ਅੰਮ੍ਰਿਤਸਰ, 7 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਥਾਣਾ ਕੰਨਟੋਨਮੈਟ ਦੇ ਮੁੱਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਇਕ ਨਜਾਇਜ 32 ਬੋਰ ਦਾ ਪਸਤੌਲ ਲੈ ਕੇ ਘੁੰਮ ਰਹੇ ਵਿਆਕਤੀ ਨੂੰ 4 ਕਾਰਤੂਸਾਂ ਸਮੇਤ ਕਾਬੂ ਕਰਨ ਸਬੰਧੀ ਜਾਣਕਾਰੀ ਦੇਦਿਆ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਹਿਚਾਣ ਪ੍ਰਲਾਹਦ ਕੁਮਾਰ ਪੁੱਤਰ ਪ੍ਰਵੇਜ ਕੁਮਾਰ ਵਾਸੀ ਗਲੀ ਲਹੌਰੀਆ ਕਟੜਾ ਕਰਮ ਸਿੰਘ ਵਜੋ ਹੋਈ ਹੈ। ਉਨਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਆਕਤੀ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆ ਵਿੱਚ 10 ਦੇ ਕਰੀਬ ਕੇਸ ਦਰਜ ਹਨ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਉਪਰੰਤ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।