May 23, 2026 10:49 am

ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਦਿਨੋ ਦਿਨ ਵਾਧਾ-ਪ੍ਰਸ਼ਾਸਨ ਬੇਖਬਰ

ਫਰੀਦਕੋਟ, 7 ਦਸੰਬਰ (ਰਜਿੰਦਰ ਅਰੋੜਾ)- ਬੀਤੇ ਕੁਝ ਸਮੇ ਤੋ ਹੀ ਲੁਟਾਂ ਖੋਹਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ, ਪਰ ਪ੍ਰਸ਼ਾਸ਼ਨ ਨੇ ਇਸ ਤੇ ਚੁਪੀ ਧਾਰੀ ਹੋਈ ਹੈ, ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਰੀਦਕੋਟ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿਚ ਰੋਜਾਨਾ ਹੀ ਲੁਟਾਂ ਖੋਹਾਂ ਹੁੰਦੀਆਂ ਹਨ ਪਰ ਪੁਲਿਸ ਚੋਰਾਂ ਨੂੰ ਫੜਨ ਵਿਚ ਹਮੇਸ਼ਾ ਨਾਕਾਮਯਾਬ ਹੁੰਦੀ ਰਹੀ ਹੈ, ਫਰੀਦਕੋਟ ਸ਼ਹਿਰ ਵਿਚ ਤਕਰੀਬਨ ਰੋਜਾਨਾ ਦੀ ਵਾਂਗ ਹੀ ਚੋਰੀ ਅਤੇ ਡਕੈਤੀ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਪਰ ਫਿਰ ਵੀ ਪੁਲਿਸ ਇਸ ’ਤੇ ਗੰਭੀਰ ਨਹੀਂ ਹੈ, ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਸਿਰਫ ਨਸ਼ੇੜੀ ਹੀ ਅੰਜਾਮ ਦਿੰਦੇ ਹਨ, ਉਹ ਆਪਣੇ ਨਸ਼ੇ ਦੀ ਲਤ ਨੂੰ ਪੂਰੀ ਕਰਨ ਵਾਸਤੇ ਅਜਿਹਾ ਕੰਮ ਕਰਦੇ ਹਨ ਕਿਉਂਕਿ ਨਸ਼ਾ ਕਰਨ ਕਰ ਕੇ ਉਹਨਾ ਆਪਣੇ ਸ਼ਰੀਰ ਖੋਖਲੇ ਕਰ ਲਏ ਹੁੰਦੇ ਹਨ ਅਤੇ ਕੰਮ ਉਹਨਾ ਤੋ ਹੁੰਦਾ ਨਹੀ ਇਸ ਲਈ ਨਸ਼ਾ ਪੂਰਾ ਕਰਨ ਲਈ ਉਹ ਇਸ ਤਰਾ ਦੇ ਕੰਮ ਕਰਦੇ ਹਨ, ਜੇਕਰ ਪੁਲਿਸ ਕਿਸੇ ਨੂੰ ਫੜ ਵੀ ਲਵੇ ਤਾਂ ਉਸ ਨੂੰ ਛੁਡਾਉਣ ਲਈ ਪਹਿਲਾ ਹੀ ਸਿਫਾਰਸ਼ਾਂ ਆ ਜਾਦੀਆਂ ਹਨ ਇਸ ਲਈ ਪੁਲਿਸ ਨੂੰ ਮਜਬੂਰਨ ਛਡਣਾ ਪੈਦਾ ਹੈ।
ਇਕਲੇ ਫਰੀਦਕੋਟ ਅੰਦਰ ਹੀ ਨਹੀ ਪੂਰੇ ਪੰਜਾਬ ਅੰਦਰ ਝਾਤ ਮਾਰੀ ਜਾਵੇ ਤਾ ਤਕਰੀਬਨ ਰੋਜਾਨਾ ਹੀ ਅਨੇਕਾ ਇਸ ਤਰਾਂ ਦੀਆਂ ਵਾਰਦਾਤਾਂ ਹੁੰਦੀਆਂ ਹਨ ਹੈਰਾਨੀ ਦੀ ਗਲ ਤਾਂ ਇਹ ਹੈ ਕਿ ਚੋਰ ਫਿਰ ਵੀ ਫੜੇ ਨਹੀ ਜਾਦੇ , ਜਿਸ ਕਾਰਨ ਚੋਰਾਂ ਦੇ ਹੌਸਲੇ ਦਿਨ ਬ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਪਹਿਲਾਂ ਤਾਂ ਸਿਰਫ ਰਾਤ ਨੂੰ ਹੀ ਚੋਰੀਆਂ ਹੁੰਦੀਆਂ ਸਨ ਅਤੇ ਹੁਣ ਤਾਂ ਦਿਨੇ ਵੀ ਕੋਈ ਮਹਿਫੂਜ ਨਹੀ ਹੈ, ਅਗਰ ਕੋਈ ਔਰਤ ਘਰੋ ਬਜਾਰ ਨੂੰ ਖਰੀਦੋ ਫਰੋਖਤ ਕਰਨ ਵਾਸਤੇ ਜਾਦੀ ਹੈ ਤਾਂ ਜਿਵੇ ਹੀ ਚੋਰਾਂ ਨੂੰ ਪਤਾ ਲਗ ਜਾਂਦਾ ਹੈ ਤਾਂ ਉਹ ਮੌਕਾ ਦੇਖ ਕੇ ਔਰਤ ਦਾ ਸਭ ਕੁਝ ਲੁਟ ਕੇ ਮੌਕੇ ਤੋ ਫਰਾਰ ਹੋ ਜਾਦਾ ਹੈ ਅਤੇ ਔਰਤ ਵਿਚਾਰੀ ਰੌਲਾ ਰਪਾ ਪਾਉਂਦੀ ਰਹਿ ਜਾਂਦੀ ਹੈ ਅਤੇ ਚੋਰ ਹਥ ਸਾਫ ਕਰਕੇ ਮੌਕੇ ਤੋ ਫਰਾਰ ਹੋ ਜਾਦਾ ਹੈ ਜੇਕਰ ਗਲ ਠਾਣੇ ਤਕ ਜਾਂਦੀ ਹੈ ਤਾਂ ਪੁਲਿਸ ਦਾ ਜਵਾਬ ਹੁੰਦਾ ਹੈ ਕਿ ਕੋਈ ਨਾ ਅਸੀ ਤਫਤੀਸ਼ ਕਰਦੇ ਹਾਂ ਅਤੇ ਚੋਰਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਾਂਗੇ , ਪਰ ਇਨਸਾਨ ਇਹ ਸੁਣ ਕੇ ਚੁਪ ਕਰ ਜਾਦਾ ਹੈ ਸ਼ਾਇਦ ਪੁਲਸ ਕੋਈ ਕਾਰਵਾਈ ਕਰੇਗੀ , ਪਰ ਪੁਲਿਸ ਹਰ ਵਾਰ ਚੋਰਾਂ ਨੂੰ ਫੜਨ ਵਿਚ ਨਾਕਾਮ ਹੀ ਸਾਬਿਤ ਹੋਈ ਹੈ, ਦੇਖਣਾ ਇਹ ਹੋਵੇਗਾ ਕਿ ਹੁਣ ਪੁਲਸ ਕਿੰਨੀ ਜਲਦੀ ਚੋਰਾਂ ਨੂੰ ਫੜਨ ਵਿਚ ਕਾਮਯਾਬ ਸਾਬਿਤ ਹੁੰਦੀ ਹੈ ।ਅਤੇ ਲੁਟ ਖੋਹ ਦੀਆਂ ਵਾਰਦਾਤਾਂ ਵਿਚ ਕਿੰਨੀ ਜਲਦੀ ਸੁਧਾਰ ਆਉਦਾ ਹੈ।

Send this to a friend