹੋਏ ਇਸ ਦਾ ਸਿਹਰਾ ਸੂਬੇ ਦੀ ਮੌਜ਼ੂਦਾ ਸਰਕਾਰ ਨੂੰ ਦਿਤਾ। ਸੰਮੇਲਨ ਵਿਚ ਗੁਜਰਾਤ ਦੇ ਰਾਜਪਾਲ ਓ.ਪੀ.ਕੋਹਲੀ ਅਤੇ ਗੁਜਰਾਤ ਦੇ ਮੁਖ ਮੰਤਰੀ ਵਿਜੈ ਰੂਪਾਣੀ ਸਮੇਤ ਕੇਂਦਰ ਤੇ ਸੂਬਾ ਸਰਕਾਰ ਦੇ ਅਨੇਕ ਮੰਤਰੀ ਵੀ ਹਾਜਿਰ ਸਨ। ਇਸ ਮੌਕੇ ‘ਤੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ’ਤੇ ਆਧਾਰ ਯੋਜਨਾਵਾਂ ਅਤੇ ਪ੍ਰੋਗ੍ਰਾਮਾਂ ਨਾਲ ਭਾਰਤ 21ਵੀਂ ਸਦੀ ਦਾ ਸ਼ਕਤੀਸ਼ਾਲ ਦੇਸ਼ ਬਣ ਕੇ ਉਭਰਿਆ ਹੈ।

WRITTEN BY