ਹਰ ਪਲ ਮਨੁੱਖਤਾ ਦੀ ਸੇਵਾ ਤੇ ਸਮਾਜ ਭਲਾਈ ਨੂੰ ਸਮਰਪਿਤ ਡਾ. ਕੁੰਵਰ ਵਿਸ਼ਾਲ

ਅੰਮ੍ਰਿਤਸਰ- ਅੱਜ ਦੇ ਯੁਗ ਵਿੱਚ ਜਿੱਥੇ ਇੰਨਸਾਨ ਇੰਨਸਾਨਿਅਤ ਦਾ ਦੁਸ਼ਮਨ ਬਣਿਂਆ ਹੋਂਿੲਆ ਹੈ, ਉਥੇ ਹੀ ਡਾਕਟਰੀ ਪੇਸ਼ੇ ਤੋਂ ਉਪਰ ਉਠ ਕੇ, ਹਰ ਪਲ ਮਨੁੱਖਤਾ ਦੀ ਸੇਵਾ ’ਤੇ ਸਮਾਜ ਭਲਾਈ ਨੂੰ ਸਪਰਪਿਤ ਅੰਮ੍ਰਿਤਸਰ ਦੇ ਮਸ਼ਹੂਰ ਡਾ: ਕੁੰਵਰ ਵਿਸ਼ਾਲ ਕਲੀਨਿਕ ਐਂਡ ਫਿਜੀਉਥਰੈਪੀ ਸੈਂਟਰ ਨਜਦੀਕ ਉ.ਸੀ. ਐਮ ਮਿਲਜ਼ ਖੰਡ ਵਾਲਾ ਛੇਹਰਟਾ ਦੇ ਐਮ.ਡੀ. ਡਾ: ਕੁੰਵਰ ਵਿਸ਼ਾਲ ਲਗਾਤਾਰ ਸਮਾਜ ਭਲਾਈ ਦੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਸਮਾਜ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਹਜਾਰਾਂ ਹੀ ਸ਼ੰਸਥਾਵਾਂ ਨੇ ਡਾ: ਕੁੰਵਰ ਵਿਸ਼ਾਲ ਨੂੰ ਸਨਮਾਨਿਤ ਕਰਦੇ ਹੋਏ ਸਨਮਾਨ ਪੱਤਰ, ਸਰਟੀਫਿਕੇਟ, ਮੈਡਲ, ਯਾਦਗਾਰੀ ਚਿੰਨ੍ਹ ਤੋਂ ਇਲਾਵਾ ਹਰ ਤਰ੍ਹਾਂ ਦੇ ਸਨਮਾਨ ਦੇ ਨਾਲ ਨਵਾਜਿਆ ਗਿਆ। ਡਾ: ਕੁੰਵਰ ਵਿਸ਼ਾਲ ਨੇ ਹਮੇਸ਼ਾ ਜਰੂਰਤ ਮੰਦਾਂ ਗਰੀਬਾਂ ਦੀ ਮਦਦ ਕੀਤੀ ਹੈ ਮਹਿਲਾਵਾਂ ਉਤੇ ਹੋ ਰਹੇ ਅਤਿਆਚਾਰ ਅਤੇ ਦਾਜ ਅਤੇ ਭਰੂਣ ਹਤਿਆ ਦੇ ਖਿਲਾਫ ਆਪਣੀ ਆਵਾਜ ਨੂੰ ਬੁ¦ਦ ਕੀਤਾ ਹੈ ਅਤੇ ਹਜਾਰਾਂ ਹੀ ਫ੍ਰੀ ਮੈਡੀਕਲ ਕੈਂਪ ਲਗਾਏ ਜਿਸ ਵਿੱਚ ਗਰੀਬਾਂ ਅਤੇ ਲੋੜ੍ਹਵੰਦਾਂ ਨੂੰ ਦਾ ਮੁਫਤ ਚੈਕਅਪ ਅਤੇ ਮੁਫਤ ਦਵਾਇਆ ਦਿੱਤੀਆ ਗਈਆ ਹਨ।
ਕਈ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਹਨ, ਸਕੂਲਾਂ ਵਿੱਚ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਜਰਾਬਾਂ ਜਰਸੀਆਂ, ਕਾਪੀਆਂ ਕਿਤਾਬਾ ਪੈਸਲਾਂ, ਬੱਚਿਆਂ ਦੀਆਂ ਫੀਸਾਂ ਆਦਿ ਸ਼ਾਮਿਲ ਹਨ। ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜ੍ਹ ਕੇ ਸਮਾਜ ਦੀ ਸੇਵਾ ਕਰਨਾ ਹੀ ਡਾ: ਕੁੰਵਰ ਵਿਸ਼ਾਲ ਦਾ ਮੁੱਖ ਟੀਚਾ ਹੈ। ਡਾ: ਕੁੰਵਰ ਵਿਸ਼ਾਲ ਨੇ ਵੱਖ ਵੱਖ ਸ਼ੰਸਥਾਵਾਂ ਦੇ ਨਾਲ ਮਿਲਕੇ ਜਿਵੇਂ ਕਿ (1)-ਨਵਜੀਵਨ ਡੀ ਡਵਾਇਨ ਸੈਂਟਰ ਦੇ ਨਾਲ ਨਸ਼ਾ ਕਰਣ ਵਾਲਿਆਂ ਲਈ ਮੁਫਤ ਇਲਾਜ ਅਤੇ ਸੇਵਾਵਾਂ, (2)-ਯੂਥ ਏਕਤਾ ਸਪ੍ਰੋਟਸ ਐਂਡ ਵੈਲਫੇਅਰ ਸੁਸਾਇਟੀ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸਪ੍ਰੋਟਸ ਬਾਰੇ ਜਾਗਰੂਕ ਕਰਨਾ, ਵੈਲਫੇਅਰ ਦੇ ਕੰਮਾਂ ਵਿੱਚ ਵਾਤਾਵਰਨ ਦੀ ਸ਼ੰਭਾਲ ਕਰਨਾ, ਨਵੇਂ ਬੂਟੇ ਲਾਉਣਾਂ, ਸਵੱਛਤਾ ਅਭਿਆਨ, ਲੜ੍ਹਕੀਆਂ ਨੂੰ ਸੈਲਫ਼ ਡਿਫੈਂਸ ਬਾਰੇ ਜਾਣੂ ਕਰਵਾਉਣਾਂ, ਮਾਰਸ਼ਲ ਆਰਟ ਅਤੇ ਜੂਡੋ ਆਦਿ ਸਿਖਾਉਣਾਂ, (3)-ਆਰਤੀ ਦੇਵਾ ਸੇਵਾ ਟਰਸਟ ਦੇ ਅਧੀਨ ਮਾਤਾ ਕੋਸ਼ਲਿਆ ਦੇਵੀ ਚੇਰੀਟੇਬਲ ਹਸੋਪਤਾਲ ਵਿੱਚ ਮੁਫਤ ਫਿਜੀਉਥਰੈਪੀ ਦਾ ਇਲਾਜ ਕਰਨਾ, (4)-ਐਂਟੀ ਕਰਾਇਮ ਐਂਡ ਐਨੀਮਲ ਪ੍ਰੋਟੇਕਸ਼ਨ ਦੇ ਨਾਲ ਮਿਲਕੇ ਜਾਨਵਰਾਂ ਉਤੇ ਜੁਲਮਾਂ ਦੇ ਖਿਲਾਫ ਲੜ੍ਹਨਾ ਅਤੇ ਇਲਾਜ ਅਤੇ ਉਨ੍ਹਾਂ ਦੀ ਸਾਂਭ ਸ਼ੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨਾ, (5)-ਬੀਬੀ ਭਾਨੀ ਨੇਤਰਹੀਨ ਵਿਦਿਆਲਿਆ ਸ਼ੰਨ ਸਾਹਿਬ ਰੋਡ ਵਿੱਖੇ ਨੇਤਰਹੀਨ ਬੱਚਿਆਂ ਦਾ ਬਿਲਕੁਲ ਮੁਫਤ ਚੈਕਅਪ ਕਰਨਾ ਅਤੇ ਇਲਾਜ ਕਰਨਾ, (6)-ਲਾਇਫ ਕੇਅਰ ਐਜੂਕੇਸ਼ਨ ਐਂਡ ਵੈਲਫੇਅਰ ਸੁਸਇਟੀ ਦੇ ਨਾਲ ਸਪੈਸ਼ਲ ਬੱਚਿਆਂ ਦੀ ਦੇਖਭਾਲ ਕਰਨਾ, (7)-ਟੀਚਰ ਡੇ ’ਤੇ ਵਧਿਆ ਕਾਰਗੁਜਾਰੀ ਕਰਨ ਵਾਲੇ ਟੀਚਰਾਂ ਨੂੰ ਸਨਮਾਨਿਤ ਕਰਨਾ, (8)-ਜਿਨ੍ਹਾਂ ਮਰੀਜ਼ਾਂ ਕੋਲ ਇਲਾਜ ਕਰਵਾਉਣ ਲਈ ਜਾਂ ਦਵਾਈਆਂ ਲੈਣ ਲਈ ਪੈਸੇ ਨਹੀ ਹੁੰਦੇ ਉਨ੍ਹਾਂ ਦਾ ਬਿਲਕੁਲ ਮੁਫਤ ਇਲਾਜ ਕਰਨਾ, (9)-ਬਾਬਾ ਬੁੱਢਾ ਜੀ ਚੇਰੀਟੇਬਲ ਟਰੱਸਟ ਅਤੇ ਚੰਦਰ ਸ਼ੇਖਰ ਆਜ਼ਾਦ ਫਾਉਂਡੇਸ਼ਨ ਦੇ ਨਾਲ ਮਿਲ ਕੇ ਫੌਜ ਨੂੰ ਆਪਣੀਆਂ ਸੈਵਾਵਾਂ ਦੇਣੀਆਂ, (10)-ਸਰਵ ਧਰਮ ਮੰਡਲ ਵੱਲੋਂ ਮੈਡੀਕਲ ਕੈਂਪ ਲਗਾਉਣਾ, ਤੋਂ ਇਲਾਵਾ ਆਰਤੀ ਸੇਵਾ ਸੁਸਾਇਟੀ, ਸੀ.ਐਚ.ਐਲ. ਸਕੂਲ, ਰੇਡਿਯੰਟ ਰੋਸਿਜਜ ਸਕੂਲ, ਯੂਵਾ ਹਿੰਦੂ ਸੰਗਠਨ, ਏਮਜ ਹਸਪਤਾਲ, ਇੰਡੀਅਨ ਸੁਸਾਇਟੀ ਐਂਡ ਫਿਜੀਉਥਰੈਪੀ ਐਜੂਕੇਸ਼ਨ ਰਿਸਰਚ ਦੇ ਨਾਲ ਮਿਲ ਕੇ ਹਰ ਢੰਗ ਦੇ ਨਾਲ ਸਮਾਜ ਅਤੇ ਮਨੁੱਖਤਾ ਦੀ ਸੇਵਾ ਕਰਨੀ ਅਤੇ ਹਰ ਵੇਲੇ ਸੇਵਾ ਭਾਵਨਾ ਦੇ ਨਾਲ ਜੁੜ੍ਹੇ ਰਹਿਣਾਂ ਹੀ ਡਾ: ਕੁੰਵਰ ਵਿਸ਼ਾਲ ਦੀ ਜਿੰਦਗੀ ਦਾ ਮੁੱਖ ਮਕਸਦ ਹੈ। ਡਾ: ਕੁੰਵਰ ਵਿਸ਼ਾਲ ਦਾ ਕਹਿਣਾ ਹੈ ਕਿ ਹਰ ਇੰਨਸਾਨ ਨੂੰ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਨਸਾਨੀਅਤ ਦੀ ਸੇਵਾ ਕਰਨਾ, ਆਪਸੀ ਮੇਲ ਮਿਲਾਪ ਅਤੇ ਭਾਈਚਾਰਾ ਬਣਾ ਕੇ ਰੱਖਣਾ, ਵਾਤਾਵਰਣ ਦੀ ਸੰਭਾਲ ਕਰਨਾ, ਆਪਣੇ ਸ਼ਹਿਰ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ, ਜ਼ਰੂਰਤਮੰਦਾਂ ਦੀ ਮਦਦ ਕਰਨਾ, ਬਜ਼ੂਰਗਾਂ ਅਤੇ ਆਪ ਤੋਂ ਵੱਡਿਆਂ ਦਾ ਮਾਨ ਸਨਮਾਨ ਕਰਨਾ, ਮਹਿਲਾਵਾਂ ਦੀ ਇੱਜ਼ਤ ਕਰਨਾ, ਹਰ ਇਨਸਾਨ ਦੇ ਔਖੇ ਵੇਲੇ ਕੰਮ ਆਉਣਾ, ਪਾਣੀ ਨੂੰ ਬਚਾਉਣਾ, ਭਰੂਣ ਹੱਤਿਆ ਅਤੇ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਣਾ ਹੀ ਸਾਡਾ ਸਾਰਿਆਂ ਦਾ ਫਰਜ਼ ਹੈ ਤਾਂ ਹੀ ਅਸੀ ਇੱਕ ਨਵੇਂ ਤੇ ਸਾਫ਼ ਸੁਥਰੇ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ।

Send this to a friend