ਤਲਵੰਡੀ ਸਾਬੋ, 16 ਦਸੰਬਰ (ਰਾਮ ਰੇਸ਼ਮ ਨਥੇਹਾ)- ਸ਼੍ਰਿਮਣੀ ਅਕਾਲੀ ਦਲ ਬਾਦਲ ਵੱਲੋਂ ਸ .ਰਵੀਪ੍ਰੀਤ ਸਿੰਘ ਸਿਧੂ ਨੂੰ ਯੂਥ ਅਕਾਲੀ ਦਲ ਕੋਰ ਕਮੇਟੀ ਦਾ ਮੈਂਬਰ ਬਨਾਉਣ ’ਤੇ ਅਕਾਲੀ ਦਲ ਦਾ ਧੰਨਵਾਦ ਕਰਦੇ ਹੋਏ ਲੋਕ ਭਲਾਈ ਸੇਵਾ ਸਮੰਤੀ ਰਾਮਾ ਦੇ ਪ੍ਰਧਾਨ ਵਿਸ਼ਾਲ ਲੈਹਰੀ ਅਤੇ ਸੋਨੀ (ਕੋਟਬਖਤੂ) ਨੇ ਕਿਹਾ ਕਿ ਅਜਿਹੇ ਸੂਝਵਾਨ ਅਤੇ ਹਰ ਸਮੇਂ ਲੋਕਾਂ ਦੀ ਸੇਵਾ ਕਰਨ ਵਾਲੇ ਨੌਜਵਾਨ ਆਗੂ ਅਕਾਲੀ ਦਲ ਨੂੰ ਹੋਰ ਮਜਬੂਤੀ ਵਲ ਲੈ ਕੇ ਜਾਣਗੇ। ਇਸ ਜੁੰਮੇਵਾਰੀ ਨੂੰ ਰਵੀਪ੍ਰੀਤ ਸਿਧੂ ਪੂਰੀ ਤਨਦੇਹੀ ਨਾਲ ਨਿਭਾਉਣਗੇ। ਰਵੀਪ੍ਰੀਤ ਸਿੰਘ ਨੂੰ ਕੋਰ ਕਮੇਟੀ ਦਾ ਮੈਂਬਰ ਬਨਾਉਣ ਤੇ ਵਰਕਰਾਂ ਵਿਚ ਭਾਰੀ ਉਤਸਾਹ ਹੈ ਜਿਸ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਵਿਕਰਮਜੀਤ ਮਜੀਠਿਆ ਸਮੇਤ ਸਮੁਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸੰਮਤੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਕਿਹਾ ਕਿ ਸ. ਰਵੀ ਪ੍ਰੀਤ ਸਿੰਘ ਸਿਧੂ ਨੂੰ ਕੋਰ ਕਮੇਟੀ ਦਾ ਮੈਂਬਰ ਲਾਈਨ ਨਾਲ ਸਮੁਚੇ ਇਲਾਕੇ ਦਾ ਮਾਣ ਨਾਲ ਸਿਰ ਉਚਾ ਹੋਇਆ ਹੈ।