ਚੰਡੀਗੜ੍ਹ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਤੇ ਹਰਿਆਣਾ ਕੋਰਟ ਦੇ ਚੀਫ਼ ਜਸਟਿਸ ਸ੍ਰੀ ਕ੍ਰਿਸ਼ਨਾ ਮੁਰਾਰੀ ਨੇ ਅਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 9 ਜਜਾਂ ਨੂੰ ਸਥਾਈ ਜਜ ਵਜੋਂ ਸਹੁੰ ਚੁਕਾਈ। ਸਥਾਈ ਜਜਾਂ ਵਜੋਂ ਸਹੁੰ ਚੁਕਣ ਵਾਲਿਆਂ ਵਿਚ ਜਸਟਿਸ ਸ੍ਰੀ ਹਰਮਿੰਦਰ ਸਿੰਘ ਮਦਾਨ, ਜਸਟਿਸ ਸ੍ਰੀ ਰਾਜ ਸ਼ੇਖਰ ਅਤਰੀ, ਜਸਟਿਸ ਸ੍ਰੀ ਗੁਰਵਿੰਦਰ ਸਿੰਘ ਗਿਲ, ਜਸਟਿਸ ਸ੍ਰੀ ਅਰਵਿੰਦ ਸਿੰਘ ਸਾਂਗਵਾਨ, ਜਸਟਿਸ ਸ੍ਰੀ ਰਾਜਬੀਰ ਸ਼ੇਰਾਵਤ, ਜਸਟਿਸ ਸ੍ਰੀ ਅਨਿਲ ਸ਼ੇਤਰਪਾਲ, ਜਸਟਿਸ ਸ੍ਰੀ ਅਵਨੀਸ਼ ਝਿੰਗਨ, ਜਸਟਿਸ ਸ੍ਰੀ ਮਹਾਬੀਰ ਸਿੰਘ ਸਿੰਧੂ ਅਤੇ ਜਸਟਿਸ ਸ੍ਰੀ ਸੁਧੀਰ ਮਿਤਲ ਸ਼ਾਮਿਲ ਹਨ। ਇਸੇ ਤਰ੍ਹਾਂ ਸ੍ਰੀ ਹਰਨਰੇਸ਼ ਸਿੰਘ ਗਿਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜਜ ਵਜੋਂ ਸਹੁੰ ਚੁਕਾਈ ਗਈ। ਸਹੁੰ ਚੁਕ ਸਮਾਗਮ ਹਾਈ ਕੋਰਟ ਦੇ ਆਡੀਟੋਰੀਅਮ ਵਿਚ ਆਯੋਜਿਤ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜਜ, ਰਜਿਸਟਰਾਰ, ਰਜਿਸਟਰੀ ਦੇ ਅਧਿਕਾਰੀ, ਸੀਨੀਅਰ ਵਕੀਲ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਕਰਮਚਾਰੀ ਹਾਜ਼ਰ ਸਨ।
ਚੀਫ਼ ਜਸਟਿਸ ਨੇ 9 ਜੱਜਾਂ ਨੂੰ ਸਥਾਈ ਜਜਾਂ ਵਜੋਂ ਤੇ ਇਕ ਨੂੰ ਵਧੀਕ ਜੱਜ ਵਜੋਂ ਸਹੁੰ ਚੁਕਾਈ



