Skip to content
Independent perspectives. Global stories.
BREAKING

ਮਿਆਦ ਖ਼ਤਮ ਲਾਇਸੈਂਸ ਵਾਲੀ ਦੁਨਾਲੀ ਲੈ ਕੇ ਘੁੰਮਦਾ ਕਾਬੂ

Share this story

ਅੰਮ੍ਰਿਤਸਰ, 3 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਥਾਣਾ ਛੇਹਰਟਾ ਦੀ ਪੁਲਸ ਨੇ ਕਾਨਾਬੰਦੀ ਦੋਰਾਨ ਦੋਨਾਲੀ ਲੈ ਕੇ ਘੁੰਮ ਰਹੇ ਇਕ ਵਿਅਕਤੀ ਨੂੰ ਜਾਂਚ ਲਈ ਰੋਕਿਆ ਤਾਂ ਜਾਂਚ ਦੋਰਾਨ ਪਇਆ ਗਿਆ ਕਿ ਉਕਤ ਵਿਅਕਤੀ ਦੀ ਦੋਨਾਲੀ ਦੇ ਲਾਇਸੈਂਸ ਦੀ ਮਿਆਦ ਖਤਮ ਹੋ ਚੁੱਕੀ ਸੀ। ਥਾਣਾ ਮੁੱਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆਂ ਕਿ ਗ੍ਰਿਫਤਾਰ ਕੀਤੇ ਉਕਤ ਮੁਲਜ਼ਮ ਦੀ ਪਛਾਣ ਸਰਤਾਜ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਮਰਗਿੰਦਪੁਰ ਜ਼ਿਲ੍ਹਾਂ ਤਰਨਤਾਰਨ ਵਜੋ ਹੋਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਅਸਲਾ ਐਕਟ ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆਂ ਕਿ ਜਾਂਚ ਦੋਰਾਨ ਉਕਤ ਮੁਲਜ਼ਮ ਸਰਤਾਜ ਸਿੰਘ ਦਾ ਅਸਲਾ ਲਾਇਸੈਂਸ ਜੋ ਕਿ ਅਕਤੂਬਰ 2017 ‘ਚ ਖਤਮ ਹੋ ਚੁੱਕਾ ਸੀ ਅਤੇ ਬੀਤੇ ਅੱਠ ਮਹੀਨੇ ਪਹਿਲਾ ਚੋਰੀ ਦੀ ਫਸਲ ਖ੍ਰੀਦਣ ਦੇ ਸਬੰਧ ਵਿਚ ਉਸ ਖਿਲਾਫ ਥਾਣਾ ਚਾਟੀਵਿੰਡ ਵਿੱਖੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਅਤੇ ਉਹ 3 ਮਹੀਨੇ ਸਜ਼ਾ ਕੱਟਣ ਮਗਰੋਂ ਕੁੱਝ ਮਹੀਨੇ ਪਹਿਲਾ ਹੀ ਬਾਹਰ ਆਇਆ ਸੀ। ਇਸ ਸਾਲ ਦੋਰਾਨ ਉਸ ਦੇ ਅਸਲੇ ਦੇ ਲਾਇਸੈਂਸ ਦੀ ਮਿਆਦ ਖਤਮ ਹੋ ਗਈ ਸੀ। ਥਾਣਾ ਮੁੱਖੀ ਹਰੀਸ਼ ਬਹਿਲ ਨੇ ਦੱਸਿਆਂ ਕਿ ਮਾਣਯੋਗ ਅਦਾਲਤ ਵੱਲੋਂ ਮਿਲੇ 2 ਦਿਨ ਦੇ ਰਿਮਾਂਡ ਦੋਰਾਨ ਉਕਤ ਸਰਤਾਜ ਸਿੰਘ ਤੋ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

WRITTEN BY