ਮੂਣਕ, 8 ਜਨਵਰੀ (ਕੁਲਵੰਤ ਸਿੰਘ ਦੇਹਲਾ)- ਇਸੇ ਸਾਲ ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਨੌਜਵਾਨ ਵਰਗ ਦੀ ਭੂਮਿਕਾ ਦੇ ਮਦੇਨਜ਼ਰ ਯੂਥ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੇ ਮੰਤਵ ਤਹਿਤ ਕਾਂਗਰਸ ਪਾਰਟੀ ਦੇ ਵਿੰਗ ਨੈਸ਼ਨਲ ਰਾਜੀਵ ਗਾਂਧੀ ਬਿ?ਗੇਡ ਕਾਂਗਰਸ ਨੇ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋਏ ਜਿਥੇ ਸਾਰੀਆਂ ਪਾਰਟੀਆਂ ਵਲੋਂ ਨੋਜਵਾਨ ਵਰਗ ਨੂੰ ਪਾਰਟੀਆਂ ਦੇ ਵਖ-ਵਖ ਅਹੁਦਿਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ ਉਥੇ ਹਲਕਾ ਲਹਿਰਾਗਾਗਾ ਦੇ ਅਧੀਨ ਪੈਂਦੇ ਪਿੰਡ ਪਿੰਡ ਗੋਬਿੰਦਪੁਰਾ ਪਾਪੜਾ ਤੋਂ ਕਾਂਗਰਸ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਮਾਜ ਸੇਵੀ ਜਗਦੀਸ਼ ਪਾਪੜਾ ਨੂੰ ਜ਼ਿਲ੍ਹਾ ਸੰਗਰੂਰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਹੈ ਪਾਰਟੀ ਵਲੋਂ ਉਨ੍ਹਾਂ ਦੀ ਇਮਾਨਦਾਰੀ ਨੂੰ ਦੇਖਦਿਆਂ ਇਹ ਵਡੀ ਜ਼ਿੰਮੇਵਾਰੀ ਸਾਪੀ ਹੈ ਇਸ ਮੌਕੇ ਨਵ-ਨਿਯੁਕਤ ਉਕਤ ਅਹੁਦੇਦਾਰ ਜਗਦੀਸ਼ ਪਾਪੜਾ ਨੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਮਜ਼ਬੂਤੀ ਅਤੇ ਵਿਸਥਾਰ ਕਰਨ ਦਾ ਪ੍ਰਣ ਵੀ ਲਿਆ