ਪੱਟੀ, 20 ਜਨਵਰੀ (ਬਲਦੇਵ ਸਿਾੰਘ ਸੰਧੂ)- ਪੱਟੀ ਹਲਕੇ ਤੋਂ ਬਰਨਾਲਾ ਰੈਲੀ ਵਿਚ ਸ਼ਾਮਲ ਹੋਣ ਲਈ ਇੱਕ ਵੱਡਾ ਕਾਫਲਾ ਹੋਇਆ ਰਵਾਨਾ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਕਾਂਗਰਸ ਅਤੇ ਅਕਾਲੀਆ ਦੀਆ ਜੜਾ ਹਿਲਾ ਕੇ ਰੱਖ ਦੇਵੇਗੀ ਰੈਲੀ ਵਿਚ ਰਿਕਾਰਡ ਤੋੜ ਹੋਵੇਗਾ ਇਕੱਠ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਰਜ ਰਣਜੀਤ ਸਿੰਘ ਚੀਮਾ ਨੇ ਬਰਨਾਲਾ ਰੈਲੀ ਵਿਚ ਆਪਣੇ ਸਾਥੀਆ ਨਾਲ ਸ਼ਾਮਲ ਹੋਣ ਲਈ ਰਵਾਨਾ ਹੋਣ ਸਮੇ ਕੀਤਾ ਉਹਨਾ ਨੇ ਕਿਹਾ ਕਿ ਪਹਿਲਾ ਗੱਠਜੋੜ ਸਰਕਾਰ ਨੇ ਪੰਜਾਬ ਨੂੰ ਕੰਗਾਲ ਕੀਤਾ ਹੈ ਅਤੇ ਹੁਣ ਕਾਂਗਰਸ ਪਾਰਟੀ ਵੱਲੋ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸੱਤਾ ਹਾਸਲ ਕੀਤੀ ਹੈ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਕਦੇ ਮੁਆਫ ਨਹੀ ਕਰਨਗੇ ਉਹਨਾ ਕਿਹਾ ਕਿ ਅਕਾਲੀਆ ਅਤੇ ਕਾਂਗਰਸੀਆ ਦੋਹਾਂ ਨੇ ਪੰਜਾਬ ਨੂੰ ਪਿਛਲੇ 70 ਸਾਲਾ ਤੋ ਲੁੱਟਦੀਆ ਆ ਰਹੀਆ ਹਨ ਉਹਨਾ ਕਿਹਾ ਕਿ ਇਹਨਾ ਦੋਹਾਂ ਪਾਰਟੀਆ ਨੇ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਲਗਾ ਕੇ ਲੁੱਟਿਆ ਉਹਨਾ ਕਿਹਾ ਕਿ ਸਿਰਫ ਪੱਗਾ ਦੇ ਰੰਗ ਬਦਲਦੇ ਹਨ। ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਕੈਪਟਨ ਸਰਕਾਰ ਸੱਤਾ ਵਿਚ ਆਈ ਉਹ ਸਾਰੇ ਵਾਂਅਦਿਆ ਤੋ ਹੁਣ ਕਾਂਗਰਸ ਸਰਕਾਰ ਮੁੱਕਰ ਚੁੱਕੀ ਹੈ। ਉਹਨਾ ਕਿਹਾ ਕਿ ਕੈਪਟਨ ਸਰਕਾਰ ਇਹ ਵੀ ਵਾਂਅਦਾ ਕੀਤਾ ਸੀ ਕਿ ਬੇਰੋਜਗਾਰ ਨੌਜਵਾਨਾਂ ਨੂੰ ਬੇਰੋਜਗਾਰੀ ਭੱਤਾ ਦਿੱਤਾ ਜਾਵੇਗਾ,ਬੁਢਾਪਾ,ਵਿਧਵਾ ਪੈਨਸ਼ਨ 2500 ਰੁਪੈ ਕੀਤੀ ਜਾਵੇਗੀ ਕੋਈ ਵਾਂਅਦਾ ਪੂਰਾ ਨਹੀ ਕੀਤਾ।ਉਹਨਾ ਨੇ ਕੈਪਟਨ ਸਰਕਾਰ ਤੇ ਵਰਦਿਆ ਕਿਹਾ ਕਿ ਸੱਤਾ ਵਿਚ ਆਉਣ ਤੋ ਪਹਿਲਾ ਕਾਂਗਰਸ ਸਰਕਾਰ ਗੱਠਜੋੜ ਸਰਕਾਰ ਤੇ ਮਾਫੀਏ ਰੇਤ ਮਾਫੀਆ, ਭੌ ਮਾਫੀਆ,ਕੇਬਲ ਮਾਫੀਆ ਲੈਡ ਮਾਫੀਆ,ਸੈਡ ਮਾਫੀਆ ਪੈਦਾ ਕਰਨ ਦੇ ਦੋਸ਼ ਲਗਾਉਦੀ ਸੀ ਉਹ ਮਾਫੀਆ ਕਿਥੇ ਗਏ। ਕਾਂਗਰਸ ਸਰਕਾਰ ਦੇ ਸੀਨੀਅਰ ਆਗੂਆ ਨੇ ਇਹਨਾ ਉਪਰ ਕਬਜੇ ਕਰ ਲਏ ਚੀਮਾਂ ਨੇ ਕਿਹਾ ਕਿ ਸਾਰਾ ਸਿਸਟਮ ਅਕਾਲੀ ਸਰਕਾਰ ਸਮੇ ਮੁਤਾਬਕ ਹੀ ਚੱਲ ਰਿਹਾ ਹੈ ਇਹ ਦੋਵੇ ਆਪਸ ਅੰਦਰੋ ਆਪਸ ਵਿਚ ਮਿਲੇ ਹੋਏ ਹਨ।ਕਿਉਕਿ ਗੁਰੁੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲਿਆ ਨੂੰ ਜੇਲਾਂ ਵਿਚ ਸੁੱਟਣ ਦੀਆ ਗੱਲਾਂ ਕਰਨ ਵਾਲੇ ਕੈਪਟਨ ਸਾਹਿਬ ਅੱਜ ਸ਼ਰੇਆਮ ਬਚਾ ਰਹੇ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਿਚ ਇਸ ਕੈਪਟਨ ਸਰਕਾਰ ਖਿਲਾਫ ਬਹੁਤ ਜਿਆਦਾ ਗੁੱਸਾ ਹੈ ਅਤੇ ਉਹ ਇਹਨਾ ਸਰੇ ਮਾਮਲਿਆ ਦਾ ਜੁਵਾਬ ਆਉਣ ਵਾਲੀਆ ਚੋਣਾਂ ਵਿਚ ਜਰੂਰ ਦੇਣਗੇ। ਉਹਨਾ ਕਿਹਾ ਕਿ ਬਲਾਕ ਸੰਮਤੀ ਅਤੇ ਸਰਪੰਚੀ ਦੀਆ ਹੋਈਆ ਚੋਣਾਂ ਵਿਚ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਲੋਕ ਤੰਤਰ ਦਾ ਘਾਣ ਕਰਕੇ ਰੱਖ ਦਿੱਤਾ ਹੈ ਵੋਟਰਾਂ ਤੋ ਉਹਨਾ ਦਾ ਵੋਟ ਪਾਉਣ ਦਾ ਜਮਹੂਰੀ ਹੱਕ ਵੀ ਖੋਹ ਲਿਆ ਅਤੇ ਸ਼ਰੇਆਮ ਧੱਕੇਸ਼ਾਹੀ ਕਰਕੇ ਆਪਣੇ ਚਿਹੇਤਿਆ ਨੂੰ ਸਰਪੰਚ ਬਣਾਇਆ ਗਿਆ ਹੈ। ਪਿੰਡਾਂ ਵਿਚ ਧੱਕੇ ਨਾਲ ਬਣਾਏ ਸਰਪੰਚਾਂ ਨੂੰ ਸਰਬਸੰਤੀ ਦਾ ਨਾਂ ਦੇ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦੋ ਕਿ ਸਰਬਸੰਮਤੀ ਪਿੰਡਾਂ ਦੇ ਲੋਕ ਆਪਣੇ ਪਿੰਡ ਵਿਚ ਬੈਠ ਕੇ ਸਲਾਹ ਮਸ਼ਵਰਾ ਕਰਕੇ ਜਿਸਨੂੰ ਸਰਪੰਚ ਚੁਣਦੇ ਹਨ ਉਸਨੂੰ ਸਰਬਸੰਮਤੀ ਕਹਿੰਦੇ ਹਨ ਨਾ ਕਿ ਹਲਕੇ ਦੇ ਐਮ.ਐਲ ਏ ਵੱਲੋ ਧੱਕੇ ਨਾਲ ਬਣਾਏ ਸਰਪੰਚਾਂ ਨੂੰ ਸਰਬਸੰਮਤੀ ਕਹਿੰਦੇ ਹਨ। ਉਹਨਾ ਕਿਹਾ ਕਿ ਲੋਕਾਂ ਖੋਹਾਂ ਚੋਰੀਆ ਡਕੈਤੀ,ਗੁੰਡਾਂਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਮਨ ਕਾਨੂੰਨ ਨਾ ਦੀ ਕੋਈ ਚੀਜ ਨਹੀ ਰਹੀ ਉਹਨਾ ਕਿਹਾ ਪੱਟੀ ਹਲਕੇ ਵਿਚ ਪਿਛਲੇ ਦੋ ਸਾਲਾ ਵਿਚ ਗੁੰਡਾ ਅਨਸਰਾ ਵੱਲੋ ਕਈ ਕਤਲ ਗੋਲੀਆ ਚਲਾ ਕੇ ਗੁੰਡਾਂ ਅਨਸਰਾ ਵੱਲੋ ਕੀਤੇ ਗਏ ਉਹਨਾ ਦੇ ਕਾਤਲ ਅਜੇ ਤੱਕ ਪੁਲਿਸ ਦੇ ਹੱਥ ਨਹੀ ਲੱਗੇ ਪੁਲਿਸ ਪ੍ਰਸ਼ਾਸ਼ਨ ਸੱਤਾ ਧਿਰ ਦੀ ਕੰਠਪੁਤਲੀ ਬਣੀ ਹੋਈ ਹੈ।ਇਸ ਮੌਕੇ ਤੇ ਬਿਕਰਮਜੀਤ ਸਿੰਘ ਸਰਹਾਲੀ, ਪੰਜਾਬ ਸਿੰਘ ਦੁੱਬਲੀ, ਰਾਜਿੰਦਰ ਸਿੰਘ ਉਸਮਾ, ਹਰਮਨ ਸਿੰਘ ਉਸਮਾ,ਸੁਖਦੇਵ ਸਿੰਘ ਕਿਰਤੋਵਾਲ ਕਲਾਂ,ਕੁਲਬੀਰ ਸਿੰਘ ਪੱਟੀ, ਦਵਿੰਦਰ ਸਿੰਘ ਸੈਦਪੁਰ, ਸਰਦਿਆਲ ਸਿੰਘ ਸਰਹਾਲੀ, ਜਸਬੀਰ ਸਿੰਘ ਵਰਾਣਾ, ਕਾਬਲ ਸਿੰਘ ਮਰਹਾਣਾ, ਨਿਸ਼ਾਨ ਸਿੰਘ ਸਭਰਾ, ਕੁਲਦੀਪ ਸਿੰਘ ਪੱਟੀ, ਜੋਗਾ ਸਿੰਘ ਤੂਤ, ਲਾਡੀ ਬਰਵਾਲਾ, ਜਗਜੀਤ ਸਿੰਘ ਦੁੱਬਲੀ, ਅਜੀਤ ਸਿੰਘ, ਸੈਦੋ, ਵਿਰਸਾ ਸਿੰਘ ਰੱਤਾ ਗੁੱਦਾ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।