ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਨਿਭਾਉਣ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਯੋਜਨਾ ਉ¤ਪਰ ਮੋਟਾ ਖਰਚ ਹੋਣਾ ਹੈ। ਕਾਂਗਰਸ ਨੇ ਚੋਣਾਂ ਸਮੇਂ ਇਹ ਵਾਅਦਾ ਕੀਤਾ ਸੀ ਕਿ ਸੂਬੇ ਦੇ 50 ਲੱਖ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਦਿੱਤੇ ਜਾਣਗੇ। ਇਸ ਲਈ ਬਕਾਇਦਾ ਰਜਿਸਟਰੇਸ਼ਨ ਕੀਤੀ ਗਈ ਸੀ। ਸੂਬੇ ਦੇ ਕੁੱਲ 21 ਲੱਖ ਦੇ ਕਰੀਬ ਨੌਜਵਾਨਾਂ ਨੇ ਸਮਾਰਟ ਫੋਨ ਲਈ ਖ਼ੁਦ ਨੂੰ ਰਜਿਸਟਰਡ ਕਰਵਾਇਆ ਸੀ। ਇਸ ਯੋਜਨਾ ਉ¤ਪਰ ਲਗਪਗ 2 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਉਣਾ ਹੈ। ਸਰਕਾਰ ਦਾ ਅੱਧਾ ਕਾਰਜਕਾਲ ਬੀਤਣ ਵਾਲਾ ਹੈ। ਹੁਣ ਲੋਕ ਸਭਾ ਚੋਣਾਂ ਨੂੰ ਸਾਹਮਣੇ ਦੇਖਦੇ ਹੋਏ ਸਰਕਾਰ ਨੇ ਇਸ ਯੋਜਨਾ ਨੂੰ ਪੜਾਅਵਾਰ ਲਾਗੂ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਨੌਜਵਾਨਾਂ ਦੀਆਂ ਵੋਟਾਂ ਹਾਸਿਲ ਕੀਤੀਆਂ ਜਾ ਸਕਣ। ਇਕ ਪਾਸੇ ਪੰਜਾਬ ਸਰਕਾਰ ਲਗਾਤਾਰ ਆਰਥਿਕ ਘਾਟੇ ਦਾ ਰੌਲਾ ਪਾ ਰਹੀ ਹੈ ਦੂਜੇ ਪਾਸੇ ਇਸ ਬੇਲੋੜੀ ਅਤੇ ਬੇਅਰਥ ਯੋਜਨਾ ਉ¤ਪਰ ਕਰੋੜਾਂ ਰੁਪਏ ਖਰਚ ਕਰਨ ਜਾ ਰਹੀ ਹੈ। ਸੂਬੇ ਦੇ ਲਗਪਗ ਸਾਰੇ ਨੌਜਵਾਨਾਂ ਕੋਲ ਪਹਿਲਾਂ ਹੀ ਆਪਣੇ ਮੋਬਾਇਲ ਫੋਨ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਮੁਫ਼ਤ ਵਿੱਚ ਇਕ ਹੋਰ ਫੋਨ ਦੇਣ ਦਾ ਕੋਈ ਕਾਰਨ ਨਹੀਂ ਹੈ। ਮੋਬਾਇਲ ਫੋਨ ਕੋਈ ਕਮਾਈ ਦਾ ਸਾਧਨ ਨਹੀਂ ਹਨ। ਨਾ ਹੀ ਇਸ ਨਾਲ ਨੌਜਵਾਨਾਂ ਨੂੰ ਉਸਾਰੂ ਰੁੱਚੀਆਂ ਨਾਲ ਜੋੜਿਆ ਜਾ ਸਕਦਾ ਹੈ। ਉਲਟਾ ਇਸ ਨਾਲ ਮਾੜੇ ਰੁਝਾਨ ਪੈਦਾ ਹੁੰਦੇ ਹਨ। ਸਰਕਾਰੀ ਖਜ਼ਾਨੇ ਅਤੇ ਆਮ ਲੋਕਾਂ ਉ¤ਪਰ ਵੀ ਆਰਥਿਕ ਤੌਰ ’ਤੇ ਵੱਡਾ ਬੋਝ ਪਵੇਗਾ। ਸਰਕਾਰ ਕੋਲ ਸਕੂਲੀ ਬੱਚਿਆਂ ਨੂੰ ਬਸਤੇ ਦੇਣ ਲਈ 35 ਲੱਖ ਰੁਪਏ ਨਹੀਂ ਹਨ। ਸਕੂਲੀ ਬੱਚਿਆਂ ਨੂੰ ਸਮੇਂ ਸਿਰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ। ਸਕੂਲਾਂ-ਕਾਲਜਾਂ ਵਿੱਚ ਸਹੂਲਤਾਂ ਦੀ ਵੀ ਭਾਰੀ ਘਾਟ ਹੈ। ਅਜਿਹੇ ਹਾਲਾਤਾਂ ਵਿੱਚ ਸਮਾਰਟ ਮੋਬਾਇਲ ਫੋਨਾਂ ’ਤੇ ਪੈਸੇ ਦੀ ਬਰਬਾਦੀ ਸਮਝ ਨਹੀਂ ਆ ਰਹੀ। ਇਸ ਨਾਲ ਸਿਰਫ ਮੋਬਾਇਲ ਸੈ¤ਟ ਬਣਾਉਣ ਵਾਲੀਆਂ ਅਤੇ ਟੈਲੀਫੋਨ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਹੀ ਲਾਭ ਹੋਵੇਗਾ। ਬਾਕੀ ਸਭ ਘਾਟਾ ਹੀ ਘਾਟਾ ਹੈ। ਸਰਕਾਰ ਅਤੇ ਕਾਂਗਰਸ ਨੂੰ ਮੁਫਤ ਮੋਬਾਇਲ ਫੋਨਾਂ ਨਾਲ ਵੋਟਾਂ ਹਾਸਿਲ ਕਰਨ ਦਾ ਭਰਮ ਵੀ ਨਹੀਂ ਪਾਲਣਾ ਚਾਹੀਦਾ। ਚੰਗਾ ਹੋਵੇਗਾ ਇਹ ਪੈਸਾ ਸਕੂਲਾਂ-ਕਾਲਜਾਂ ਦੇ ਹਾਲਾਤ ਸੁਧਾਰਨ ਲਈ ਲਗਾਇਆ ਜਾਵੇ। ਸਕੂਲ ਅਤੇ ਕਾਲਜ ਸਿੱਖਿਆ ਵਿੱਚ ਬੇਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਨਗਦ ਇਨਾਮ ਦਿੱਤੇ ਜਾਣ। ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ’ਤੇ ਮੁੜ ਤੋਂ ਵਿਚਾਰ ਕਰਨ ਅਤੇ ਇਸ ਯੋਜਨਾ ਨੂੰ ਤੁਰੰਤ ਵਾਪਸ ਲਿਆ ਜਾਵੇ। ਇਹ ਯੋਜਨਾ ਨਾ ਪੰਜਾਬ ਦੇ ਪੱਖ ਵਿੱਚ ਹੈ, ਨਾ ਹੀ ਨੌਜਵਾਨਾਂ ਦੇ। ਪੈਸੇ ਦੀ ਇਹ ਬਰਬਾਦੀ ਨੌਜਵਾਨਾਂ ਦੇ ਭਵਿੱਖ ਨੂੰ ਵੀ ਬਰਬਾਦ ਕਰੇਗੀ। ਸਿਆਣਪ ਇਸ ਗੱਲ ਵਿੱਚ ਹੈ ਕਿ ਸਰਕਾਰ ਨੌਜਵਾਨਾਂ ਨੂੰ ਉਸਾਰੂ ਰੂਚੀਆਂ ਨਾਲ ਜੋੜੇ ਅਤੇ। ਉਨ੍ਹਾਂ ਲਈ ਢੁੱਕਵੇਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਸਕੂਲ ਅਤੇ ਕਾਲਜ ਸਿੱਖਿਆ ਨੂੰ ਸਸਤਾ ਅਤੇ ਮਿਆਰੀ ਬਣਾਇਆ ਜਾਵੇ। ਵਿਦਿਆਰਥੀਆਂ ਨੂੰ ਵਧੇਰੇ ਸਹੂਲਤਾਂ ਦਿੱਤੀਆਂ ਜਾਣ।
– ਬਲਜੀਤ ਸਿੰਘ ਬਰਾੜ