ਮੁੱਢਲੇ ਅਧਿਕਾਰਾਂ ਵਿੱਚ ਸਿੱਖਿਆ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜ ਦੇ ਹਰੇਕ ਬੱਚੇ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਦੇਣਾ ਰਾਜ ਸਰਕਾਰ ਦੀ ਡਿਊਟੀ ਹੈ। ਰਾਜਾਂ ਦੇ ਵਿਕਾਸ ਦੀ ਗੱਲ ਹਰੇਕ ਸਰਕਾਰ ਕਰਦੀ ਹੈ। ਪਰ ਦੇਖਣ ਵਾਲੀ ਗੱਲ ਹੈ ਕਿ ਅੱਜ ਤੋਂ ਚਾਰ ਦਹਾਕੇ ਪਹਿਲਾਂ ਅਧਿਆਪਕਾਂ ਦੀ ਭਰਤੀ ਐਡਹਾਕ ਤੌਰ ਤੇ ਭਾਵੇਂ ਕੀਤੀ ਜਾਂਦੀ ਸੀ ਪਰ ਉਨ੍ਹਾਂ ਨੂੰ ਤਨਖਾਹ ਮੁੱਢਲੇ ਗਰੇਡ ਵਿੱਚ ਸਮੇਤ ਭੱਤਿਆਂ ਮਿਲਦੀ ਸੀ ਜੇਕਰ ਂਅਧਿਆਪਕ ਛੁੱਟੀ ਵਾਲ਼ੀ ਜਗ੍ਹਾ ਤੇ ਕੰਮ ਕਰਦਾ ਸੀ ਤਾਂ ਇੱਕੋ ਪੋਸਟ ਤੋਂ ਦੋ ਤਨਖਾਹਾਂ ਨਿਕਲਦੀਆਂ ਸਨ ਅਤੇ ਉਨ੍ਹਾਂ ਨੂੰ ਸਾਲ ਜਾਂ ਦੋ ਸਾਲਦੀ ਸਰਵਿਸ ਬਾਦ ਰੈਗੂਲਰ ਕਰ ਦਿੱਤਾ ਜਾਂਦਾ ਸੀ।ਹੁਣ ਕਈ ਕਿਸਮ ਦੇ ਅਧਿਆਪਕ ਭਰਤੀ ਕੀਤੇ ਹੋਏ ਹਨ। ਇਨ੍ਹਾਂ ਵਿੱਚੋਂ ਹੀ ਐਸ.ਐਸ.ਏ. /ਰਮਸਾ ਪ੍ਰੋਜੈਕਟ ਅਧੀਨ ਜੋ ਅਧਿਆਪਕ ਪਿਛਲੇ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰੱਖੇ ਹੋਏ ਹਨ ਜੋ ਕਿ ਬਕਾਇਦਾ ਮੈਰਿਟ ਅਨੁਸਾਰ ਨਿਯੁਕਤ ਹੋਏ ਹਨ।ਇਨ੍ਹਾਂ ਦੀ ਤਨਖਾਹ ਰਾਜ ਸਰਕਾਰ ਕੇਂਦਰ ਦੇ ਹਿੱਸੇਦਾਰੀ ਨਾਲ ਦਿੰਦੀ ਆ ਰਹੀ ਹੈ। ਪ੍ਰੋਜੈਕਟ ਬਣਾਉਣ ਦਾ ਮੰਤਵ ਕਿਸੇ ਕੰਮ ਨੂੰ ਨਿਸਚਤ ਸਮੇਂ ਅੰਦਰ ਪੂਰਾ ਕਰਨ ਦਾ ਹੁੰਦਾ ਹੈ।ਪਰ ਸਿੱਖਿਆ ਦੇਣ ਲਈ ਇਹੋ ਜਿਹੇ ਫੈਸ਼ਲੇ ਕਰਨੇ ਕੇਂਦਰ ਅਤੇ ਸਰਕਾਰ ਦੀ ਸਾਫ਼ ਨੀਅਤੀ ਨਹੀਂ ਜਾਪਦੀ।ਸਿੱਖਿਆ ਵਿਭਾਗ ਕੋਈ ਪ੍ਰਜੈਕਟ ਨਹੀਂ ਸੋ ਅਧਿਆਪਕ ਰੈਗੂਲਰ ਹੀ ਰੱਖਣੇ ਚਾਹੀਦੇ ਹਨ ਕੇਂਦਰ ਵਿੱਤੀ ਮਦਦ ਕਰ ਸਕਦਾ ਹੈ।ਰਾਜ ਸਰਕਾਰਾਂ ਨੇ ਮੁਲਾਜ਼ਮ ਹੁਣ ਠੇਕੇ/ਐਡਹਾਕ ਤੇ ਮਾਮੂਲੀ ਫਿਕਸ਼ ਤਨਖਾਹ ਤੇ ਰੱਖਣ ਦਾ ਨਵਾਂ ਰੁਝਾਣ ਸ਼ੁਰੂ ਕੀਤਾ ਹੈ।ਜੋ ਰੈਗੂਲਰ ਭਰਤੀ ਕੀਤੀ ਜਾਂਦੀ ਹੈ ਉਹ ਵੀ ਦੋ ਜਾਂ ਤਿੰਨ ਸਾਲਾਂ ਲਈ ਨਿਗੂਣੀ ਤਨਖਾਹ ਤੇ ਕੰਮ ਕਰਨ ਤੋਂ ਬਾਅਦ ਰੈਗੂਲਰ ਹੁੰਦੇ ਹਨ ।ਕੀ ਇਹੋ ਜਿਹੇ ਫੈਸ਼ਲੇ ਰਾਜ ਦੇ ਵਿਕਾਸ ਦੀ ਗੱਲ ਕਰ ਰਹੇ ਹਨ ਜਾਂ ਵਿਨਾਸ ਦੀ ? ਜਦੋਂ ਕਿ ਪਹਿਲਾਂ ਇਹੋ ਜਿਹੀ ਗੱਲ ਨਹੀਂ ਸੀ। ਅਧਿਆਪਕਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਪਟਿਆਲੇ ਵਿਖੇ ਲੰਮੇ ਸਮੇਂ ਤੋਂ ਸੰਘਰਸ਼ ਸੁਰੂ ਕੀਤਾ ਹੋਇਆ ਹੈ। ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਕਾਰਨ ਬਠਿੰਡਾ ਜਿਲ੍ਹੇਦੇ ਸਟੇਟ ਐਵਾਰਡ ਅਧਿਆਪਕ ਪਰਮਜੀਤ ਸਿੰਘ ਆਰਟ / ਕਰਾਫਟ ਟੀਚਰ ਨੇ ਆਪਣਾ ਐਵਾਰਡ ਪੰਜਾਬ ਸਰਕਾਰ ਨੂੰ ਵਾਪਸ ਕਰਨ ਦਾ ਸਭ ਤੋਂ ਪਹਿਲਾਂ ਐਲਾਨ ਕਰ ਕੇ ਆਪਣਾ ਨਾਂ ਅਧਿਆਪਕਾਂ ਦੇ ਸੰਘਰਸ਼ ਦੇ ਇਤਿਹਾਸ ਵਿੱਚ ਲਿਖਵਾ ਕੇ ਸੱਚ -ਹੱਕ ਦੀ ਆਵਾਜ਼ ਤੇ ਪਹਿਰਾ ਦਿੱਤਾ ਹੈ।ਹੋਰ ਵੀ ਅਧਿਆਪਕਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਲਈ ਆਪਣੇ ਸ਼ਨਮਾਨ-ਪੱਤਰ /ਐਵਾਰਡ ਸਰਕਾਰ ਨੂੰ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹਨ।ਸਰਕਾਰ ਨੂੰ ਅਧਿਆਪਕਾਂ ਦੇ ਇਸ ਫੈਸਲੇ ਤੋਂ ਕੋਈ ਖੁਰਕ ਨਹੀਂ ਹੋਈ।ਸਗੋਂ ਕੌਮ ਦੇ ਨਿਰਮਾਤਾ ਕਹਿਲਾਉਣ ਵਾਲੇ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਵਲੋਂ ਜਿਸ ਤਰ੍ਹਾਂ ਦੇ ਬਿਆਨ ਦੇ ਕੇ ਜ਼ਲੀਲ ਕੀਤਾ ਜਾ ਰਿਹਾ ਹੈ ਉਹ ਸੱਚ ਮੁੱਚ ਸਿੱਖਿਆ ਮੰਤਰੀ ਦੀ ਵਿਦਿਅਕ ਯੋਗਤਾ ਥੋੜੀ ਹੋਣ ਦੀ ਗਵਾਹੀ ਭਰਦੀ ਹੈ।ਇੱਕ ਆਦਰਸ਼ਵਾਦੀ ਵਿਅਕਤੀ ਇਹੋ ਜਿਹੀ ਬੋਲੀ ਨਹੀਂ ਬੋਲ ਸਕਦਾ।ਸਾਡੇ ਲੋਕਤੰਤਰ ਦੀ ਇਹੋ ਤਰਾਸ਼ਦੀ ਹੈ ਕਿ ਇਥੇ ਅਨਪੜ੍ਹ ਸਰਕਾਰ ਬਣਾਉਣ ਲਈ ਜਿੰਮੇਵਾਰ ਹੁੰਦੇ ਹਨ ਜੋ ਕਿ ਵੋਟਾਂ ਵੇਲੇ ਇਨ੍ਹਾਂ ਲੋਕਾਂ ਦੇ ਝੂਠੇ ਲਾਰਿਆਂ / ਵਾਅਦਿਆਂ ਵਿੱਚ ਆ ਜਾਂਦੇ ਹਨ। ਸ਼ੋਸ਼ਲ ਮੀਡੀਏ ਤੇ ਸਾਫ਼ ਦਿਖਾਇਆ ਜਾ ਰਿਹਾ ਕਿ ਜਿਸ ਦਾ ਉਦੋਂ ਇਹ ਨੇਤਾ ਵਿਰੋਧ ਕਰਦੇ ਸੀ ਹੁਣ ਉਹੀ ਲੋਕ ਸੱਤਾ ‘ਚ ਆ ਕੇ ਆਪ ਉਹੀ ਕਰ ਰਹੇ ਹਨ।
ਉਨ੍ਹਾਂ ਦੇ ਵੋਟਾਂ ਤੋਂ ਪਹਿਲਾਂ ਅਧਿਆਪਕਾਂ ਨਾਲ ਪੱਕੇ ਕਰਨ ਦੇ ਵਾਅਦੇ ਹੁਣ ਕਿੱਧਰ ਗਏ ?5178 ਵਾਲੇ ਅਧਿਆਪਕ ਤਿੰਨ ਸਾਲਾਂ ਤੋਂ ਬਾਦ ਵੀ ਰੈਗੂਲਰ ਨਹੀਂ ਕੀਤੇ ਜਾ ਰਹੇ।ਮੇਰੇ ਸਾਥੀ ਅਧਿਆਪਕ ਸਾਦਿਕ ਮੁਹੰਮਦ ਤੀਹ ਪਲੱਸ ਹੋ ਕੇ ਵਿਆਹ ਦੇ ਬੰਧਨ ‘ਚ ਨਹੀਂ ਬੱਝ ਸਕੇ ਕਿਉਂਕਿ ਲੜਕੀ ਵਾਲੇ ਪੱਕੇ ਟੀਚਰ ਨਾਲ ਹੀ ਰਿਸ਼ਤਾ ਜੌੜਣ ਦੀ ਰੱਟ ਲਾ ਰਹੇ ਹਨ।ਇਸੇ ਤਰ੍ਹਾਂ ਕਰਮਜੀਤ ਸਿੰਘ ਸ.ਸ. ਮਾਸਟਰ ਆਪਣੇ ਪਿੰਡ ਨਦਾਮਪੁਰ (ਸੰਗਰੂਰ) ਵਿਖੇ ਸਕੂਲ ਸਮੇਂ ਤੋਂ ਬਾਅਦ ਆਪਣੀ ਨਿਗੂਣੀ ਤਨਖਾਹ ਹੋਣ ਕਰਕੇ ਆਪਣੇ ਬਜੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ ਲਈ ਵਿੱਤੀ ਲੋੜਾਂ ਪੂਰਨ ਕਰਨ ਲਈ ਸਬਜ਼ੀ ਵੇਚਣ ਦਾ ਕੰਮ ਵੀ ਕਰ ਰਿਹਾ ਹੈ,ਉਸ ਦੀ ਇਹ ਵੀਡੀੳ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕੋਮ ਦੇ ਨਿਰਮਾਤਾ ਦਾ ਆਹ ਹਾਲ ਹੋ ਰਿਹਾ ਹੈ ਤਾਂ ਕੌਮ ਦਾ ਭਵਿੱਖ ਕਿਹੋ ਜਿਹਾ ਹੋਵੇਗਾ ।ਸਰਕਾਰਾਂ ਪਿਛਲੇ ਸਮੇਂ ਤੋਂ ਮੁਲਾਜ਼ਮ ਵਿਰੋਧੀ ਫੈਸ਼ਲੇ ਅਕਸਰ ਲੈਂਦੀਆਂ ਆ ਰਹੀਆਂ ਹਨ।ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਅਜੇ ਤੱਕ ਲਾਗੂ ਨਹੀਂ ਹੋ ਸਕੀ।ਡੀ.ਏ ਦੀਆਂ ਕਿਸ਼ਤਾਂ ਦਿੱਤੀਆਂ ਨਹੀਂ ਜਾ ਰਹੀਆਂ।ਪਰ ਮੰਤਰੀਆਂ ,ਵਿਧਾਇਕਾਂ,ਚੇਅਰਮੈਨਾਂ,ਸੰਸਦੀ ਸੱਕਤਰਾਂ ਦੀਆਂ ਬੇਮਿਸਾਲ ਸਹੂਲਤਾਂ ਜੋ ਖਜ਼ਾਨੇ ਨੂੰ ਭਾਰੀ ਖੌਰਾ ਲਾਉਂਦੀਆਂ ਹਨ,ਉਨ੍ਹਾਂ’ਚ ਕੌਟਤੀ ਕਰਨ ਦੀ ਤਜਵੀਜ਼ ਕਿਉਂ ਨਹੀਂ ਬਣਦੀ ?ਹਾਲਾਂ ਕਿ ਮੌਜੂਦਾ ਅਤੇਸਾਬਕਾ ਵਿਧਾਇਕਾਂ ਦੀਆ ਪੈਨਸਨਾਂ /ਸਹੂਲਤਾਂ ‘ਚ ਵਾਧਾ ਚੁੱਪ ਚੁਪੀਤੇ ਬਿਨ੍ਹਾਂ ਰੌਲੇ-ਰੱਪੇ ਤੋਂ ਸਰਕਾਰ ਵਲੋਂ ਕਰ ਲਿਆ ਜਾਂਦਾ ਹੈ।ਆਪਣੀਆਂ ਮੰਗਾਂ ਮੰਨਵਾਉਣ ਲਈ ਪੱਕੇ ਮੋਰਚੇ ਤੇ ਬੈਠੇ ਸਾਂਝੇ ਮੋਰਚੇ ਦੇ ਅਧਿਆਪਕਾਂ ਵਲੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਕਾਰ ਤੇ ਪੂਰਾ ਦਬਾਅ ਬਣਾ ਰੱਖਿਆ ਹੈ ਭਾਵੇਂ ਮੂਹਰਲੀ ਕਤਾਰ ਦੇ ਕੁਝ ਅਧਿਆਪਕਾਂ ਨੂੰ ਡਰਾਉਣ ਲਈ ਬੁਖਲਾਹਟ’ਚ ਆਕੇ ਸਿੱਖਿਆ ਸਕੱਤਰ ਨੇ ਮੁਅੱਤਲ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਬੁਲੰਦ ਹੌਸ਼ਲੇ ਸ਼ੰਘਰਸ਼ ਨੂੰ ਹੋਰ ਤਿੱਖਾ ਕਰਨ ’ਚ ਸਹਾਈ ਹੋਏ ਹਨ।ਪੱਕੇ ਮੋਰਚੇ ‘ਚ ਬੈਠੀਆਂ ਅਧਿਆਪਕਾਂ ਦੀ ਵੀ ਕੁਰਬਾਨੀ ਦੇਣ ਲਈ ਤਿਆਰ ਬੈਠੇ ਲਗਦੇ ਹਨ।ਬਹੁਤ ਸਾਰੀਆ ਮੁਲਾਜਮ ਅਤੇ ਸਮਾਜਿਕ ਜਥੇਬੰਦੀਆਂ ਨੇ ਅਧਿਆਪਕਾਂ ਦੇ ਸੰਘਰਸ਼ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਕੀਤਾ ਹੈ।ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਵੀ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕੀਤੀ ਹੈ।ਅਧਿਆਪਕਾਂ ਦੇ ਹੱਕ ‘ਚ ਨਿਤਰੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੱਖਿਆ ਸਕੱਤਰ ਨਾਲ ਮੀਟਿੰਗ ਕਰਕੇ ਸਰਕਾਰ ਦੀ ਤਨਖਾਹ ਘਟਾਉਣ ਦੀ ਤਜਵੀਜ਼ ਲਈ 94 ਪ੍ਰਤੀਸ਼ਤਅਧਿਆਪਕਾਂ ਦੀ ਸਹਿਮਤੀ ਦੀ ਤਜਵੀਜ਼ ਮੰਗਣ ਤੇ ਸਿੱਖਿਆ ਸਕੱਤਰ ਦੀ ਬਹਾਨੇਬਾਜ਼ੀ ਕਰਨ ਤੋਂ ਸ਼ਾਫ ਹੀ ਦਾਲ ‘ਚ ਕੁਝ ਕਾਲਾ ਕਾਲਾ ਨਜ਼ਰ ਆਉਂਦਾ ਹੈ।ਸਹਿਮਤੀ ਤੇ ਕਲਿੱਕ ਕਰਾਉਣ ਲਈ ਵਾਰ ਵਾਰ ਤਾਰੀਖ ਵਧਾਈ ਜਾਣ ਤੇ ਵੀ ਤਜਵੀਜ਼ ਜਾਅਲੀ ਲੱਗਦੀ ਹੈ।ਸਰਕਾਰ ਨੂੰ ਲੋਕ ਭਲਾਈ ਨੀਤੀ ਤਹਿਤ ਕਿਸੇ ਨੂੰ ਨੁਕਸਾਨ ਪੰਹੁਚਾਉਣ ਦਾ ਹੱਕ ਨਹੀਂ ,ਲੋਕਤੰਤਰੀ ਸਰਕਾਰਾਂ ਹਮੇਸ਼ਾਂ ਲੋਕ ਹਿਤ ਦੇ ਕੰਮ ਕਰਕੇ ਵਾਹਵਾ ਖਟਦੀਆਂ ਹਨ ।ਸਰਕਾਰ ਬਣਨ ਤੋਂ ਪਹਿਲਾਂ ਇਨ੍ਹਾਂ ਨੇਤਾਵਾਂ ਨੇ ਅਧਿਆਪਕਾਂ ਦੀਆਂ ਇਨ੍ਹਾਂ ਮੰਗਾਂ ਨਾਲ ਹਮਦਰਦੀ ਜਤਾ ਕੇ ਆਪ ਸੱਤਾ’ਚ ਆਉਣ ਤੇ ਪੂਰਾ ਕਰਨ ਦਾ ਵਾਅਦਾ ਕੀਤਾ ਸੀ,ਪਰ ਡੇਢ ਸਾਲ ਬੀਤਣ ਤੇ ਵੀ ਇੱਕ ਵੀ ਮੰਗ ਪੂਰੀ ਨਹੀਂ ਹੋਈ।ਸਿੱਖਿਆ ਵਿਭਾਗ ਵਲੋਂ ਸੰਘਰਸ਼ੀ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਤੰਗ ਕਰਨ ਅਤੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਆਨੇ ਬਹਾਨੇ ਦੂਰ ਦੂਰ ਬਦਲਿਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਮਹਿਲਾ ਅਧਿਆਪਕਾਂ ਵੀ ਹਨ।ਨਵੇਂ ਪੰਜਾਬ ਦਿਵਸ਼ ਦੇ ਦਿਨ 16 ਅਧਿਆਪਕਾਂ ਨੂੰ ਅਗਲੇ ਹੁਕਮਾਂ ਤੱਕ ਬਠਿੰਡਾ ਜਿਲ੍ਹੇ’ਚੋਂ ਬਦਲ ਕੇ ਤਰਨਤਾਰਨ ਜਿਲ੍ਹੇ ਵਿੱਚ ਭੇਜ ਦਿੱਤਾ ਹੈ ਜਿਨ੍ਹਾਂ ‘ਚ ਦੋ ਮਹਿਲਾ ਅਧਿਆਪਕ ਵੀ ਹਨ।ਅਚਨਚੇਤ ਇਹੋ ਜਿਹੇ ਫੁਰਮਾਨ ਕਰਕੇ ਮਾਨਸਿਕ ਅਤੇ ਦਿਮਾਗੀ ਪ੍ਰੇਸ਼ਾਨੀ ਦੇਣ ਤੋਂ ਇਲਾਵਾ ਕੁਝ ਨਹੀਂ ।ਇੱਕ ਪਾਸੇ ਤਾਂ ਪੜ੍ਹਾਈ ਖਰਾਬ ਹੋਵੇਗੀ ਹੀ।ਜਿਲ੍ਹਾ ਕਾਡਰ ਦੀ ਪੋਸਟ ਨੂੰ ਦੂਜੇ ਜਿਲ੍ਹੇ ‘ਚ ਭੇਜਣਾ ਸ਼ਾਇਦ ਪਹਿਲੀ ਵਾਰ ਹੋਇਆ ਹੈ ।ਸਰਕਾਰ ਆਪਣੇ ਫਰਜ਼ਾਂ ਨੂੰ ਪਹਿਚਾਣੇ ਕਿਉਂ ਕਿ ਸ਼ੈਸ਼ਨ ਦੇ ਸ਼ੁਰੂ ਵਿੱਚ ਪੋਸਟਾਂ ਭਰਨੀਆ ਕੁਸ਼ਲ ਪ੍ਰਬੰਧਕ ਦੀ ਨਿਸ਼ਾਨੀ ਹੁੰਦੀ ਹੈ।ਸ਼ੈਸ਼ਨ ਦੇ ਅਖੀਰ’ਚ ਇਸ ਤਰ੍ਹਾਂ ਕਰਨ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ ।ਸਿੱਖਿਆ ਸਕੱਤਰ ਦੀ ਅਣਗਹਿਲੀ ਹੀ ਇਸ ਨੂੰ ਕਹਿ ਸਕਦੇ ਹਾਂ ।ਸਿੱਖਿਆ ਨੀਤੀ ਤਾਂ ਸਿਰਫ ਤਜਰਬਿਆਂ ਦੀ ਨੀਤੀ ਬਣ ਕੇ ਰਹਿ ਗਈ ਹੈ ।ਕਰੋੜਾਂ ਰੁਪਏ ਨਵੇਂ ਨਵੇਂ ਪ੍ਰਜੈਕਟਾਂ ਤੇ ਖਰਚੇ ਜਾ ਰਹੇ ਹਨ ਪਰ ਸਿੱਖਿਆ ਦੀ ਗੱਡੀ ਲੀਹ ਤੇ ਨਹੀਂ ਆ ਰਹੀ।
ਸੰਘਰਸ਼ੀ ਅਧਿਆਪਕਾਂ ਨਾਲ 5 ਨਵੰਬਰ ਦੀ ਮੁੱਖ ਮੰਤਰੀ ਦੀ ਮੀਟਿੰਗ ਦਾ ਹਸ਼ਰ ਵੀ ਪਹਿਲੀਆਂ ਤਹਿ ਮੀਟਿੰਗਾਂ ਵਾਲਾ ਹੀ ਹੋਇਆ ਜਿਸ ਦੀ ਇਸ ਵਾਰ ਆਸ ਨਹੀਂ ਸੀ। ਇਹ ਮੀਟਿੰਗ ਪਹਿਲਾਂ ਧਰਨਾ ਚੁੱਕਣ ਦਾ ਬਹਾਨਾ ਬਣਾ ਕੇ ਟਾਲ ਦਿੱਤੀ ਗਈ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਦਿਆਨਤਦਾਰੀ ਨਾਲ ਅੱਗੇ ਨਹੀਂ ਆ ਰਹੀ ,ਇਸ ਕਾਰਣ ਨਿਕਲਣ ਵਾਲਿਆਂ ਭੱਵਿਖੀ ਨਤੀਜ਼ਿਆਂ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ ਕਿਉਂਕਿ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ।
ਕੀ ਸਰਕਾਰ ਅਧਿਆਪਕਾਂ ਦੇ ਸਬਰ ਨੂੰ ਪਰਖ ਰਹੀ ਹੈ ?



