Skip to content
Independent perspectives. Global stories.
BREAKING

ਪੁਲਿਸ ਵੱਲੋਂ ਭਗੌੜਾ ਕਾਬੂ

Share this story

ਸਮਰਾਲਾ, 9 ਨਵੰਬਰ (ਕਮਲਜੀਤ)- ਸਮਰਾਲਾ ਪੁਲਿਸ ਅਧੀਨ ਆਉਂਦੀ ਬਰਧਾਲਾਂ ਚੌਂਕੀ ਵੱਲੋਂ ਨੇ ਭਗੌੜੇ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਤਰਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਭਗੌੜੇ ਦੀ ਪਛਾਣ ਪਰਦੀਪ ਕੁਮਾਰ ਪੁੱਤਰ ਮਾਮਰਾਜ ਵਾਸੀ ਨਰੈਣਗੜ੍ਹ ਥਾਣਾ ਗਨੌਰ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਕਾਬੂ ਕੀਤੇ ਗਏ ਭਗੌੜੇ ਤੇ ਬਰਧਾਲਾਂ ਚੌਂਕੀ ’ਚ 8 ਦਸੰਬਰ 2018 ਨੂੰ ਆਰਮਜ਼ ਐਕਟ ਤੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਵੇਲੇ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ ਤੇ ਉਕਤ ਮੁਲਜ਼ਮ ਪਰਦੀਪ ਕੁਮਾਰ ਫਰਾਰ ਹੋ ਗਿਆ ਸੀ। ਕਾਬੂ ਕੀਤੇ ਗਏ ਭਗੌੜੇ ਨੂੰ ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ਤੇ ਅਗ਼ਲੇਰੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਕੇਂਦਰੀ ਜੇਲ੍ਹ ਲੁਧਿਆਣਾ ਭੇਜ ਦਿੱਤਾ ਗਿਆ ਹੈ।

WRITTEN BY