ਲੰਦਨ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਵੈਸਟਮਿਨਸਟਰ ਅਦਾਲਤ ਨੇ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਵਾਨਗੀ ਦੇ ਦਿਤੀ। 9,000 ਕਰੋੜ ਰੁਪਏ ਦੇ ਭਾਰਤੀ ਬੈਂਕਿੰਗ ਘੁਟਾਲੇ ਨਾਲ ਸਬੰਧਤ ਮਾਮਲੇ ’ਚ ਇਹ ਬਹੁਤ ਵਡੀ ਕਾਰਵਾਈ ਹੈ।ਵਿਜੇ ਮਾਲਿਆ ਨੂੰ ਹਵਾਲਗੀ ਸੰਧੀ ਰਾਹੀਂ ਭਾਰਤ ਲਿਆਂਦਾ ਜਾਵੇਗਾ।ਭਾਰਤ ਦੀ ਟੀਮ ਪਹਿਲਾਂ ਹੀ ਨਵੀਂ ਦਿਲੀ ਤੋਂ ਲੰਦਨ ਪੁਜ ਚੁਕੀ ਹੈ।ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਅਤੇ 9,000 ਕਰੋੜ ਰੁਪਏ ਦੇ ਕਥਿਤ ਬੈਂਕਿੰਗ ਘੁਟਾਲੇ ’ਚ ਫਸੇ ਕਾਰੋਬਾਰੀ ਵਿਜੇ ਮਾਲਿਆ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਆਪਣੇ ’ਤੇ ਲਗੇ ਉਸ ਦੋਸ਼ ਨੂੰ ਰਦ ਕੀਤਾ ਕਿ ਉਸ ਨੇ ਧਨ ਦੀ ਚੋਰੀ ਕੀਤੀ ਹੈ।ਮਾਲਿਆ ਨੇ ਇਹ ਵੀ ਕਿਹਾ ਕਿ ਉਸ ਵਲੋਂ ਭਾਰਤੀ ਬੈਂਕਾਂ ਨੂੰ ਕੀਤੀ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਝੂਠੀ ਨਹੀਂ ਹੈ।