ਖੰਨਾ, 9 ਦਸੰਬਰ (ਬਲਜਿੰਦਰ ਸਿੰਘ ਪਨਾਗ)- ਖੰਨਾ ਪੁਲਸ ਨੇ ਅਜ ਪ੍ਰੈਸ ਨੋਟ ਜਾਰੀ ਕਰਕੇ 20 ਲੱਖ ਦੀ ਲੁਟ ਕਰਨ ਵਾਲਿਆਂ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ।ਜ਼ਿਕਰਯੋਗ ਹੈ ਕ ਿਬੀਤੀ ਪੰਜ ਦਸੰਬਰ ਨੂੰ ਪੀ.ਐਮ ਵਜੇ, ਨੇੜੇ ਮਾਰਕਫੈਡ ਜੀ.ਟੀ. ਰੋਡ ਖੰਨਾ ਵਿਖੇ ਦੋ ਮੋਟਰਸਾਈਕਲ ਸਵਾਰ ਮੋਨੇ ਨੌਜਵਾਨਾ ਨੇ ਇਕ ਵਿਅਕਤੀ ਨੂੰ ਘੇਰ ਕੇ ਉਸਦੇ ਪਟ ਵਿਚ ਗੋਲੀ ਮਾਰਕੇ ਉਸ ਪਾਸੋਂ 20 ਲਖ ਰੂਪੈ ਦੀ ਨਗਦੀ ਖੋਹ ਕੀਤੀ ਅਤੇ ਗੋਬਿੰਦਗੜ ਸਾਈਡ ਨੂੰ ਫਰਾਰ ਹੋ ਗਏ ਸਨ। ਪੁਲਿਸ ਦੇ ਸੀਨੀਅਰ ਅਫਸਰਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਨਗਦ ਇਨਾਮ ਦਿਤਾ ਜਾਵੇਗਾ ਅਤੇ ਉਸਦੀ ਪਹਿਚਾਣ ਨੂੰ ਵੀ ਗੁਪਤ ਰਖਿਆ ਜਾਵੇਗਾ।