ਐਸ.ਏ.ਐਸ.ਨਗਰ, 23 ਨਵੰਬਰ- ਪੇਂਡੂ ਸਪੋਰਟਸ ਐਂਡ ਵੈਲਫੇਅਰ ਕਲਬ (ਰਜਿ.) ਕੁੰਭੜਾ ਅਤੇ ਪਿੰਡ ਮੋਹਾਲੀ ਵਲੋਂ ਸਵਰਗੀ ਸ. ਰਣਜੀਤ ਸਿੰਘ ਘੋਲਾ (ਇੰਟਰਨੈਸ਼ਨਲ ਕਬਡੀ ਖਿਡਾਰੀ) ਨੂੰ ਸਮਰਪਿਤ 24ਵਾਂ ਸ਼ਾਨਦਾਰ ਕਬਡੀ ਕਪ 01ਅਤੇ 02 ਦਸੰਬਰ ਨੂੰ ਦੁਸਿਹਰਾ ਗਰਾਉਂਡ ਫੇਜ਼-08 ਵਿਖੇ ਆਯੋਜਿਤ ਕੀਤਾ ਜਾਵੇਗਾ। ਕਬਡੀ ਕਪ ਦਾ ਪੋਸਟਰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿਧੂ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਸ. ਸਿਧੂ ਦੇ ਸਿਆਸੀ ਸਕਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ ਵੀ ਮੌਜੂਦ ਸਨ।ਸ. ਸਿਧੂ ਨੇ ਇਸ ਮੌਕੇ ਪੰਜਾਬ ਦੀ ਮਾਂ ਖੇਡ ਕਬਡੀ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਸ਼ਾਨਦਾਰ ਕਬਡੀ ਕਪ ਕਰਾਉਣ ਲਈ ਪੇਂਡੂ ਸਪੋਰਟਸ ਐਂਡ ਵੈਲਫੇਅਰ ਕਲਬ ਪਿੰਡ ਕੁੰਭੜਾ ਅਤੇ ਪਿੰਡ ਮੋਹਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਕਲਬਾਂ ਵਲੋਂ ਕਰਵਾਏ ਜਾਣ ਵਾਲੇ ਕਬਡੀ ਦੇ ਖੇਡ ਮੁਕਾਬਲੇ ਹਰ ਸਾਲ ਰੌਚਿਕ ਹੁੰਦੇ ਹਨ ਅਤੇ ਵਡੀ ਗਿਣਤੀ ਵਿਚ ਖੇਡ ਪ੍ਰੇਮੀ ਇਨ੍ਹਾਂ ਮੁਕਾਬਲਿਆਂ ਦਾ ਅਨੰਦ ਮਾਣਦੇ ਹਨ।ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਰਾਜ ਵਿਚ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਸਰਕਾਰ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾਇਆ ਜਾ ਸਕੇ ਅਤੇ ਉਹ ਚੰਗੇ ਖਿਡਾਰੀ ਬਣ ਕੇ ਸੂਬੇ ਅਤੇ ਦੇਸ਼ ਦਾ ਨਾ ਰੌਸ਼ਨ ਕਰ ਸਕਣ।ਦੋਵੇਂ ਕਲਬਾਂ ਦੇ ਚੇਅਰਮੈਨ ਸੁਰਜੀਤ ਸਿੰਘ ਸਰਪੰਚ ਮੋਹਾਲੀ ਨੇ ਦਸਿਆ ਕਿ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਨੂੰ ਧੂਲਕੋਟ ਅਤੇ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾਣ ਵਾਲੇ ਇਸ ਕਬਡੀ ਕਪ ਵਿਚ ਪੰਜਾਬ ਦੀਆਂ ਮਸ਼ਹੂਰ ਅਕੈਡਮੀਆਂ ਸਮੇਤ ਹੋਰ ਕਬਡੀ ਦੀਆਂ ਟੀਮਾਂ ਵੀ ਮੁਕਾਬਲਿਆਂ ਵਿਚ ਹਿਸਾ ਲੈਣਗੀਆਂ ਅਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 71 ਹਜ਼ਾਰ ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿਤੀ ਜਾਵੇਗੀ।
02 ਦਸੰਬਰ ਨੂੰ ਜੇਤੂ ਟੀਮਾਂ ਨੂੰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿਧੂ ਇਨਾਮ ਵੰਡਣ ਦੀ ਰਸਮ ਅਦਾ ਕਰਨਗੇ ਅਤੇ ਉਹ ਇਨਾਮ ਵੰਡ ਸਮਾਰੋਹ ਵਿਚ ਬਤੌਰ ਮੁਖ ਮਹਿਮਾਨ ਸ਼ਿਰਕਤ ਕਰਨਗੇ। ਕਬਡੀ ਕਪ ਦਾ ਉਦਘਾਟਨ 01 ਦਸੰਬਰ ਨੂੰ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ ਅਤੇ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮਾਸਟਰ ਗੁਰਮੁਖ ਸਿੰਘ ਡੀ.ਪੀ.ਈ., ਕਮਲਪ੍ਰੀਤ ਸਿੰਘ, ਜੈਲਦਾਰ ਬਲਵਿੰਦਰ ਸਿੰਘ ਕੁੰਭੜਾ, ਜਸਵੀਰ ਸਿੰਘ ਜਸਾ, ਮਨਜੀਤ ਸਿੰਘ ਮਾਵੀ (ਡਿੰਪੀ), ਕਮਲਜੀਤ ਸਿੰਘ ਔਲਖ, ਨਛਤਰ ਸਿੰਘ, ਤੇਜਿੰਦਰ ਸਿੰਘ ਬਿਟੂ, ਜਗਦੀਸ਼ ਸਿੰਘ ਡੀਸਾ, ਅਵਤਾਰ ਸਿੰਘ ਬੈਦਵਾਨ, ਸੁਖਪ੍ਰੀਤ ਸਿੰਘ ਸੈਣੀ, ਬਲਜੀਤ ਸਿੰਘ ਮੌਲੀ, ਜਸਪਾਲ ਸਿੰਘ ਬੜ੍ਹਮਾਜਰਾ ਸਮੇਤ ਕਲਬਾਂ ਦੇ ਹੋਰ ਅਹੁਦੇਦਾਰ ਅਤੇ ਪਤਵੰਤੇ ਵੀ ਮੌਜੂਦ ਸਨ।
ਪੇਂਡੂ ਸਪੋਰਟਸ ਐਂਡ ਵੈਲਫੇਅਰ ਕਲਬ ਕੁੰਭੜਾ ਅਤੇ ਮੋਹਾਲੀ ਵੱਲੋਂ ਕਰਵਾਏ ਜਾਣਗੇ ਕਬੱਡੀ ਮੁਕਾਬਲੇ



