ਭਾਕਿਯੂ ਦਾ ਧਰਨਾ ਚੌਥੇ ਦਿਨ ਵੀ ਜਾਰੀ

ਬਠਿੰਡਾ 4 ਜਨਵਰੀ (ਹਰਮਿੰਦਰ ਸਿੰਘ ਅਵਿਨਾਸ਼)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਕਿਸਾਨਾਂ-ਮਜਦੂਰਾਂ ਦੇ ਮੁਕੰਮਲ ਕਰਜ਼ਾ-ਮੁਕਤੀ,ਕਰਜੇ ਬਦਲੇ ਬੈਂਕਾਂ/ਆੜਤੀਆਂ ਤੋਂ ਦਸਤਖਤਾਂ/ਅੰਗੂਠਿਆਂ ਵਾਲੇ ਕਿਸਾਨਾਂ ਮਜਦੂਰਾਂ ਦੇ ਖਾਲੀ ਚੈੱਕਾਂ/ਪਰਨੋਟਾਂ ਦੀ ਵਾਪਸੀ,ਖਾਲੀ ਚੈਕਾਂ ਦੇ ਚਲੱਦੇ ਅਦਾਲਤੀ ਕੇਸ ਵਾਪਸ ਕਰਵਾਉਣ,ਕਰਜੇ ਬਦਲੇ ਜੇਲ੍ਹਾਂ ਵਿੱਚ ਬੰਦ ਕਿਸਾਨ ਬਿਨ੍ਹਾਂ ਸ਼ਰਤ ਤੋਂ ਰਿਹਾਅ ਕਰਾਉਣ,ਗੈਰ ਕਾਨੂੰਨੀ ਤੌਰ ’ਤੇ ਖਾਲੀ ਚੈਕ/ਪਰਨੋਟ ਰੱਖਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਅਤੇ ਅਵਾਰਾ ਪਸ਼ੂਆਂ ਤੇ ਕੁਤਿਆਂ ਦੇ ਸੰਭਾਲ ਦੇ ਪੁਖਤਾ ਪੰ੍ਰਬਧ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲ੍ਹਾ ਬਠਿੰਡਾ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅੱਗੇ ਚੱਲ ਰਹੇ ਧਰਨੇ ਵਿੱਚ ਅੱਜ ਚੌਥੇ ਦਿਨ ਵੀ ਕਿਸਾਨਾਂ ਮਜਦੂਰਾਂ ਨੇ ਭਰਵੀਂ ਸਮੂਲੀਅਤ ਕੀਤੀ। ਅੱਜ ਸ਼ਹਿਰ ਵਿੱਚ ਮੁਜਾਹਰਾ ਕਰਦੇ ਹੋਏ ਕਿਸਾਨਾਂ-ਮਜਦੂਰਾਂ ਨੇ ਸਥਾਨਕ ਪਾਵਰ ਹਾਊਸ ਰੋਡ ਟੀ ਪੁਆਇੰਟ ’ਤੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ,ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ,ਹਰਿੰਦਰ ਕੌਰ ਬਿੰਦੂ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਜਿਥੇ ਸਰਕਾਰਾਂ ਦੀਆਂ ਕਿਸਾਨ ਅਤੇ ਖੇਤੀ ਵਿਰੋਧੀ ਨੀਤੀਆਂ ਤਹਿਤ ਕਿਸਾਨਾਂ ਨੂੰ ਫਸਲਾਂ ਦੇ ਭਾਅ ਲਾਗਤ ਖਰਚਿਆਂ ਮੁਤਾਬਿਕ ਵਾਜਬ ਨਾ ਮਿਲਣ ਕਾਰਨ, ਖੇਤੀ ਉਤਪਾਦ ਦੀਆਂ ਕੰਪਨੀਆਂ ਨੂੰ ਅੰਨ੍ਹੇ ਮੁਨਾਫਿਆਂ ਦੀ ਖੁਲ ਦੇਣ ਕਾਰਨ, ਸ਼ੂਦਖੋਰ/ਆੜਤੀਆਂ ਨੂੰ ਵਿਆਜ ਪੜ ਵਿਆਜ ਲਾਉਣ ’ਤੇ ਕੋਈ ਕੰਟਰੋਲ ਕਰਨ ਦੀ ਕਾਰਵਾਈ ਨਾ ਕਰਨ ਕਾਰਨ,ਕੁਦਰਤੀ ਆਫਤਾਂ ਅਤੇ ਨਕਲੀ ਬੀਜਾਂ/ਸਪਰੇਆਂ ਕਾਰਨ ਫਸਲਾਂ ਦੇ ਨੁਕਸਾਨ ਦਾ ਵਾਜਬ ਮੁਆਵਜਾ ਨਾ ਮਿਲਣ ਕਾਰਨ ਕਿਸਾਨਾਂ ਸਿਰ ਕਰਜੇ ਦੀਆਂ ਪੰਡਾਂ ਚੜ੍ਹੀਆਂ ਹਨ।
ਅੱਜ ਦੇ ਧਰਨੇ ਨੂੰ ਮੋਠੂ ਸਿੰਘ ਕੋਟੜਾ, ਦਰਸ਼ਨ ਸਿੰਘ ਮਾਈਸਰਖਾਨਾ, ਬਾਬੂ ਸਿੰਘ ਮੰਡੀ ਖੁਰਦ, ਜਗਸੀਰ ਸਿੰਘ ਝੂੰਬਾ,ਬਸੰਤ ਸਿੰਘ ਕੋਠਾ ਗੁਰੂ,ਸੁਖਦੇਵ ਸਿੰਘ ਰਾਮਪੁਰਾ, ਬਲਜੀਤ ਸਿੰਘ ਪੂਹਲਾ, ਅਮਰੀਕ ਸਿੰਘ ਸਿਵੀਆਂ,ਅਮਰੀਕ ਸਿੰਘ ਘੁੱਦਾ, ਬਹੱਤਰ ਸਿੰਘ ਨੰਗਲਾ,ਗੁਰਮੇਲ ਸਿੰਘ ਬੱਬਲੀ ਅਤੇ ਜਲ ਸਪਲਾਈ ਐਂਡ ਸੈਨਟੀਨੇਸ਼ਨ ਯੂਨੀਅਨ ਦੇ ਆਗੂ ਸੰਦੀਪ ਖਾਨ ਨੇ ਵੀ ਸੰਬੋਧਨ ਕੀਤਾ। ਅਧਿਆਪਕਾਂ ਦੀ ਜੱਥੇਬੰਦੀ ਡੀ ਟੀ ਐਫ ਵੱਲੋਂ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਜੱਥੇ ਦੇ ਰੂਪ ਵਿੱਚ ਸਾਮਲ ਹੋਈ ਅਤੇ ਆਰਥਿਕ ਮਦਦ ਕਰਨ ‘ਤੇ ਕਿਸਾਨਾਂ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ। ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਵੱਲੋਂ ਮੁਫਤ ਦਵਾਈਆਂ ਦਾ ਕੈਂਪ ਵੀ ਜਾਰੀ ਰਿਹਾ ।

Send this to a friend