May 24, 2026 11:15 pm

ਦੋ ਕਾਰਾਂ ਦੀ ਭਿਆਨਕ ਟੱਕਰ ’ਚ 1 ਦੀ ਮੌਤ-4 ਜ਼ਖ਼ਮੀ

ਹੰਡਿਆਇਆ, 9 ਦਸੰਬਰ (ਸੁਮਿਤ ਗੁਪਤਾ, ਨਰਿੰਦਰ ਸ਼ਰਮਾ)- ਕਸਬਾ ਹੰਡਿਆਇਆ ਦੇ ਨਜਦੀਕ ਬਠਿੰਡਾ ਚੰਡੀਗੜ ਮੁਖ ਤੇ ਨਜਦੀਕ ਵਾਈ ਐਸ ਸਕੂਲ ਦੇ ਸਾਹਮਣੇ ਦੋ ਕਾਰਾਂ ਦੀ ਭਿਆਨਕ ਟਕਰ ਹੋ ਗਈ ਜਿਨ੍ਹਾਂ ਵਿਚ ਅਲਟੋ ਕਾਰ ਜੋ ਬਠਿੰਡਾ ਰੋਡ ਨੂੰ ਕਰਾਸ ਕਰ ਹੰਡਿਆਇਆ ਵਲ ਜਾ ਰਹੇ ਸਨ ਉਸ ਵਿਚ ਰਿਟਜ ਕਾਰ ਜੋ ਬਠਿੰਡਾ ਰੋਡ ਵਲੋਂ ਆ ਰਹੀ ਸੀ ਜਿਨ੍ਹਾਂਦੀ ਆਪਸ ਵਿਚ ਭਿਆਨਕ ਟਕਰ ਹੋ ਗਈ ਅਲਟੋ ਕਾਰ ਵਿਚ ਸਵਾਰ ਰਾਮ ਸਿੰਘ ਪੁਤ ਤੇਜਾ ਸਿੰਘ ਵਾਸੀ ਇਨਾ ਬਾਜਵਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਰਿਟਜ ਕਾਰ ਵਿਚ ਸਵਾਰ ਨਿਰਮਲ ਸਿੰਘ ਪੁਤਰ ਬਿਕਰ ਸਿੰਘ, ਸੁਖਵਿਦਰ ਸਿੰਘ ਪੁਤਰ ਅਮਰੀਕ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ ਪੁਤਰ ਭਰਪੂਰ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਾਸਪਤਾਲ ਬਰਨਾਲਾ ਵਿਚ ਭਰਤੀ ਕਰਵਾਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਇਹ ਜਾਣਕਾਰੀ ਹੰਡਿਆਇਆ ਚੌਕੀ ਦੇ ਇਨਚਾਰਜ ਗੁਰਸਿਮਰਨ ਸਿੰਘ ਨੇ ਦਿਤੀ।

Send this to a friend