June 17, 2026 12:40 pm

ਸ਼ਹੀਦ ਊਧਮ ਸਿੰਘ ਮੈਮੋਰੀਅਲ ਦੀ ਉਸਾਰੀ ਦੀ ਮੰਗ ਨੇ ਫਿਰ ਫੜਿਆ ਜ਼ੋਰ

ਸੁਨਾਮ ਊਧਮ ਸਿੰਘ ਵਾਲਾ, 16 ਦਸੰਬਰ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਸ਼ਹਿਰ ਵਿਖੇ ਸ਼ਹੀਦ ਦੀ ਯਾਦ ਵਿੱਚ ਬਨਣ ਵਾਲੇ ਮੈਮੋਰੀਅਲ ਦੀ ਉਸਾਰੀ ਦੀ ਮੰਗ ਨੇ ਇੱਕ ਵਾਰ ਫੇਰ ਜੋਰ ਫੜ ਲਿਆ ਹੈ। ਆਉਣ ਵਾਲੇ ਦਿਨਾਂ ਵਿੱਚ 26 ਦਸੰਬਰ ਸ਼ਹੀਦ ਦਾ ਜਨਮ ਦਿਹਾੜਾ ਹੋਣ ਕਾਰਨ ਸ਼ਹਿਰ ਵਾਸੀਆਂ ਵੱਲੋਂ ਇਸ ਮੰਗ ਨੂੰ ਲੈ ਕੇ ਧਰਨੇ-ਪ੍ਰ੍ਰਦਰਸ਼ਨ ਕਰਨ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। ਇਸ ਨੂੰ ਲੈ ਕੇ ਕੰਬੋਜ ਭਾਈਚਾਰੇ ਸਮੇਤ ਸ਼ਹਿਰ ਨਿਵਾਸੀਆਂ ਨੇ ਸੁਨਾਮ ਬਠਿੰਡਾ ਰੋਡ ਸਥਿਤ ਸਰਕਾਰ ਵੱਲੋਂ ਖਰੀਦੀ ਜਮੀਨ ’ਤੇ ਨੀਂਹ ਪੱਥਰ ਵਾਲੀ ਜਗਾ ’ਤੇ ਵਿਧਾਇਕ ਅਮਨ ਅਰੌੜਾ ਪਹੁੰਚੇ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਇਸ ਜਮੀਨ ’ਤੇ ਸਿਰਫ ਅਕਾਲੀ ਦਲ ਵੇਲੇ ਦਾ ਨੀਂਹ ਪੱਥਰ ਹੀ ਲੱਗਿਆ ਹੈ ਅਤੇ ਉਨ੍ਹਾਂ ਖਬਰ ਵੀ ਪੜ੍ਹੀ ਸੀ ਕਿ ਸ਼ਹੀਦ ਯਾਦਗਾਰੀ ਮੈਮੋਰੀਅਲ ਦੀ ਉਸਾਰੀ ਲਈ 31 ਜੁਲਾਈ ਨੂੰ ਇੱਕ ਕਰੌੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਜਿਸ ਨੂੰ ਮੁੱਖ ਮੰਤਰੀ ਜੀ ਨੇ ਟਵੀਟ ਵੀ ਕੀਤਾ ਸੀ ਅਤੇ 2.28 ਕਰੋੜ ਰੁਪਏ ਦੀ ਮਨਜੂਰੀ ਦਾ ਐਲਾਨ ਵੀ ਕੀਤਾ ਸੀ ਅਤੇ ਉਸ ਨੂੰ ਸਾਧੂ ਸਿੰਘ ਧਰਮਸੋਤ ਮੰਤਰੀ ਜੀ ਨੇ ਸਿਰਫ ਐਲਾਨ ਹੀ ਕੀਤਾ, ਜਦੋਂ ਕਿ ਇੱਥੇ ਉਸਾਰੀ ਦੀ ਥਾਂ ਵੱਡਾ ਵੱਡਾ ਘਾਹ ਅਤੇ ਗੰਦਗੀ ਨਜਰ ਆ ਰਹੀ ਹੈ ਅਤੇ ਜੇਕਰ ਸਰਕਾਰ ਨੇ ਕੁੱਝ ਦਿਨਾਂ ਵਿੱਚ ਉਸਾਰੀ ਨਾ ਕਰਵਾਈ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਵੱਡੇ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਸ਼ੰਘਰਸ਼ ਕਮੇਟੀ ਮੈਂਬਰ ਅਵਤਾਰ ਸਿੰਘ ਤਾਰੀ, ਕੇਸਰ ਸਿੰਘ ਢੋਟ ਨੇ ਕਿਹਾ ਕਿ ਸ਼ਹੀਦ ਦਾ ਹਰ ਸਾਲ 31 ਜੁਲਾਈ ਨੂੰ ਰਾਜ ਪੱਧਰੀ ਸਮਾਗਮ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਂਦਾ ਹੈ ਅਤੇ ਬੀਤੇ 31 ਜੁਲਾਈ ਤੋਂ ਪਹਿਲਾਂ ਇਲਾਕੇ ਭਰ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸ਼ਹੀਦ ਦੇ ਵਾਰਸਾਂ ਨੂੰ ਨਾਲ ਲੈ ਕੇ ਮਿਊਜੀਅਮ ਸੰਘਰਸ਼ ਕਮੇਟੀ ਨੇ ਇਸ ਵਾਰ ਰਾਜ ਪੱਧਰੀ ਸਮਾਗਮ ਤੋਂ ਪਹਿਲਾਂ ਇਸ ਬਨਣ ਵਾਲੇ ਮਿਊਜੀਅਮ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਸ਼ੰਘਰਸ ਕੀਤਾ ਸੀ ਅਤੇ ਜਿਸ ’ਤੇ ਸਰਕਾਰੀ ਸਮਾਗਮ ਤੋਂ ਪਹਿਲਾਂ ਮੈਮੋਰੀਅਲ ਦੀ ਉਸਾਰੀ ਸ਼ੁਰੂ ਨਾ ਕਰਨ ’ਤੇ ਸਰਕਾਰੀ ਸਮਾਗਮ ਦੇ ਬਾਈਕਾਟ ਦਾ ਫੈਸਲਾ ਜੋ ਸੀ ਉਸ ਨੂੰ ਸਰਕਾਰੀ ਅਤੇ ਨੇਤਾਵਾਂ ਦੇ ਦਿਲਾਸਿਆਂ ਤੋਂ ਬਾਅਦ ਟਾਲ ਦਿੱਤਾ ਸੀ ਅਤੇ ਹੁਣ 5 ਮਹੀਨੇ ਹੋਣ ਵਾਲੇ ਹਨ ਪ੍ਰੰਤੂ ਸਰਕਾਰ ਸਮਾਗਮ ਵਿੱਚ ਐਲਾਨ ਹੋਣ ਬਾਵਜੂਦ ਕੋਈ ਵੀ ਇਲਾਕਾ ਨਿਵਾਸੀਆਂ ਦੀ ਮੰਗ ਨਹੀਂ ਮੰਨੀ ਗਈ ਅਤੇ ਉਹ ਇਸ ਸਬੰਧੀ ਸਰਕਾਰੀ ਦਾਅਵਿਆਂ ਤੋਂ ਅੱਕ ਗਏ ਹਨ ਅਤੇ ਭਵਿੱਖ ਵਿੱਚ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹਰਦਿਆਲ ਸਿੰਘ, ਹਰਪ੍ਰੀਤ ਸਿੰਘ, ਹਰਨੇਕ ਸਿੰਘ, ਪ੍ਰੀਤਮ ਸਿੰਘ, ਨਰਿੰਦਰ ਸਿੰਘ ਹੰਝਰਾ, ਰਾਜਿੰਦਰ ਸਿੰਘ ਅਤੇ ਹੋਰ ਵੀ ਇਲਾਕਾ ਨਿਵਾਸੀ ਮੋਜੂਦ ਸਨ।

Send this to a friend