ਰਾਮ ਜਨਮਭੂਮੀ ਦੇ ਮਾਲਿਕਾਨਾ ਵਿਵਾਦ ’ਤੇ ਸੁਣਵਾਈ 10 ਤੱਕ ਮੁਲਤਵੀ

ਨਵੀਂ ਦਿਲੀ, 4 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਸਿਆਸੀ ਨਜ਼ਰ ਤੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ’ਚ ਦਾਇਰ ਅਪੀਲਾਂ ’ਤੇ ਸ਼ੁਕਰਵਾਰ ਨੂੰ ਸੁਣਵਾਈ 10 ਜਨਵਰੀ ਤਕ ਮੁਲਤਵੀ ਕਰ ਦਿਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਲਈ ਨਵੀਂ ਬੈਂਚ ਦਾ ਗਠਨ ਕੀਤਾ ਜਾਵੇਗਾ। ਇਹ ਨਵੀਂ ਬੈਂਚ ਤੈਅ ਕਰੇਗੀ ਕਿ ਅਯੁਧਿਆ ਵਿਵਾਦ ਦੀ ਰੋਜ਼ਾਨਾ ਸੁਣਵਾਈ ਹੋਵੇ ਜਾਂ ਨਹੀਂ। ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਦਾ ਇਹ ਮਾਮਲਾ ਜਸਟਿਸ ਰੰਜਨ ਗੋਗੋਈ ਅਤੇ ਐਸ. ਕੇ. ਕੌਲ ਦੀ ਬੈਂਚ ਸਾਹਮਣੇ ਅਜ ਦੀ ਸੂਚੀ ’ਚ ਦਰਜ ਸੀ।

Send this to a friend