ਪ੍ਰੋ: ਗੱਜਣਮਾਜਰਾ ਵੱਲੋਂ ਭੱਟੀਆਂ ਖ਼ੁਰਦ ਦੀ ਪੰਚਾਇਤ ਦਾ ਸਨਮਾਨ

ਅਮਰਗੜ੍ਹ, 4 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)- ਲੋਕ ਇਨਸਾਫ਼ ਪਾਰਟੀ ਹਲਕਾ ਅਮਰਗੜ੍ਹ ਦੇ ਇੰਚਾਰਜ਼ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਪਿੰਡ ਭੱਟੀਆਂ ਖ਼ੁਰਦ ਦੇ ਨਵੇਂ ਬਣੇ ਸਰਪੰਚ ਹਰਮੇਸ ਕੌਰ ਸਮੇਤ ਪੰਚ ਅਵਤਾਰ ਸਿੰਘ, ਪੰਚ ਪ੍ਰੇਮ ਸਿੰਘ, ਪੰਚ ਗੁਰਵਿੰਦਰ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਹਰਜਿੰਦਰ ਕੌਰ ਅਤੇ ਪੰਚ ਗਗਨਦੀਪ ਸਿੰਘ ਨੂੰ ਸਿਰਪਾਓ ਪਾ ਕੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਨਵੇਂ ਬਣੇ ਸਰਪੰਚ ਹਰਮੇਸ ਕੌਰ ਵੱਲੋਂ ਜਿੱਥੇ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਉਨ੍ਹਾਂ ਪਿੰਡ ਦੇ ਸੂਝਵਾਨ ਵੋਟਰਾਂ ਦਾ ਵੀ ਦਿਲ ਦੀਆਂ ਗਹਿਰਾਹੀਆਂ ’ਚੋਂ ਧੰਨਵਾਦ ਕਰਦਿਆਂ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ਼ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।ਪ੍ਰੋ: ਗੱਜਣਮਾਜਰਾ ਨੇ ਸਮੂਹ ਪੰਚਾਇਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਨਗਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਲਗਾਈ ਜਾਵੇਗੀ ਤਾਂ ਉਹ ਜ਼ਰੂਰ ਨਿਭਾਉਣਗੇ।ਇਸ ਮੌਕੇ ਉਨ੍ਹਾਂ ਨਾਲ਼ ਪਾਰਟੀ ਆਗੂ ਨਰੰਗ ਸਿੰਘ ਲਾਡੇਵਾਲ, ਸੁਖਪਾਲ ਸਿੰਘ ਧੀਰੋਮਾਜਰਾ, ਪਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ (ਲਿਪ) , ਮੋਹਨ ਸਿੰਘ ਭੱਟੀਆਂ, ਸੂਰਤ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਹਰਜਿੰਦਰ ਸਿੰਘ ਅਤੇ ਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Send this to a friend