ਬੁਕ ਸੈਲਰ ਅਤੇ ਸਟੇਸ਼ਨਰੀ ਐਸੋਸੀਏਸ਼ਨ ਵਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਮੰਗ ਪਤਰ
ਸੰਗਰੂਰ, 20 ਜਨਵਰੀ (ਪਰਮਜੀਤ ਸਿੰਘ ਲਡਾ)- ਸੰਗਰੂਰ ਬੁਕ ਸੈਲਰ ਅਤੇ ਸਟੇਸ਼ਨਰੀ ਐਸੋਸੀਏਸ਼ਨ ਦੀ ਮੀਟਿੰਗ ਸ੍ਰੀ ਭਗਵੰਤ ਮਾਨ ਐਮ.ਪੀ. ਸੰਗਰੂਰ ਨਾਲ ਹੋਈ। ਇਸ ਮੀਟਿੰਗ ਦੀ ਅਗਵਾਈ ਅਸ਼ਵਨੀ ਜਿੰਦਲ ਅਤੇ ਪਰਮਜੀਤ ਸਿੰਘ ਨੇ ਕੀਤੀ। ਅਸ਼ਵਨੀ ਜਿੰਦਲ, ਸੰਗਰੂਰ ਨੇ ਮੰਗ ਰਖੀ ਕੀ ਸਕੂਲਾ ਵਿਚ ਚਲਦੀ ਦੁਕਾਨਦਾਰੀ ਨੂੰ ਰੋਕਿਆ ਜਾਵੇ। ਐਮ.ਪੀ. ਸਾਹਿਬ ਨੇ ਭਰੋਸਾ ਦਵਾਇਆ ਕਿ ਸੰਗਰੂਰ ਬੁਕ ਸੈਲਰ ਸਟੇਸ਼ਨਰੀ ਐਸੋਸੀਏਸ਼ਨ ਦੀ ਮੰਗ ਸਕੂਲਾਂ ਵਿਚ ਚਲ ਰਹੀ ਕਿਤਾਬਾਂ ਦੀ ਦੁਕਾਨਦਾਰੀ ਅਤੇ ਅਡਮੀਸ਼ਨ ਫੀਸ ਦੀ ਜੋ ਮੰਗ ਹੈ ਸਹੀ ਹੈ।ਇਸ ਨੂੰ ਜਲਦੀ ਹੀ ਨਥ ਪਾ ਦਿਤੀ ਜਾਵੇਗੀ। ਜੋ ਸਕੂਲ ਇਸ ਦੀ ਉਲੰਘਣਾ ਕਰੇਗਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐਮ.ਪੀ. ਨੇ ਕਿਹਾ ਕਿ ਜੇਕਰ ਸਕੂਲਾਂ ਨੇ ਬੁਕ ਲਿਸਟਾਂ ਜਲਦ ਜਾਰੀ ਨਹੀ ਕੀਤੀਆਂ ਤਾਂ ਉਨ੍ਹਾਂ ਤੇ ਸ਼ਿਕੰਜਾ ਕਸ ਦਿਤਾ ਜਾਵੇਗਾ।ਇਸ ਮੌਕੇ ’ਤੇ ਪ੍ਰਧਾਨ ਅਸ਼ਵਨੀ ਜਿੰਦਲ ਸੰਗਰੂਰ, ਪਰਮਜੀਤ ਸਿੰਘ ਸਰਪ੍ਰਸਤ, ਰਤੀਸ਼ ਕੁਮਾਰ ਸੈਕਟਰੀ, ਗਰਗ ਬੁਕ ਡਿਪੂ ਧੂਰੀ, ਗੋਗੀ ਸਟੇਸ਼ਨਰੀ ਧੂਰੀ, ਜਿੰਦਲ ਬੁਕ ਡਿਪੂ ਮਲੇਰਕੋਟਲਾ, ਵਿਨੋਦ ਬੁਕ ਸ਼ੋਪ ਦਿੜਬਾ, ਸੰਜੀਵ ਕੁਮਾਰ, ਬਲਵੰਤ ਸਿੰਘ, ਰਵੀ ਕੁਮਾਰ, ਦੀਪਕ ਸ਼ਰਮਾ, ਸ਼ਰਮਾ ਜੀ ਆਦਿ ਹਾਜ਼ਰ ਸਨ।