ਕਾਦਰ ਖ਼ਾਨ ਦੇ ਤੁਰ ਜਾਣ ਨਾਲ ਫ਼ਿਲਮ ਉਦਯੋਗ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ

ਪਿਛਲੇ ਕਾਫੀ ਸਮੇਂ ਤੋਂ ਸ਼ੋਸ਼ਲ ਮੀਡੀਆਂ ਤੇ ਕਾਦਰ ਖਾਨ ਦੀ ਮੌਤ ਦੀਆਂ ਝੂਠੀਆਂ ਖਬਰਾਂ ਆ ਰਹੀਆਂ ਸਨ, ਪਰ ਐਂਤਕੀ ਇਹ ਖਬਰ ਸੱਚ ਹੀ ਨਕਲ ਆਈ। ਸੁਣ ਕੇ ਬੜਾ ਦੁੱਖ ਹੋਇਆ, ਕਿਉਂਕਿ ਅਸੀਂ ਇੱਕ ਹਰਫਨਮੌਲਾ ਕਲਾਕਾਰ ਖੋ ਬੈਠੇ ਹਾਂ। ਉਹਨਾਂ ਵਰਗਾ ਕਲਾਕਾਰ ਮਿਲਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾ ਮੁਮਕਿਨ ਹੈ। ਸਿਨੇਮਾ ਦੇ ਪਰਦੇ ਤੇ ਗੂੰਜਦੀ ਅਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਚੁੱਕੀ ਹੈ।ਕਾਦਰ ਖਾਨ ਸਾਹਬ ਹਰਫਨ ਮੌਲਾ ਕਲਾਕਾਰ ਸਨ। ਹਰਫਨ ਮੌਲਾ ਇਸ ਲਈ ਕਿ ਉਹ ਇੱਕ ਚੋਟੀ ਦੇ ਐਕਟਰ, ਪ੍ਰੋਡਿਊਸਰ, ਰਾਈਟਰ ਤਾਂ ਸਨ ਹੀ ਨਾਲ ਦੀ ਨਾਲ ਉਹਨਾਂ ਵੱਲੋਂ ਫਿਲਮਾਂ ਵਿੱਚ ਕੀਤੇ ਕਿਰਦਾਰ ਜਿੰਨ੍ਹਾਂ ਵਿੱਚ ਉਨ੍ਹਾਂ ਨੇ ਪਿਤਾ, ਭਰਾ, ਅੰਕਲ, ਮੇਨ ਵਿਲਨ, ਸਾਈਡ ਵਿਲੇਨ, ਗੈਸਟ ਐੈਕਟਰ, ਤੇ ਕਮੇਡੀਅਨ ਦੇ ਬਾਕਮਾਲ ਰੋਲ ਅਦਾ ਕੀਤੇ, ਜੋ ਅੱਜ ਵੀ ਸਾਡੇ ਚੇਤਿਆਂ ਵਿੱਚ ਵੱਸੇ ਹੋਏ ਹਨ।ਕਾਦਰ ਖਾਨ ਦਾ ਜਨਮ 22 ਅਕਤੂਬਰ 1937 ਨੂੰ ਪਿਤਾ ਅਬਦੁਲ ਰਹਿਮਾਨ ਤੇ ਮਾਤਾ ਇਕਬਾਲ ਬੇਗਮ ਦੇ ਘਰ ਬਲੋਚਿਸਤਾਨ ਵਿੱਚ ਹੋਇਆ।ਉਸਦੇ ਤਿੰਨ ਵੱਡੇ ਭਰਾ ਜਿੰਨਾਂ ਦੇ ਨਾਂਅ ਸ਼ਮਸ ਉਰ ਰਹਿਮਾਨ ਖਾਨ, ਫਜ਼ਲ ਉਰ ਰਹਿਮਾਨ ਖਾਨ ਤੇ ਹਬੀਬ ਉਰ ਰਹਿਮਾਨ ਖਾਨ ਸਨ ਤੇ ਚੌਥੇ ਨੰਬਰ ਤੇ ਕਾਦਰ ਖਾਨ ਸਨ, ਪਰ ਵੱਡੇ ਤਿੰਨੇ ਜਦ ਅੱਠ-ਅੱਠ ਸਾਲ ਦੇ ਹੁੰਦੇ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਸੀ।ਉਨ੍ਹਾਂ ਤੋਂ ਬਾਦ ਜਦ ਕਾਦਰ ਖਾਨ ਦਾ ਜਨਮ ਹੋਇਆ ਤਾਂ ਮਾਂ ਇਕਬਾਲ ਬੇਗਮ ਨੇ ਕਾਦਰ ਖਾਨ ਦੇ ਪਿਤਾ ਅਬਦੁੱਲ ਰਹਿਮਾਨ ਨੂੰ ਕਿਹਾ ਕਿ ਇਹ ਜਗ੍ਹਾ ਸਾਡੇ ਬੱਚਿਆਂ ਲਈ ਠੀਕ ਨਹੀ ਹੈ, ਕਿਉਂਕਿ ਸਾਡੇ ਤਿੰਨ ਬੱਚਿਆਂ ਦੀ ਇਸ ਜਗ੍ਹਾ ਤੇ ਮੌਤ ਹੋ ਚੁੱਕੀ ਹੈ, ਹੁਣ ਚੌਥੇ ਬੇਟੇ ਦਾ ਜਨਮ ਹੋਇਆ ਹੈ, ਕਿਉਂ ਨਾ ਅਸੀਂ ਇਸ ਨੂੰ ਲੈ ਕੇ ਕਿਸੇ ਹੋਰ ਜਗ੍ਹਾ ਚਲੇ ਜਾਈਏ।ਉਸ ਵਕਤ ਮਾਤਾ ਪਿਤਾ ਆਪਣੇ ਬੱਚੇ ਕਾਦਰ ਖਾਨ ਨੂੰ ਲੈ ਕੇ ਭਾਰਤ ਦੇ ਮੁੰਬਈ ਸ਼ਹਿਰ ਆ ਗਏ। ਇੱਥੇ ਆ ਕੇ ਮੁੰਬਈ ਦੀ ਸਭ ਤੋਂ ਗੰਦੀ ਬਸਤੀ ‘ਕਮਾਂਡੀਪੁਰਾ’ ਵਿੱਚ ਰਹਿਣ ਲੱਗ ਪਏ।ਪਿਤਾ ਇੱਕ ਮਸਜਿਦ ਵਿੱਚ ਟੀਚਰ ਸਨ।ਕਮਾਈ ਬਹੁਤ ਥੋੜ੍ਹੀ ਸੀ।ਗਰੀਬੀ ਬਹੁਤ ਜ਼ਿਆਦਾ ਸੀ। ਘਰ ਵਿੱਚ ਲੜਾਈ ਰਹਿਣ ਲੱਗ ਪਈ। ਗੱਲ ਤਲਾਕ ਤੱਕ ਪਹੁੰਚ ਗਈ ਤੇ ਆਖਿਰ ਇੱਕ ਦਿਨ ਮਾਂ ਬਾਪ ਵਿੱਚ ਤਲਾਕ ਹੋ ਹੀ ਗਿਆ। ਫਿਰ ਕਾਦਰ ਖਾਨ ਦੇ ਨਾਨਾ ਤੇ ਮਾਮਿਆਂ ਦੇ ਕਹਿਣ ਤੇ ਕਿ ਇੰਨੀ ਗੰਦੀ ਬਸਤੀ ਵਿੱਚ ਇੱਕਲੀ ਕਿਸ ਤਰ੍ਹਾਂ ਰਹੇਗੀ।ਉਹ ਗੰਦੀ ਬਸਤੀ ਇਸ ਲਈ ਸੀ ਕਿ ਉ¤ਥੇ ਸ਼ਰਾਬਖਾਨਾ, ਜੂਏਖਾਨਾ, ਗੰਦਖਾਨਾ ਤੇ ਹੋਰ ਵੀ ਬਹੁਤ ਕੁੱਝ ਸੀ। ਇਸ ਲਈ ਮਾਂ ਨੇ ਦੂਜਾ ਨਿਕਾਹ ਕਰਵਾ ਲਿਆ।ਹੁਣ ਮਾਂ ਇੱਕ ਤੇ ਬਾਪ ਦੋ ਹੋ ਗਏ।ਕਾਦਰਖਾਨ ਕਦੇ ਇੱਕ ਕੋਲ ਰਹਿੰਦਾ ਤੇ ਕਦੇ ਦੂਜੇ ਬਾਪ ਕੋਲ ਚਲਾ ਜਾਂਦਾ ਸੀ। ਦੂਜਾ ਬਾਪ ਪਹਿਲੇ ਬਾਪ ਕੋਲੋਂ ਪੈਸੇ ਮੰਗਣ ਲਈ ਕਾਦਰ ਖਾਨ ਨੂੰ ਭੇਜ ਦਿੰਦਾ ਸੀ। ਕਾਦਰ ਖਾਨ ਨੇ ਦੂਜੇ ਬਾਪ ਕੋਲੋਂ ਦੋ ਰੁਪਏ ਮੰਗ ਕੇ ਲਿਆਉਣੇ। ਉਸਦਾ ਹੀ ਆਟਾ, ਦਾਲ ਲਿਆ ਕੇ ਰੋਟੀ ਬਣਾਉਣੀ, ਜਿਸ ਨਾਲ ਹਫਤੇ ਵਿੱਚ ਤਿੰਨ ਦਿਨ ਰੋਟੀ ਮਿਲਣੀ ਤੇ ਤਿੰਨ ਦਿਨ ਫਾਕੇ ਹੀ ਕੱਟਣੇ ਪੈਣੇ। ਇੱਕ ਦਿਨ ਕਾਦਰ ਖਾਨ ਨੇ ਮੁਹੱਲੇ ਦੇ ਮੁੰਡਿਆਂ ਨਾਲ ਕਿਸੇ ਫੈਕਟਰੀ ਵਿੱਚ ਮਜ਼ਦੂਰੀ ਕਰਨ ਦੀ ਯੋਜਨਾ ਬਣਾਈ। ਅਗਲੇ ਦਿਨ ਸਵੇਰੇ ਫੈਕਟਰੀ ਕੰਮ ਤੇ ਜਾਣ ਹੀ ਲੱਗਾ ਸੀ, ਜਦ ਉ¤ਪਰੋਂ ਪੌੜੀਆਂ ਉ¤ਤਰਣ ਲੱਗਾ ਤਾਂ ਕਿਸੇ ਨੇ ਪਿੱਛੋਂ ਮੌਢੇ ਤੇ ਆ ਕੇ ਹੱਥ ਰੱਖ ਦਿੱਤਾ, ਜਦ ਕਾਦਰ ਖਾਨ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇਹ ਉਸਦੀ ਮਾਂ ਸੀ।ਮਾਂ ਨੇ ਸਮਝਾਇਆ ਕਿ ਮਜ਼ਦੂਰੀ ਕਰਕੇ ਤੂੰ ਗਰੀਬੀ ਦੂਰ ਨਹੀ ਕਰ ਸਕਦਾ। ਜੇ ਵਾਕਈ ਗਰੀਬੀ ਦੂਰ ਕਰਨੀ ਚਾਹੁੰਦਾ ਹੈ ਤਾਂ ਪੜ੍ਹਾਈ ਕਰ। ਵੱਡਾ ਇਨਸਾਨ ਬਣ। ਮਾਂ ਦੀ ਇਹ ਗੱਲ ਕਾਦਰ ਖਾਨ ਨੇ ਘੁੱਟ ਕੇ ਪੱਲੇ ਬੰਨ ਲਈ ਤੇ ਜੀਅ ਜਾਨ ਲਾ ਕੇ ਪੜ੍ਹਾਈ ਕਰਨ ਲੱਗਿਆ। ਉ¤ਥੇ ਹੀ ਮਿਊੁਨਸਪਿਲਟੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਇੰਜ਼ੀਨੀਅਰਿੰਗ ਦੀ ਪੜ੍ਹਾਈ ਲਈ ਇਸਮਾਈਲ ਯੂਸਫ ਕਾਲਜ ਮੁੰਬਈ ਵਿੱਚ ਦਾਖਲਾ ਲੈ ਲਿਆ ਤੇ ਡਿਪਲੋਮਾ ਇਨ ਸਿਵਲ ਇੰਜ਼ਨੀਅਰਿੰਗ ਕੀਤੀ। ਫਿਰ ਗਰੈਜ਼ੂਏਸ਼ਨ ਸਿਵਲ ਇੰਜ਼ਨੀਅਰਿੰਗ ਕੀਤੀ ਤੇ ਫਿਰ ਪੋਸਟ ਗਰੈਜ਼ੂਏਸ਼ਨ ਸਿਵਲ ਇੰਜ਼ਨੀਅਰਿੰਗ ਕੀਤੀ। ਆਪਣੀ ਪੜ੍ਹਾਈ ਪੂਰੀ ਕਰਕੇ ਮੁੰਬਈ ਦੇ ਸਾਬੂਸਦੀਕ ਇੰਜ਼ਨੀਅਰਿੰਗ ਕਾਲਜ ਵਿੱਚ ਟੀਚਰ ਦੀ ਨੌਕਰੀ ਕੀਤੀ।ਮਾਂ ਦੇ ਸਮਝਾਉਣ ਤੇ ਕਾਦਰ ਖਾਨ ਨੇ ਡਿਗਰੀ ਕਰਕੇ ਹੀ ਦਮ ਲਿਆ। ਚੰਗਾ ਪੜ੍ਹਨਾ, ਚੰਗਾ ਲਿੱਖਣਾ ਤੇ ਚੰਗਾ ਸੁਣਨਾ ਹੁਣ ਆਦਤ ਬਣ ਗਈ ਸੀ। ਜਿੱਥੋਂ ਵੀ ਚੰਗੀ ਗੱਲ ਪੜ੍ਹਨ ਸੁਣਨ ਨੂੰ ਮਿਲਣੀ ਗ੍ਰਹਿਣ ਕਰ ਲੈਣੀ ਤੇ ਉਸਦੀ ਨਕਲ ਘਰ ਦੇ ਕੋਲ ਹੀ ਕਬਰ ਸਥਾਨ ਤੇ ਰਾਤ ਨੂੰ ਜਾ ਕੇ ਕਰਨੀ ਸ਼ੁਰੂ ਕਰ ਦਿੱਤੀ। ਇੱਕ ਰਾਤ ਨਕਲ ਕਰਦੇ ਸਮੇਂ ਅਚਾਨਕ ਇੱਕ ਟਾਰਚ ਦੀ ਰੌਸ਼ਨੀ ਨੇ ਡਰਾ ਦਿੱਤਾ। ਟਾਰਚ ਦੇ ਪਿੱਛੋਂ ਇੱਕ ਅਵਾਜ਼ ਨੇ ਕੋਲ ਬੁਲਾਇਆ ਤੇ ਪੁੱਛਿਆ ਕਿ ‘ਇੱਥੇ ਕੀ ਕਰ ਰਿਹਾ ਏ’? ਤਾਂ ਕਾਦਰ ਖਾਨ ਨੇ ਉ¤ਤਰ ਦਿੱਤਾ ਕਿ ‘ਚੰਗੇ ਲੋਕਾਂ ਦੀ ਨਕਲ ਕਰਦਾ ਹਾਂ’। ਉਸ ਅਵਾਜ਼ ਨੇ ਕਿਹਾ ਕਿ ‘ਡਰਾਮੇ ਮੇਂ ਕਾਮ ਕਰੋਗੇ’? ਕਾਦਰ ਖਾਨ ਨੇ ਕਿਹਾ ਕਿ ‘ਡਰਾਮਾ ਕੀ ਹੁੰਦਾ ਏ’? ਅਗਲੇ ਦਿਨ ਉਸ ਅਵਾਜ਼ ਨੇ ਕਾਦਰ ਖਾਨ ਨੂੰ ਆਪਣੇ ਬਗਲੇ ਵਿੱਚ ਬੁਲਾਇਆ ਤੇ ਕੁੱਝ ਡਾਇਲਾਗ ਯਾਦ ਕਰਨ ਲਈ ਦਿੱਤੇ। ਉਸ ਡਰਾਮੇ ਵਿੱਚ ਕਾਦਰ ਖਾਨ ਨੇ ਰਜਵਾੜੇ ਦੇ ਬੇਟੇ ਦਾ ਕਿਰਦਾਰ ਪਲੇ ਕੀਤਾ।
ਉ¤ਥੇ ਹੀ ਇੱਕ ਬੜੇ ਮੀਆਂ ਡਰਾਮਾ ਦੇਖ ਰਹੇ ਸੀ, ਉਹਨਾਂ ਨੇ ਖੁਸ਼ ਹੋ ਕੇ ਕਾਦਰ ਖਾਨ ਨੂੰ ਦੋ ਸੋ ਰੁਪਏ ਇਨਾਮ ਦਿੱਤਾ ਤੇ ਨਾਲ ਹੀ ਇਹ ਦੂਆ ਵੀ ਦਿੱਤੀ ਕਿ ‘ਬੇਟਾ ਕੋਈ ਕਮੀ ਨਹੀ ਰਹੇਗੀ’। ਫਿਰ 70 ਦੇ ਦਸ਼ਕ ਵਿੱਚ ਕਾਦਰ ਖਾਨ ਕਾਲਜ ਨੌਕਰੀ ਕਰਦੇ ਸਮੇਂ ਰੰਗਮੰਚ ਨਾਲ ਜੁੜ ਗਏ। ਇੱਥੇ ਹੀ ਕਾਦਰ ਖਾਨ ਨੇ ਸਟੇਜ਼ ਤੇ ਨਾਟਕ ਕਰਨੇ ਤੇ ਲਿੱਖਣੇ ਸ਼ੁਰੂ ਕਰ ਦਿੱਤੇ। ਕਾਦਰ ਖਾਨ ਦੇ ਲਿਖੇ ਡਰਾਮੇ ਕਾਲਜ਼ ਦੀ ਸਟੇਜ਼ ਤੋਂ ਖੇਡੇ ਜਾਣ ਲਗੇ ਤੇ ਰਾਈਟਰ ਬਣਨ ਵੱਲ ਇਹ ਉਸਦਾ ਪਹਿਲਾ ਕਦਮ ਸੀ। ਉਸਦੇ ਲਿਖੇ ਡਰਾਮੇ ਉਸਦੇ ਆਪਣੇ ਕਾਲਜ ਵਿੱਚ ਹੀ ਨਹੀ ਨੇੜੇ ਤੇੜੇ ਦੇ ਹੋਰ ਕਾਲਜਾਂ ਵਿੱਚ ਵੀ ਮਸ਼ਹੂਰ ਹੋ ਗਏ ਤੇ ਇਸ ਦੇ ਨਾਲ ਕਾਦਰ ਖਾਨ ਵੀ ਮਸ਼ਹੂਰ ਹੋਣ ਲੱਗੇ।ਜਿਸ ਕਾਲਜ ਵਿੱਚ ਕਾਦਰ ਖਾਨ ਸਾਹਬ ਪੜ੍ਹਾਉਂਦੇ ਸੀ, ਉਸ ਤੋਂ ਦੂਜੇ ਕਾਲਜਾਂ ਦੇ ਵਿਦਿਆਰਥੀ ਉਸਦੇ ਆਟੋਗ੍ਰਾਫ ਲੈਣ ਲਈ ਆਉਂਦੇ ਸਨ।ਇੱਕ ਵਾਰ ਕਾਲਜ ਵਿੱਚ ਪਲੇ ਹੋਇਆ’ਲੋਕਲ ਟਰੇਨ’ ਉਸ ਪਲੇ ਨੂੰ ਆਲ ਇੰਡੀਆਂ ਬੈਸਟ ਪਲੇ, ਬੈਸਟ ਰਾਈਟਰ, ਬੈਸਟ ਐਕਟਰ ਸਾਰੇ ਐਵਾਰਡ ਮਿਲੇ। ਉਸ ਸਟੇਜ਼ ਤੇ ਕਾਦਰ ਖਾਨ ਨੂੰ 1500 ਰੂ: ਦਾ ਇਨਾਮ ਮਿਲਿਆ।
– ਬਾਕੀ ਕੱਲ੍ਹ ਪੜ੍ਹੋ

Send this to a friend