May 25, 2026 12:51 am

ਚੋਰੀ ਦੇ 13 ਮੋਟਰਸਾਈਕਲਾਂ ਸਮੇਤ 4 ਕਾਬੂ

ਜਗਰਾਓਂ, 7 ਦਸੰਬਰ (ਪਰਮਜੀਤ ਸਿੰਘ ਗਰੇਵਾਲ)- ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ., ਲੁਧਿਆਣਾ (ਦਿਹਾਤੀ) ਅਤੇ ਮੈਡਮ ਪ੍ਰਭਜੋਤ ਕੌਰ ਡੀ.ਐਸ.ਪੀ. ਸਬ ਡਵੀਜ਼ਨ ਜਗਰਾਓਂ ਦੁਆਰਾ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਇੰਸਪੈਕਟਰ ਰਸ਼ਮਿੰਦਰ ਸਿੰਘ ਸਿੱਧੂ ਮੁੱਖ ਅਫਸਰ ਥਾਣਾ ਸਿਧਵਾ ਬੇਟ ਦੀ ਨਿਗਰਾਨੀ ਹੇਠ ਸ:ਥ ਸੁਖਮੰਦਰ ਸਿੰਘ ਇੰਚਾਰਜ ਚੋਕੀ ਗਿੱਦੜਵਿੰਡੀ ਨੂੰ ਗੁਪਤ ਸੂਚਨਾ ਮਿਲਣ ’ਤੇ ਸਫੀਪੁਰ ਚੌਕ ਵਿਖੇ ਨਾਕਾ ਲਗਾਇਆ ਸੀ। ਨਾਕਾਬੰਦੀ ਦੌਰਾਨ ਗੁਰਨਾਮ ਸਿੰਘ ਉਰਫ ਵਿੱਕੀ ਪੁੱਤਰ ਮੁਣਸ਼ਾ ਸਿੰਘ ਕੌਮ ਰਾਏ ਸਿੱਖ ਵਾਸੀ ਪਰਮਜੀਆ ਬਿਹਾਰੀਪੁਰ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਕੌਮ ਰਾਏ ਸਿੱਖ ਵਾਸੀ ਪਰਜੀਆ ਬਿਹਾਰੀਆ ਗੁਰਵਿੰਦਰ ਸਿੰਘ ਉਰਫ ਗਿੰਦੀ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੀ ਮੁਲਤਾਨੀ ਸੁਖਚੈਨ ਸਿੰਘ ਚੈਨਾ ਪੁੱਤਰ ਪ੍ਰੀਤਮ ਸਿੰਘ ਵਾਸੀ ਭੁਮਾਲ ਵੱਖ-ਵੱਖ ਮੋਟਰਸਾਈਕਲ ਪਰ ਆਏ ਜਿਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਪਾਸੋਂ ਦੋਨੋ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਹੋਰ ਪੁੱਛਗਿੱਛ ਕਰਨ ’ਤੇ ਦੋਸ਼ੀ ਗੁਰਨਾਮ ਸਿੰਘ ਉਰਫ ਵਿੱਕੀ ਪੁਤੱਰ ਮੁਣਸ਼ਾ ਸਿੰਘ ਕੋਮ ਰਾਏ ਸਿੱਖ ਵਾਸੀ ਪਰਜੀਆ ਬਿਹਾਰੀਪੁਰ ਥਾਣਾ ਸਿਧਵਾ ਬੇਟ ਪਾਸੋਂ 6 ਮੋਟਰਸਾਈਕਲ, ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਕੌਮ ਰਾਏ ਸਿੱਖ ਵਾਸੀ ਪਰਜੀਆ ਬਿਹਾਰੀਆ ਪਾਸੋਂ 3 ਮੋਟਰਸਾਈਕਲ, ਗੁਰਵਿੰਦਰ ਸਿੰਘ ਉਰਫ ਗਿੰਦੀ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੀ ਮੁਲਤਾਨੀ ਪਾਸੋਂ 2 ਮੋਟਰਸਾਈਕਲ, ਸੁਖਚੈਨ ਸਿੰਘ ਚੈਨਾ ਪੁੱਤਰ ਪ੍ਰੀਤਮ ਸਿੰਘ ਵਾਸੀ ਭੁਮਾਲ ਪਾਸੋਂ 2 ਬਰਾਮਦ ਕਰਕੇ ਮੁਕੱਦਮਾ ਨੰ. 320 ਮਿਤੀ 6-12-18 ਅ/ਧ 379,411 ਭ/ਦੰ ਥਾਣਾ ਸਿਧਵਾ ਬੇਟ ਦਰਜ ਰਜਿਸਟਰ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਪਾਸੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਚੋਰੀ ਕੀਤੇ ਹੋਏ ਕੁੱਲ੍ਹ 13 ਮੋਟਰਸਾਇਕਲ ਬ੍ਰਾਮਦ ਕੀਤੇ ਗਏ, ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਪਾਸੋਂ ਹੋਰ ਬ੍ਰਾਮਦਗੀ ਹੋਣ ਦੀ ਆਸ ਹੈ। ਦੌਰਾਨੇ ਪੁੱਛਗਿੱਛ ਇਨ੍ਹਾਂ ਪਾਸੋਂ ਹੋਰ ਕਾਫੀ ਸੁਰਾਗ ਲੱਗਣ ਦੀ ਆਸ ਹੈ।

Send this to a friend