Skip to content
Independent perspectives. Global stories.
BREAKING

ਝੁੱਗੀਆਂ ਵਾਲੇ ਬੱਚਿਆਂ ਨੂੰ ਮਿਲਕੇ ਮਨ ਨੂੰ ਖੁਸ਼ੀ ਹੋਈ : ਸ੍ਰੀ ਸੁੱਖੀ ਬਾਠ

Share this story

ਸ਼ੇਰਪੁਰ, 9 ਦਸੰਬਰ (ਹਰਜੀਤ ਕਾਤਿਲ)- ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਪੰਜਾਬ ਵਲੋਂ ਸਮਾਜ ਸੇਵੀ ਸ: ਭਾਨ ਸਿੰਘ ਜਸੀ (ਜਸੀ ਪੇਧਨੀ) ਦੀ ਅਗਵਾਈ ਵਿਚ ਗ਼ਰੀਬ ਬਚਿਆਂ ਲਈ ਤਫਜਲਪੁਰਾ ਨੇੜੇ ਰੇਲਵੇ ਸਟੇਸ਼ਨ ਦੀਆਂ ਝੁਗੀਆਂ ਵਿਚ ਚਲਾਏ ਜਾ ਰਹੇ ਫਰੀ ਈਵਨਿੰਗ ਸਕੂਲ ਵਿਚ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸਮਾਜ ਸੇਵੀ ਅਤੇ ਸੁਖੀ ਬਾਠ ਫਾਊਡੈਸ਼ਨ ਸਰੀ (ਕਨੇਡਾ) ਦੇ ਫਾਊਡਰ ਸ਼੍ਰੀ ਸੁਖੀ ਬਾਠ ਇਨ੍ਹਾਂ ਗ਼ਰੀਬ ਬਚਿਆਂ ਨੂੰ ਮਿਲਣ ਲਈ ਉਚੇਚੇ ਤੌਰ ‘ਤੇ ਪਹੁੰਚੇ।ਸਮਾਗਮ ਦੇ ਮੁਖ ਮਹਿਮਾਨ ਅਤੇ ਭਾਰਤੀ ਘਟ ਗਿਣਤੀਆਂ ਕਮਿਸ਼ਨਰ (ਭਾਰਤ ਸਰਕਾਰ) ਦੇ ਸਾਬਕਾ ਉਪ ਚੇਅਰਮੈਨ ਪ੍ਰੋ: ਬਾਵਾ ਸਿੰਘ ਨੇ ਬੋਲਦਿਆਂ ਕਿਹਾ ਕਿ ਆਜ਼ਾਦ ਭਾਰਤ ਵਿਚ ਅਜ ਵੀ ਲਖਾਂ ਗ਼ਰੀਬ ਬਚੇ ਕੂੜੇ ਕਰਕਟ ਦੇ ਢੇਰਾਂ ਉਤੋਂ ਪੋਲੀਥੀਨ ਦੇ ਲਿਫਾਫੇ ਅਤੇ ਪਾਟੀਆਂ ਲੀਰਾਂ ਚੁਕਕੇ ਗੁਜਾਰਾ ਕਰਨ ਮਜਬੂਰ ਹਨ।
ਉਨ੍ਹਾਂ ਖੁਸ਼ੀ ਜਾਹਿਰ ਕੀਤੀ ਕਿ ਸੰਸਥਾ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਅਮਲੀ ਰੂਪ ਵਿਚ ਗ਼ਰੀਬਾਂ ਦੇ ਬਚਿਆਂ ਨੂੰ ਮੁਫ਼ਤ ਪੜ੍ਹਾਉਣ ਦੀ ਮੁਹਿੰਮ ਚਲਾ ਕੇ ਬਾਬੇ ਨਾਨਕ ਜੀ ਨੂੰ ਸਚੀ ਸਰਧਾਂਜ਼ਲੀ ਭੇਂਟ ਕਰ ਰਾਹੀ ਹੈ। ਸੰਸਥਾ ਵਲੋਂ ਵਿਸ਼ੇਸ ਸਨਮਾਨ ਪ੍ਰਾਪਤ ਕਰਨ ਉਪਰੰਤ ਬੋਲਦਿਆਂ ਸ਼੍ਰੀ ਸੁਖੀ ਬਾਠ ਨੇ ਕਿਹਾ ਕਿ ਮੈਨੂੰ ਇੰਝ ਮਹਿਸੂਸ਼ ਹੋ ਰਿਹਾ ਹੈ ਜਿਵੇ ਮੈਂ ਅਜ ਰਬ ਦੇ ਦਰਸ਼ਨ ਕਰ ਰਿਹਾ ਹੋਵਾ।
ਉਨ੍ਹਾਂ ਭਾਵਕ ਹੁੰਦਿਆਂ ਦੁਖ ਪ੍ਰਗਟ ਕੀਤਾ ਕਿ ਆਜ਼ਾਦ ਭਾਰਤ ਦੇ ਬਹੁਤ ਸਾਰੇ ਗ਼ਰੀਬ ਲੋਕ ਮਾੜੇ ਨਿਜਾਮ ਦੀਆਂ ਗਲਤੀਆਂ ਕਾਰਨ ਅਜ ਵੀ ਝੁਗੀਆਂ ਵਿਚ ਰਹਿ ਕੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਨ੍ਹਾਂ ਪੜ੍ਹਾਈ ਵਿਚ ਮਲਾਂ ਮਾਰਨ ਵਾਲੇ ਬਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਨ ਉਪਰੰਤ ਸੰਸਥਾ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਹਰ ਸਾਲ ਸੁਖੀ ਬਾਠ ਫਾਊਡੇਸ਼ਨ ਕਨੇਡਾ ਵਲੋਂ ਸੇਵਾ ਦੇ ਇਸ ਨਿਵੇਕਲੇ ਮਿਸ਼ਨ ਵਿਚ ਹਰ ਸਾਲ ਯੋਗਦਾਨ ਪਾਇਆ ਜਾਵੇਗਾ।
ਅੰਤ ਵਿਚ ਸ਼੍ਰੀ ਸੁਖੀ ਬਾਠ ਨੇ ਦਾਨੀ ਸਜਣਾਂ ਨੂੰ ਅਪੀਲ ਕੀਤੀ ਕਿ ਉਹ ਵੀ ਫਜੂਲ ਖਰਚ ਕਰਨ ਦੀ ਥਾਂ ਅਜਿਹੀਆਂ ਲੋੜਵੰਦ ਥਾਵਾਂ ‘ਤੇ ਮਦਦ ਕਰਨ ਤਾਂ ਜੋ ਇਹ ਝੌਪੜੀਆਂ ਵਿਚ ਰਹਿਣ ਵਾਲੇ ਗ਼ਰੀਬੀ ਦੇ ਝੰਬੇ ਇਹ ਬਚੇ ਵੀ ਪੜ੍ਹ ਲਿਖ ਕੇ ਅਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਸਮਾਜ ਸੇਵੀ ਭਾਨ ਸਿੰਘ ਜਸੀ, ਯਾਦਵਿੰਦਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਪੰਜੋਲੀ, ਕਾਕਾ ਪ੍ਰਧਾਨ, ਮੈਡਮ ਬੇਬੀ ਸ਼ਰਮਾਂ ਆਦਿ ਸ਼ਖ਼ਸੀਅਤਾ ਹਾਜਰ ਸਨ

WRITTEN BY