ਚੰਡੀਗੜ, 3 ਦਸੰਬਰ (ਨਾਗਪਾਲ)- ਕੁਰੂਕਸ਼ੇਤਰ ਵਿਚ 3 ਤੋਂ 7 ਦਸੰਬਰ, 2018 ਤਕ ਚਲਣ ਵਾਲੇ ਕੁਰੂਕਸ਼ੇਤਰ ਕੁੰਭ 2018 ਦੌਰਾਨ 4,5 ਤੇ 6 ਦਸੰਬਰ ਨੂੰ ‘ਸਭਿਆਚਾਰਕ ਭਾਰਤ ਦਾ ਗੌਰਵ ਬਾਹਰਵਾਂ ਕੁੰਭ ਅਤੇ ਧਰਮਖੇਤਰ ਕੁਰੂਕਸ਼ੇਤਰ‘ ਦੇ ਤਹਿਤ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਕੁਰੂਕਸ਼ੇਤਰ ਵਿਕਾਸ ਬੋਡਰ ਦੇ ਇਕ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ 4 ਦਸੰਬਰ ਨੂੰ, ‘ਦਵਾਦਸ਼ ਕੁੰਭ ਅਵਧਾਰਣਾ ਅਤੇ ਜਰੂਰਤਾਂ, 5 ਦਸੰਬਰ ਨੂੰ ਸਭਿਆਚਾਰਕ ਪਰਣ ਜਾਗਰਣ ਅਤੇ ਭਾਰਤ ਅਤੇ 6 ਦਸੰਬਰ ਨੂੰ ਗੀਤਾ ਅਤੇ ਕੁਰੂਕਸ਼ੇਤਰ ਦਾ ਮਹਤੱਵ’, ਵਿਸ਼ਿਆਂ ‘ਤੇ ਸੈਮੀਨਾਰ ਦਾ ਆਯੋਜਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੀਨੇਟ ਹਾਲ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਕੀਤਾ ਜਾਵੇਗਾ? ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਸਾਡੇ ਅਧਿਆਤਮਿਕ ਦੇਸ਼ ਵਿਚ ਕਦੀ 12 ਥਾਵਾਂ ‘ਤੇ ਕੁੰਭ ਦੀ ਪਰੰਪਰਾ ਰਹੀ ਹੈ? ਇਸ ਕੜੀ ਵਿਚ 2018 ਤੋਂ ਅਗਰਹਾਯਿਣ ਮਹੀਨੇ ਵਿਚ 5,6 ਤੇ 7 ਦਸੰਬਰ ਨੂੰ ਦਰਲਭ ਕੁੰਭ ਯੋਗ ਬਣ ਰਿਹਾ ਹੈ।
ਕੁਰੂਕਸ਼ੇਤਰ ’ਚ 4 ਤੋਂ 6 ਤੱਕ ਹੋਵੇਗਾ ਕੌਮੀ ਸੈਮੀਨਾਰ



