ਨਵੀਂ ਦਿੱਲੀ, 7 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਹਿਮਦਾਬਾਦ ’ਚ ਇਕ ਪ੍ਰੋਗਰਾਮ ਦੌਰਾਨ ਮੰਚ ਉਤੇ ਬੇਹੋਸ਼ ਹੋ ਗਏ।ਪ੍ਰੋਗਰਾਮ ਦੌਰਾਨ ਉਹ ਮੰਚ ’ਤੇ ਖੜ੍ਹੇ ਹੋਏ ਸਨ ਤਾਂ ਇਕਦਮ ਬੇਹੋਸ਼ ਹੋ ਕੇ ਡਿਗਣ ਲਗੇ, ਮੰਚ ’ਤੇ ਆਸਪਾਸ ਖੜ੍ਹੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ। ਉਨ੍ਹਾਂ ਨੂੰ ਡਿਗਦਾ ਦੇਖ ੳੁਥੇ ਅਫਰਾ-ਤਫਰੀ ਮਚ ਗਈ।ਫ਼ਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦਸੀ ਜਾ ਰਹੀ ਹੈ।ਕੁਝ ਦੇਰ ਬਾਅਦ ਗਡਕਰੀ ਨੇ ਟਵੀਟ ਕਰਕੇ ਇਸ ਗਲ ਦੀ ਜਾਣਕਾਰੀ ਦਿਤੀ ਕਿ ਉਹ ਹੁਣ ਇਕਦਮ ਠੀਕ ਹਨ।ਉਨ੍ਹਾਂ ਟਵੀਟ ’ਤੇ ਲਿਖਿਆ ਕਿ ਘਟ ਸ਼ੂਗਰ ਕਾਰਨ ਤਬੀਅਤ ਥੋੜ੍ਹੀ ਖਰਾਬ ਹੋ ਗਈ ਸੀ।ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ ।ਮੇਰੇ ਸਾਰੇ ਸ਼ੁਭਚਿੰਤਕਾਂ ਦਾ ਬਹੁਤ-ਬਹੁਤ ਧੰਨਵਾਦ।ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਅਹਿਮਦਾਬਾਦ ’ਚ ਮਹਾਤਮਾ ਫੂਲੇ ਖੇਤੀਬਾੜੀ ਕਾਲਜ ’ਚ ਡਿਗਰੀ ਵੰਡ ਸਮਾਰੋਹ ਚਲ ਰਿਹਾ ਸੀ, ਇਸ ਪ੍ਰੋਗਰਾਮ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵੀ ਬੁਲਾਇਆ ਗਿਆ ਸੀ।