June 17, 2026 12:31 pm

ਸ੍ਰੀ ਗੋਇੰਦਵਾਲ ਸਾਹਿਬ ’ਚ ਲੁੱਟਾਂ ਖੋਹਾਂ ਦਾ ਸਿਲਸਿਲਾ ਜਾਰੀ

ਘਰ ਜਾਂਦਿਆਂ ਦੁਕਾਨਦਾਰ ਨੂੰ ਬੰਦੀ ਬਣਾ ਕੇ ਲੁੱਟੀ 85 ਹਜ਼ਾਰ ਦੀ ਨਗਦੀ

ਸ੍ਰੀ ਗੋਇੰਦਵਾਲ ਸਾਹਿਬ, 16 ਦਸੰਬਰ (ਰਣਜੀਤ ਦਿਓਲ)- ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਵਿਖੇ ਏਨੀ ਦਿਨੀ ਕਾਨੂੰਨ ਵਿਵਸਥਾ ਦਾ ਇਹ ਹਾਲ ਹੈ ਕਿ ਇਥੋਂ ਇਕ ਵਪਾਰੀ ਸੁਦਾਗਰ ਸਿੰਘ ਜਿੰਨ੍ਹਾਂ ਦਾ ਮੇਨ ਬਜਾਰ ਵਿਚ ਬੂਟਾਂ ਦਾ ਸ਼ੋ ਰੂਮ ਹੈ ਨੂੰ ਘਰ ਜਾਦਿਆਂ ਪੰਜ ਹਥਿਆਰਬੰਦ ਵਿਅਕਤੀਆਂ ਵਲੋਂ ਸ਼ਾਮ ਦੇ ਸਮੇਂ ਅਗਵਾ ਕਰਕੇ ਉਸ ਕੋਲੋਂ 85 ਹਜ਼ਾਰ ਦੇ ਲਗਭਗ ਰਕਮ ਲੁਟਣ ਦੀ ਵਾਰਦਾਤ ਸਾਹਮਣੇ ਆ?ੀ ਹੈ । ਇਸ ਬਾਰੇ ਲੁਟ ਦਾ ਸ਼ਿਕਾਰ ਹੋਏ ਸੁਦਾਗਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਨੇ ਦਸਿਆ ਕਿ ਉਹ ਹਰ ਰੋਜ ਦੀ ਤਰਾਂ ਆਪਣੇ ਸ਼ੋ ਰੂਮ ਨੂੰ ਬੰਦ ਕਰਕੇ ਜਦੋਂ ਆਪਣੀ ਸਕੂਟੀ ਤੇ ਘਰ ਵਾਪਸ ਆ ਰਹੇ ਸਨ ਤਾਂ ਦੂਖ ਨਿਵਾਰਨ ਹਸਪਤਾਲ ਦੇ ਲਾਗੇ ਪੰਜ ਮੋਨੇ ਵਿਅਕਤੀਆਂ ਨੇ ਉਹਨਾਂ ਨੂੰ ਰੋਕ ਕੇ ਜਬਰਦਸਤੀ ਆਪਣੀ ਕਾਰ ਵਿਚ ਸੁਟ ਲਿਆ ਅਤੇ ਕਿਹਾ ਕਿ ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ ਉਹਨਾਂ ਮੇਰਾ ਮੋਬਾਇਲ ਖੋਹ ਕੇ ਸਿਮ ਤੋੜ ਦਿਤੀ ਅਤੇ ਮੇਰੀਆਂ ਅਖਾਂ ਤੇ ਪਟੀ ਬੰਨ੍ਹ ਦਿਤੀ ਅਤੇ ਮੇਰੇ ਕੋਲ ਲਗਭਗ 85 ਹਜ਼ਾਰ ਦੇ ਕਰੀਬ ਨਕਦੀ ਖੋਹ ਲਈ । ਉਹਨਾਂ ਦਸਿਆ ਕਿ ਲੁਟੇਰੇ ਨੇ ਮੈਨੂੰ ਨਾਗੋਕੇ ਘਰਾਟ ਦੇ ਕੋਲ ਨਹਿਰ ਦੇ ਕਿਨਾਰੇ ਖੜਾ ਕਰਕੇ ਧਮਕੀ ਦਿੰਦਿਆਂ ਕਿਹਾ ਕਿ ਸਾਡੇ ਏਥੋ ਦੂਰ ਨਿਕਲ ਜਾਣ ਤਕ ਅਖਾਂ ਤੋਂ ਪਟੀ ਨਾ ਉਤਾਰੀ ਨਹੀ ਤਾਂ ਗੋਲੀ ਮਾਰ ਦਿਆਂਗੇ ਇਹ ਕਹਿ ਉਹ ਮੈਨੂੰ ਨਹਿਰ ਕਿਨਾਰੇ ਛਡ ਕੇ ਫਰਾਰ ਹੋ ਗਏ। ਉਹਨਾਂ ਪੁਲਿਸ ਕੋਲੋਂ ਮੰਗ ਕਰਦਿਆ ਕਿਹਾ ਕਿ ਦੋਸ਼ੀ ਤੁਰੰਤ ਗ੍ਰਿਫਤਾਰ ਕੀਤੇ ਜਾਣ ਤੋਂ ਜੋ ਕੋਈ ਹੋਰ ਇਹਨਾਂ ਲੁਟੇਰਿਆਂ ਦਾ ਸ਼ਿਕਾਰ ਨਾ ਹੋ ਸਕੇ । ਉਕਤ ਵਾਰਦਾਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁਤਾ ਹੋਇਆ ਹੈ ਜਿਕਰਯੋਗ ਹੈ ਕਿ ਕਸਬਾ ਗੋਇੰਦਵਾਲ ਸਾਹਿਬ ਪਹਿਲਾ ਵੀ ਕਈ ਵਾਰ ਅਜਿਹੀਆਂ ਲੁਟ ਖੋਹ ਅਤੇ ਗੈਂਗਵਾਰ ਦੀਆਂ ਘਟਨਾਵਾਂ ਕਰਕੇ ਚਰਚਾ ਚ ਰਿਹਾ ਹੈ ਜੋ ਕਿ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕਰਦਾ ਹੈ। ਇਸ ਵਾਰਦਾਤ ਸਬੰਧੀ ਜਦੋਂ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ ਐਸ ਪੀ ਹਰਦੇਵ ਸਿੰਘ ਬੋਪਾਰਾਏ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਵਾਰਦਾਤ ਦੀ ਸੀ ਸੀ ਟੀ ਵੀ ਫੁਟੇਜ ਨੂੰ ਪੁਲਿਸ ਖੰਗਾਲ ਰਹੀ ਹੈ।ਦੋਸ਼ੀ ਜਲਦ ਪੁਲਿਸ ਦੀ ਗ੍ਰਿਫਤ ਚ ਹੋਣਗੇ ।

Send this to a friend