Skip to content
Independent perspectives. Global stories.
BREAKING

ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਨਾਲ ਯਾਦਗਰੀ ਮੁਲਾਕਾਤ

Share this story

ਪੁਛਦੇ ਪਛਾਉਂਦੇ ਮੈਂ ਤੇ ਮੇਰੇ ਦੋ ਦੋਸਤ ਸਤਵਿੰਦਰ ਚਾਹਲ ਅਤੇ ਦਿਲਬਾਗ ਚਾਹਲ ਨੂੰ ਮਿਲਣ ਪਿੰਡ ਢੁਡੀ ਕੇ (ਮੋਗਾ ਜ਼ਿਲਾ) ਜਾ ਪਹੁੰਚੇ ।ਪਾਲੀ, ਪੂਰਨਮਾਸ਼ੀ, ਲਹੂ ਦੀ ਲੋਅ, ਤੌਸ਼ਾਲੀ ਦੀ ਹੰਸੋ , ਰਾਤ ਬਾਕੀ ਹੈ , ਸਚ ਨੂੰ ਫ਼ਾਸੀ ਤੇ ਹੋਰ ਅਣਗਿਣਤ ਨਾਵਲ ਦਿਮਾਗ ‘ਚ ਘੁੰਮਣ ਲਗੇ । ਇਹਨਾਂ ਨਾਵਲਾਂ ਦੇ ਰਚਣਹਾਰੇ ਨੂੰ ਮਿਲਣ ਦਾ ਲੋਹੜੇ ਦਾ ਚਾਅ ਚੜ੍ਹ ਰਿਹਾ ਸੀ । ਜਦੋਂ ਘਰ ਅਗੇ ਕਾਰ ਜਾ ਕੇ ਰੁਕੀ ਤਾਂ ਦਿਲ ਦੀ ਧੜਕਣ ਤੇਜ਼ ਹੋ ਗਈ । ਇਕ ਡਰ ਜੇਹਾ ਵੀ ਸੀ ਕਿ ਪਤਾ ਨਹੀਂ ਅਗੋੰ ਕਿਵੇਂ ਸੁਭਾਅ ਹੋਵੇਗਾ । ਬਜ਼ੁਰਗ ਬਾਪੂ ਜਸਵੰਤ ਕੰਵਲ (ਉਘੇ ਨਾਵਲਕਾਰ) ਘਰ ਦਾ ਬਾਹਰਲਾ ਗੇਟ ਬੰਦ ਕਰ ਰਹੇ ਸੀ ,ਸ਼ਾਇਦ ਕਿਤੇ ਬਾਹਰ ਘੁੰਮਣ ਜਾ ਰਹੇ ਸੀ ਜਾਂ ਫਿਰ ਸਥ ‘ਚ ਬੈਠਣ ਜਾ ਰਹੇ ਸੀ । ਬਾਪੂ ਜਸਵੰਤ ਕੰਵਲ ਜੀ ਨੂੰ ਬਜ਼ੁਰਗ ਕਹਿਣਾ ਉਹਨਾਂ ਦੀ ਤੌਹੀਨ ਹੋਵੇਗੀ । ਜ਼ਿੰਦਗੀ ਦੇ 100 ਵੇਂ ਅੰਕ ਤੇ ਪਹੁੰਚਦਿਆਂ ਵੀ ਉਹਨਾਂ ਦੇ ਹਡਾਂ ‘ਚ ਨੌਜਵਾਨਾਂ ਵਾਲਾ ਜੋਸ਼ ਏ ਕਾਰ ਨੂੰ ਇਕ ਪਾਸੇ ਲਾ ਅਸੀਂ ਉਤਰ ਕੇ ਉਹਨਾਂ ਕੋਲ ਗਏ ਤਾਂ ਦੇਖਿਆ ਕਿ ਇਕ ਹਥ ‘ਚ ਅਖ਼ਬਾਰ ਤੇ ਲਾਲ ਫੁਲ ਫੜਿਆ ਸੀ … ਸ਼ਾਇਦ ਡਿਗਿਆ ਚੁਕਿਆ ਹੋਵੇਗਾ,ਕਿਉਂ ਕਿ ਉਹ ਕੋਮਲ ਹਥ ਫੁਲ ਲਹੂ ਲੁਹਾਨ ਕਰਨ ਵਾਲੇ ਨਹੀਂ ਸੀ । ਦੂਜੇ ਹਥ ‘ਚ ਪੋਲਾ ਜੇਹੇ ਖੂੰਡੀ ਨੂੰ ਫੜਿਆ ਹੋਇਆ ਸੀ । ਅਸੀਂ ਜਮ੍ਹਾ ਕੋਲ ਜਾ ਦਸਿਆ ਕਿ ਬਾਪੂ ਜੀ ਮਿਲਣ ਆਏ ਆ ਤਹਾਨੂੰ । ਉਹ ਕਹਿੰਦੇ, ਠਆਉ, ਜੀ ਆਇਆਂ ਨੂੰ ,ਪਹਿਲਾਂ ਦਸੋ ਕੀ ਸੇਵਾ ਕਰਾਂ ਤੁਹਾਡੀ? ਚਲੋ ਆਪਾਂ ਦੂਸਰੀ ਕੋਠੀ ਚਲਦੇ , ਬੈਠਦੇ ਆ ਉਥੇ…ਠ ਸਾਡੇ ਮਨ ‘ਚ ਸੀ ਕਿ ਕਿਥੇ ਤਕਲੀਫ਼ ਦੇਣੀ ਉਹਨਾ ਨੂੰ, ਇਥੇ ਹੀ ਬੈਠ ਜਾਨੇ ਆ । ਬਾਪੂ ਜੀ ਵੀ ਸੌਖਿਆ ਹੀ ਮੰਨ ਗਏ । ਸਾਡੇ ਕਹਿਣ ਤੇ ਬਾਬਾ ਜੀ ਉਸੇ ਘਰ ਦਾ ਗੇਟ ਖੋਲਣ ਲਗੇ ਤੇ ਘਰ ‘ਚ ਦਾਖ਼ਲ ਹੋ ਗਏ ਅਸੀਂ । ਬਹੁਤ ਸ਼ਾਂਤ ਮਾਹੌਲ ਸੀ । ਉਹਨਾਂ ਨੇ ਕਮਰੇ ਦਾ ਦਰਵਾਜ਼ਾ ਦੋ ਤਿੰਨ ਵਾਰ ਖੜਕਾਇਆ । ਅੰਦਰੋਂ ਇਕ ਕੁੜੀ ਨੇ ਦਰਵਾਜ਼ਾ ਖੋਲਿਆ । ਅਸੀਂ ਸਤਿ ਸ਼੍ਰੀ ਅਕਾਲ ਬੁਲਾਈ ਤੇ ਬਾਪੂ ਜੀ ਨੇ ਵੇਰਵਾ ਦਸਦੇ ਕਿਹਾ ਕਿ ਏਹ ਮੇਰੀ ਪੋਤ ਨੂੰਹ ਏ । ਕਿਸੇ ਇਮਤਿਹਾਨ ਦੀ ਤਿਆਰੀ ਕਰਦੀ ਏ । ਅੰਦਰਲੀ ਕੋਠੀ ਸ਼ੋਰ ਹੁੰਦਾ ਤੇ ਇਧਰ ਪੜ੍ਹਨ ਲਈ ਆ ਜਾਂਦੀ ਏ ।ਰਸਮੀ ਗਲਬਾਤ ਤੋਂ ਬਾਦ ਬਾਪੂ ਜੀ ਡਾ.ਜਸਵੰਤ ਗਿਲ ਦੀਆਂ ਗਲਾਂ ਕਰਨ ਲਗੇ । ਉਹਨਾਂ ਦੇ ਦਿਲ ਵਿਚਲੀ ਮੁਹਬਤ ਆਪ ਮੁਹਾਰੇ ਬੋਲਣ ਲਗੀ । ਉਹਨਾਂ ਨੇ ਕਿਹਾ ਕਿ ਡਾ. ਜਸਵੰਤ ਕੌਰ ਦੇ ਇਸ਼ਕ ਨੇ ਮੈਨੂੰ ਅਵਾਰਾ ਹੋਣ ਤੋਂ ਬਚਾ ਲਿਆ । ਜਸਵੰਤ ਮੇਰੇ ਤੋਂ ਸਿਆਣੀ ਸੀ, ਸਮਝਦਾਰ ਸੀ । ਉਹਦੇ ਇਸ਼ਕ ਅਗੇ ਮੈਂ ਬੇਵਸ ਹੋ ਗਿਆ ਸੀ ਤੇ ਵਿਆਹਿਆ ਹੋ ਕੇ ਵੀ ਉਹਨੂੰ ਮਹਿਬੂਬ ਵਜੋਂ ਅਪਣਾ ਲਿਆ ਸੀ । ਇਹ ਬਾਹਰਲਾ ਮਕਾਨ ਮੈਂ ਉਹਦੇ ਲਈ ਹੀ ਪਾ ਕੇ ਦਿਤਾ ਸੀ । ਐਂਵੇ ਲਗ ਰਿਹਾ ਸੀ ਜਿਵੇਂ ਕੋਈ ਨੌਜਵਾਨ ਇਸ਼ਕ ਕਮਾ ਕੇ ਫਿਰ ਰੂਹਾਂ ਤਕ ਵਸਾ ਕੇ ਮੁਹਬਤ ਭਰੀਆਂ ਕਵਿਤਾਵਾਂ ਵਰਗੀਆਂ ਗਲਾਂ ਸੁਣਾ ਰਿਹਾ । ਮੁਹਬਤ ਦੇ ਡੂੰਘੇ ਅਰਥ ਡਾ. ਜਸਵੰਤ ਕੌਰ ਦੀ ਤਸਵੀਰ ਬਿਆਨ ਕਰ ਰਹੀ ਸੀ ਤੇ ਬਾਪੂ ਜੀ ਨੇ ਤਸਵੀਰ ਨਾਲ ਫੋਟੋ ਕਰਾਣ ਵੇਲੇ ਹੁਬ ਕੇ ਕਿਹਾ ਸੀ ਕਿ ਮੇਰੀ ਤੇ ਜਸਵੰਤ ਦੋਹਾਂ ਦੀ ਇਕ ਫੋਟੋ ਕਟ ਕੇ ਪਰਿੰਟ ਮੈਨੂੰ ਦੇ ਜਾਇਉ’’ ਗਲਾਂ ਕਰ ਹੀ ਰਹੇ ਸੀ ਕਿ ਬਾਪੂ ਜੀ ਦੀ ਪੋਤਨੂੰਹ ਚਾਹ ਲੈ ਆਏ । ਅਸੀਂ ਚਾਹ ਪੀਤੀ । ਬਾਪੂ ਜੀ ਚਾਹ ਨਾਲ ਕਾਲੇ ਛੋਲੇ ਖਾ ਰਹੇ ਸੀ । ਸ਼ਾਇਦ ਸਿਹਤਮੰਦ ਹੋਣ ਦਾ ਏਹੀ ਰਾਜ਼ ਹੋਵੇ ਕਿ ਬਿਸਕੁਟ, ਭੁਜੀਆ ਛਡ ਉਹਨਾਂ ਕਾਲੇ ਛੋਲਿਆਂ ਦੀ ਮੁਠੀ ਭਰ ਲਈ ਸੀ ।
ਬਾਪੂ ਜੀ ਦਾ ਕਿਤਾਬਾਂ ਵਾਲਾ ਕਮਰਾ ਦੇਖਿਆ । ਕਮਰੇ ‘ਚ ਬੈਂਡ ਦੇ ਨਾਲ ਕੁਰਸੀ ਤੇ ਗਦੀ ਉਪਰ ਵੰਗਾਰ ਨਵੰਬਰ ਰਸਾਲਾ ਪਿਆ ਸੀ ਤੇ ਬੈਂਡ ਦੇ ਪਿਛੇ ਮੇਜ਼ ਤੇ ਚਾਰ ਐਨਕਾਂ ਤੇ ਇਕ ਲੈਟਰ ਇਨਵੈਲਪ ਪਿਆ ਸੀ । ਕਿਤਾਬਾਂ ਨਾਲ ਅਲਮਾਰੀ ਭਰੀ ਪਈ ਸੀ ਤੇ ਇਕ ਟੇਬਲ ਤੇ ਕਿੰਨੀਆਂ ਸਾਰੀਆਂ ਕਿਤਾਬਾਂ ਚਿਣੀਆਂ ਪਈਆਂ ਸੀ ।ਬਾਪੂ ਜੀ ਗਲ ਕਰਦੇ ਕਰਦੇ ਕਦੇ ਕਦੇ ਗਲ ਭੁਲ ਜਾਂਦੇ ਤੇ ਕਈ ਵਾਰ ਇਕੋ ਗਲ ਕਿੰਨੇ ਵਾਰ ਦੁਹਰਾ ਦਿੰਦੇ । ਥੋੜਾ ਉਚੀ ਸੁਣਦਾ ਸੀ । ਕੰਨਾਂ ਤੇ ਹਥ ਰਖ ਕਹਿੰਦੇ ਸੀ ਕਿ ਹੋਰ ਕੋਈ ਤਕਲੀਫ਼ ਨਹੀਂ । ਕੰਨ ਜਵਾਬ ਦੇ ਗਏ ਨੇ । ਮੋਗੇ ਡਾਕਟਰ ਨੂੰ ਦਿਖਾਵਾਂਗੇ । ਸ਼ਾਇਦ ਉਮਰ ਕਰਕੇ ਬੰਦ ਹੋ ਰਹੇ ਨੇ ।
ਬਾਪੂ ਜੀ ਗਲਾਂ ਯਾਦ ਕਰ ਕਰ ਸੁਣਾਉਂਦੇ ਰਹੇ ਤੇ ਵਾਰ ਵਾਰ ਪੁਛਦੇ ਰਹੇ ਕਿ ਦਸੋ ਤੁਹਾਡੀ ਹੋਰ ਕੀ ਸੇਵਾ ਕਰਾਂ । ਮੇਰੇ ਹਥ ਪਾਏ ਕੜੇ ਨੂੰ ਫੜ ਨਾਮ ਪੜਨ ਲਗੇ । ਕਹਿੰਦੇ ਅਛਾ ਜਸੀ ਲਿਖਿਆ । ਫਿਰ ਕੁਛ ਸੋਚਣ ਲਗ ਗਏ । ਕਦੇ ਕਦੇ ਮੂੰਹ ‘ਚ ਕੁਛ ਬੁੜਬੜਾਉਂਦੇ ਵੀ ਸਨ।ਘੰਟੇ ਕੁ ਬਾਅਦ ਕਹਿੰਦੇ ਕਿ ਆਜੋ ਅੰਦਰਲੀ ਕੋਠੀ ਚਲੀਏ । ਅਸੀਂ ਬਾਪੂ ਜੀ ਨਾਲ ਉਧਰ ਵਲ ਚਲ ਪਏ । ਮੈਂ ਅਗੇ ਅਗੇ ਚਲ ਰਹੀ ਸੀ ਤੇ ਬਾਪੂ ਕੰਵਲ ਕਹਿੰਦੇ ਕਿ ਤੁਸੀਂ ਤਾਂ ਐਂਵੇ ਅਗੇ ਜਾ ਰਹੇ ਹੋ ਜਿਵੇੰ ਪਹਿਲਾਂ ਹੀ ਘਰ ਦੀ ਪਛਾਣ ਹੋਵੇ ਤੇ ਏਨਾ ਕਹਿ ਕੇ ਹਸ ਪਏ । ਐਨੇ ਨੂੰ ਘਰ ਆ ਗਿਆ । ਘਰ ਕੋਈ ਨਹੀਂ ਦਿਸ ਰਿਹਾ ਸੀ । ਥੋੜੇ ਸਮੇਂ ਬਾਅਦ ਬਾਪੂ ਜੀ ਦਾ ਇਕ ਪੋਤਰਾ ਬਾਹਰ ਆਇਆ ਤੇ ਉਹਨਾਂ ਸਾਨੂੰ ਕੁਰਸੀਆਂ ਬੈਠਣ ਲਈ ਦਿਤੀਆਂ । ਉਥੇ ਬਗੀਚੀ ‘ਚ ਬੈਠ ਉਹ ਜਵਾਨ ਬਾਪੂ ਕੰਵਲ ਗਲਾਂ ਸੁਣਾਉਂਦੇ ਰਹੇ । ਮੈਨੂੰ ਸੰਬੋਧਿਤ ਕਰਕੇ ਕਹਿੰਦੇ, ਠਕਵਿਤਾਵਾਂ ਲਿਖਦੇ ਉ ਚੰਗੀ ਗਲ ਆ ਪਰ ਵਾਰਤਕ ਲਿਖਣ ਦੀ ਕੋਸ਼ਿਸ਼ ਕਰਿਆ ਕਰੋ..ਛੋਟੀਆਂ ਛੋਟੀਆਂ ਕਹਾਣੀਆਂ ਲਿਖਣ ਦੀ ਕੋਸ਼ਿਸ਼ ਕਰਿਆ ਤੇ ਅਗਲੀ ਵਾਰ ਜਦ ਆਉਣਾ ਤਾਂ ਕਵਿਤਾਵਾਂ ਵਾਲੀ ਡਾਇਰੀ ਜਰੂਰ ਲੈ ਕੇ ਆਉਣਾ । ਠ ਉਹਨਾਂ ਨੇ ਦਸਿਆ ਕਿ ਮੈੰ ਵਾਰਿਸ ਦੀ ਹੀਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਖਾਸਾ ਪ੍ਰਭਾਵਿਤ ਹਾਂ ਤੇ ਏਹੀ ਮੇਰੀ ਪ੍ਰੇਰਨਾ ਬਣੇ । ਅਸੀਂ ਜਾਣ ਦੀ ਇਜ਼ਾਜ਼ਤ ਲਈ ਤਾਂ ਕਹਿੰਦੇ ਕਿ ਰੁਕ ਜੋ ਘੜੀ ਪਲ ਹੋਰ । ਅਸੀਂ ਦੁਬਾਰਾ ਜਲਦੀ ਮਿਲਣ ਦਾ ਵਾਅਦਾ ਕਰ ਕਿਹਾ ਕਿ ਬਾਪੂ ਜੀ ਤੁਸੀਂ ਬੈਠ ਜੋ ,ਅਸੀਂ ਆਪ ਚਲੇ ਜਾਵਾਂਗੇ । ਗੜਕੇ ‘ਚ ਕਹਿੰਦੇ , ਠਐਂਵੇ ਕਿਵੇਂ ,ਮੈਂ ਤੋਰ ਕੇ ਆ?ੂਗਾ ।ਠ ਉਹ ਸਾਡੇ ਨਾਲ ਫਿਰ ਤੋਂ ਅੰਦਰਲੇ ਤੋਂ ਬਾਹਰਲੇ ਘਰ ਵਲ ਚਲ ਪਏ । ਬਾਪੂ ਕੰਵਲ ਨੇ ਅੰਦਰਲੇ ਤੋਂ ਬਾਹਰਲੇ ਘਰ ਦੇ 3 ਗੇੜੇ ਸਾਡੇ ਸਾਹਮਣੇ ਹੀ ਲਗਾ ਲਏ ਸੀ । 99 ਸਾਲ ਦੀ ਉਮਰ ‘ਚ ਕਿੰਨੀ ਹਿੰਮਤ ਜੋੜੀ ਬੈਠੇ ਸੀ । ਸਾਡੇ ਵਰਗੇ ਤਾਂ ਰੋਟੀ ਚੌਂਤਰੇ ‘ ਚ ਜਾ ਖਾਣ ਨੂੰ ਭਾਰ ਜਿਹਾ ਹੀ ਸਮਝਦੇ ਆ । ਆਉਣ ਲਗਿਆ ਬਾਪੂ ਜੀ ਨੂੰ ਮੌਜੇ ਤੋਹਫ਼ੇ ਵਜੋਂ ਦਿਤੇ । ਬਾਪੂ ਜੀ ਨੇ ਝਟ ਆਵਦੇ ਬੂਟ ਲਾਹ ਉਹ ਮੌਜੇ ਪਾ ਲਏ ਤੇ ਬਹੁਤ ਸਾਰਾ ਪਿਆਰ ਦਿਤਾ । ਜਦੋਂ ਅਸੀਂ ਆਉਣ ਲਗੇ ਤਾਂ ਕਹਿੰਦੇ ,ਠਛੇਤੀ ਗੇੜਾ ਮਾਰਿਉ, ਕੀ ਪਤਾ ਕਦ ਬੁਲਾਵਾ ਆ ਜਾਵੇ …।’’
ਕਿੰਨਾ ਮੋਹ ਕਿੰਨੀ ਅਪਣਤ ਸੀ ਉਸ ਵਡੇ ਲੇਖਕ ਅੰਦਰ । ਅਸਲ ‘ਚ ਵਡਾ ਕਵੀ,ਮਹਾਨ ਲੇਖਕ ਉਹੀ ਹੁੰਦਾ ਜੋ ਕਿਸੇ ਦਾ ਦਿਲ ਪਹਿਲਾਂ ਰਚਨਾ ਸਿਰਜ ਕੇ ਜਿਤਦਾ ਤੇ ਫਿਰ ਅਸਲ ਜ਼ਿੰਦਗੀ ਚ ਹਉਮੈ ਨੂੰ ਤਿਆਗ ਬਾਹਾਂ ਅਡ ਆਵਦੇ ਪ੍ਰਸੰਸਕਾਂ ਨੁੰ ਮਿਲਦਾ। ਕੋਈ ਗਾਇਕ ਜਿਸਨੇ ਬਾਪੂ ਜਸਵੰਤ ਕੰਵਲ ਜਿੰਨੀ ਪ੍ਰਾਪਤੀ ਤਾਂ ਨਹੀਂ ਕੀਤੀ ਪਰ ਹਾਂ ਇਕ ਅਧਾ ਗੀਤ ਜਿਸਦਾ ਹਿਟ ਹੋਜੇ ਤੇ ਸ਼ੋਸ਼ਲ ਮੀਡੀਆ ਤੇ ਮਾੜਾ ਜੇਹਾ ਹਿਟ ਹੋਜੇ । ਜੇਕਰ ਤੁਸੀਂ ਕਦੇ ਉਸ ਗਾਇਕ ਨੂੰ ਮਿਲਣ ਜਾਉ ਤਾਂ ਪਹਿਲੀ ਗਲ ਤਾਂ ਤੁਹਾਡੇ ਲਈ ਦਰਵਾਜ਼ਾ ਹੀ ਨਹੀਂ ਖੁਲੇਗਾ ਤੇ ਜੇ ਖੁਲ ਵੀ ਗਿਆ ਤਾਂ ਅਗਲਾ ਦੋ ਮਿੰਟ ਪਿਛੋ ਬਹਾਨੇ ਜੇਹੇ ਬਣਾ ਕੇ ਬਾਹਰ ਜਾਣ ਦਾ ਰਸਤਾ ਦਿਖਾ ਦੇਖੂਗਾ । ਏਹੀ ਸਾਡਾ ਦੁਖਾਂਤ ਏ ਕਿ ਅਸੀਂ ਉਹਨਾਂ ਪਿਛੇ ਭਜਦੇ ਹਾਂ ਜੋ ਸਾਡਾ ਸਤਿਕਾਰ ਨਹੀਂ ਕਰਦੇ । ਬਾਪੂ ਕੰਵਲ ਮੂੰਹੋਂ ਕਹਿੰਦੇ ਨੇ ਕਿ ਮੈੰ ਲੋਕਾਂ ਦਾ ਦੇਣਦਾਰ ਹਾਂ ਤੇ ਮਰਦੇ ਦਮ ਤਕ ਰਹਾਂਗਾ ।ਉਹਨਾਂ ਨੇ ਮਿਲ ਕੇ ਏਹ ਅਹਿਸਾਸ ਹੋਇਆ ਐਂਵੇ ਦੇ ਇਨਸਾਨ ਲਈ 100 ਸਾਲ ਜਿਉਣਾ ਬਹੁਤ ਥੋੜਾ ਏ । ਰਬ ਅਗੇ ਦੁਆ ਏ ਕਿ ਉਹ ਆਵਦੇ ਲਿਖੇ ਸ਼ਬਦਾਂ ਦੀ ਡੂੰਘਾਈ ਤੋਂ ਵਧ ਚਿਰ ਜਿਉਣ । ਜੋ ਨਹੀਂ ਮਿਲ ਕੇ ਆਏ ਜ਼ਰੂਰ ਮਿਲ ਕੇ ਆਉਣਾ । ਮੈਨੂੰ ਪਛਤਾਵਾ ਹੋ ਰਿਹਾ ਸੀ ਕਿ ਪਹਿਲਾਂ ਕਿਉਂ ਨਹੀਂ ਮਿਲੀ ।

WRITTEN BY