May 25, 2026 1:37 am

ਨਵਜੋਤ ਸਿੰਘ ਸਿਧੂ ਦੀ ਸਿਹਤ ’ਚ ਸੁਧਾਰ ਹੋਣਾ ਸ਼ੁਰੂ

ਚੰਡੀਗੜ੍ਹ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ, ਪੰਜਾਬ ਸ. ਨਵਜੋਤ ਸਿੰਘ ਸਿਧੂ ਦੀ ਸਿਹਤ ਵਿਚ ਸੁਧਾਰ ਵੇਖਣ ਨੂੰ ਮਿਲਿਆ ਹੈ।ਪਿਛਲੇ ਇਕ ਹਫ਼ਤੇ ਤੋਂ ਚਲ ਰਹੇ ਇਲਾਜ ਅਤੇ ਅਰਾਮ ਕਾਰਨ ਸੁਧਾਰ ਹੋਇਆ ਹੈ।ਉਨ੍ਹਾਂ ਦੇ ਗਲੇ ਵਿਚਲੀਆਂ ਗੰਢਾਂ ਅਤੇ ਜ਼ਖ਼ਮ ਠੀਕ ਹੋ ਚੁਕੇ ਹਨ ਅਤੇ ਬਲੀਡਿੰਗ ਪੂਰੀ ਤਰ•ਾਂ ਬੰਦ ਹੋ ਚੁਕੀ ਹੈ।ਇਹ ਜਾਣਕਾਰੀ ਅਜ ਇਥੇ ਇਕ ਸਰਕਾਰੀ ਬੁਲਾਰੇ ਨੇ ਦਿਤੀ।ਅਜ ਅਪੋਲੋ ਹਸਪਤਾਲ ਨਵੀਂ ਦਿਲੀ ਵਿਖੇ ਡਾਕਟਰਾਂ ਵਲੋਂ ਸ. ਸਿਧੂ ਨੂੰ ਅਗਲੇ ਇਕ ਹਫ਼ਤੇ ਲਈ ਗਲਬਾਤ ਦੌਰਾਨ ਸ਼ਬਦਾਂ ਵਿਚ ਲੰਮਾ ਅੰਤਰਾਲ ਰਖਣ ਅਤੇ ਉਚੀ ਆਵਾਜ਼ ਵਿਚ ਗਲ ਨਾ ਕਰਨ ਦਾ ਸੁਝਾਅ ਦਿਤਾ ਗਿਆ ਹੈ।ਉਨ੍ਹਾਂ ਦੇ ਗਲੇ ਤੋਂ ਪਤਲੀ ਬਾਮ ਕੋਟਿੰਗ ਹਟਾ ਦਿਤੀ ਗਈ ਹੈ ਅਤੇ ਖੁਲ• ਕੇ ਗਲ ਕਰਨ ਅਤੇ ਆਪਣੇ ਆਮ ਕੰਮ ਮੁੜ ਸ਼ੁਰੂ ਕਰਨ ਲਈ ਉਨ•ਾਂ ਨੂੰ ਵਿਸ਼ੇਸ਼ ਕਿਸਮ ਦੀ ਦਵਾਈ ਦਿਤੀ ਜਾਵੇਗੀ।

Send this to a friend