ਲੱਖਾਂ ਦੀ ਹੈਰੋਇਨ ਸਮੇਤ ਦੋਸ਼ੀ ਕਾਬੂ

ਲੁਧਿਆਣਾ, 8 ਜਨਵਰੀ (ਜਸਪਾਲ ਅਰੋੜਾ)- ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਚੰਡੀਗੜ੍ਹ ਰੋਡ ਪਿੰਡ ਜੰਡੀਆਲੀ ਟੀ ਪੁਆਇੰਟ ਨੇੜੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਤਸਕਰ ਕੋਲੋ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰ ਰਾਸ਼ਟਰੀ ਬਜ਼ਾਰ ਚ ਕੀਮਤ ਲਖਾਂ ਰੁਪਏ ਦਸੀ ਜਾ ਰਹੀ ਹੈ। ਐਸ ਟੀ ਐਫ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਦੇ ਏ ਐਸ ਆਈ ਗੁਰਚਰਨ ਸਿੰਘ ਹੌਲਦਾਰ ਮਖਣ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਭਾਰੀ ਮਾਤਰਾ ਵਿਚ ਨਸ਼ਾ ਚੰਡੀਗੜ੍ਹ ਤੋਂ ਲੁਧਿਆਣਾ ਲੈਕੇ ਆ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਜੰਡੀਆਲੀ ਕੋਲ ਨਾਕੇਬੰਦੀ ਕਰ ਲਈ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਪੁਲਸ ਪਾਰਟੀ ਨੂੰ ਦੇਖ ਕੇ ਭਜਣ ਲਗਾ ਪਰੰਤੂ ਪੁਲਸ ਪਾਰਟੀ ਨੇ ਉਸ ਦਾ ਪਿਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਜਦੋ ਪੁਲਸ ਪਾਰਟੀ ਨੇ ਉਸ ਦੇ ਮੋਟਰਸਾਈਕਲ ਦੀ ਡਿਗੀ ਦੀ ਤਲਾਸ਼ੀ ਲਿਤੀ ਤਾਂ ਪੁਲਸ ਪਾਰਟੀ ਨੇ ਡਿਗੀ ਚੋ 40 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਦੋਸ਼ੀ ਦੀ ਪਹਿਚਾਣ ਪਿੰਡ ਖਟੜਾ ਨਿਵਾਸੀ ਰਾਜਿੰਦਰ ਸਿੰਘ ਵਜੋਂ ਹੋਈ ਪੁਲਸ ਅਨੁਸਾਰ ਫੜੇ ਗਏ ਦੋਸ਼ੀ ਨੇ ਕਬੂਲਿਆ ਕਿ ਉਹ ਇਹ ਹੈਰੋਇਨ ਮੋਹਾਲੀ ਤੋਂ ਇਕ ਵਿਅਕਤੀ ਕੋਲੋ ਖਰੀਦ ਕੇ ਲਿਆਂਦਾ ਸੀ ਅਤੇ ਉਹ ਖੁਦ ਵੀ ਨਸ਼ਾ ਕਰਨ ਦਾ ਆਦਿ ਹੈ ਪੁਲਸ ਨੇ ਦੋਸ਼ੀ ਨੂੰ ਕੋਰਟ ਪੇਸ਼ ਕੀਤਾ ਹੈ ਤੇ ਉਸ ਕੋਲੋਂ ਪੁਛਗਿਛ ਸ਼ੁਰੂ ਕਰ ਦਿਤੀ ਹੈ।

Send this to a friend