ਨਵੀਂ ਦਿੱਲੀ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਦਿਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ ਜਜ ਅਰਵਿੰਦ ਕੁਮਾਰ ਨੇ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ 5 ਦਿਨ ਦੀ ਹੋਰ ਸੀ.ਬੀ.ਆਈ. ਰਿਮਾਂਡ ‘ਤੇ ਭੇਜ ਦਿਤਾ ਹੈ। ਇਸ ਤੋਂ ਪਹਿਲਾ ਮਿਸ਼ੇਲ ਦੇ ਵਕੀਲ ਨੇ ਕੋਰਟ ਤੋਂ ਜਮਾਨਤ ਦੀ ਗੁਹਾਰ ਲਗਾਈ ਸੀ, ਜਿਸ ਨੂੰ ਜਜ ਨੇ ਖਾਰਜ ਕਰ ਦਿਤਾ।ਸੀਬੀਆਈ ਨੇ ਅਦਾਲਤ ਤੋਂ ਕ੍ਰਿਸ਼ਚਿਅਨ ਮਿਸ਼ੇਲ ਦਾ ਨੌਂ ਦਿਨਾਂ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੰਜ ਦਿਨਾਂ ਰਿਮਾਂਡ ਦੀ ਆਗਿਆ ਦਿਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ। ਸੀਬੀਆਈ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਮਿਸ਼ੇਲ ਪੁਛਗਿਛ ਵਿਚ ਸਹਿਯੋਗ ਨਹੀਂ ਦੇ ਰਿਹਾ।