Skip to content
Independent perspectives. Global stories.
BREAKING

ਕਬੱਡੀ ਦਾ ਬੇਤਾਜ਼ ਬਾਦਸ਼ਾਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਬਾ ਕੁਲਵੰਤ ਸਿੰਘ ਮੱਘਾ

Share this story

ਕਬੱਡੀ ਦੇ ਮਹਾਂਰਥੀ ਅਤੇ ਕਬੱਡੀ ਦੇ ਬੇਤਾਜ਼ ਬਾਦਸ਼ਾਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਬੱਲਪੁਰੀਆਂ ਅੱਜ ਕਿਸੇ ਜਾਣ-ਪਹਿਚਾਣ ਦੇ ਮੁਥਾਜ਼ ਨਹੀ ਹਨ। ਬਾਬਾ ਮੱਘਾ ਨੇ ਇਕ ਮੱਧਮ ਵਰਗੇ ਪਰਿਵਾਰ ਵਿਚ ਜਨਮ ਲੈ ਕੇ ਕਬੱਡੀ ਦੇ ਖੇਤਰ ਵਿਚ ਐਸੀ ਬਾਜ਼ੀ ਮਾਰੀ ਕਿ ਅੱਜ ਸਾਰੀ ਦੁਨੀਆਂ ਹੀ ਬਾਬੇ ਮੱਘੇ ਦਾ ਲੋਹਾ ਮੰਨਦੀ ਹੈ। ਉਸ ਰੱਬੀ ਰੂਹ ਅਤੇ ਕਬੱਡੀ ਮਾਂ ਖੇਡ ਨੂੰ ਬਲੱਦੀਆਂ ਤੇ ਲੈ ਜਾਣ ਵਾਲੇ ਮਾਂ ਦੇ ਬੱਬਰ ਸ਼ੇਰ ਪੁੱਤ ਦੀ ਜਿੰਦਗੀ ਦੇ ਸੁਨਹਿਰੀ ਪਲਾਂ ਨੂੰ ‘ਪੰਜਾਬ ਟਾਇਮਜ਼’ ਅਖਬਾਰ ਵਿਚ ਛਾਪ ਕੇ ਮੈਨੂੰ ਫਖਰ ਮਹਿਸੂਸ ਹੋ ਰਿਹਾ ਹੈ। ਸੋ ਮੈਂ ਗੱਲ ਕਰਨ ਜਾ ਰਿਹਾ ਹਾਂ ਸਚਾਈ ਦੀ ਜੇਕਰ ਵਾਕਿਆ ਹੀ ਇਸ ਕਲਯੁਗ ਵਿਚ ਬਾਬੇ ਕੁਲਵੰਤ ਸਿੰਘ ਮੱਘੇ ਵਰਗੇ 10-12 ਸੱਚੇ ਇਨਸਾਨ ਇਸ ਧਰਤੀ ‘ਤੇ ਹੁੰਦੇ ਤਾਂ ਇਹ ਧਰਤੀ ਵਾਕਿਆਂ ਹੀ ਸਵਰਗ ਬਣ ਜਾਣੀ ਸੀ ਅਤੇ ਚਾਰੇ ਪਾਸੇ ਹੀ ਸਚਾਈ ਦਾ ਬੋਲ-ਬਾਲਾ ਹੋਣਾ ਸੀ। ਹਰ ਇਕ ਨਾਲ ਪਿਆਰ ਰੱਖਣ ਵਾਲੇ ਮਿਲਾਪੜੇ ਸੁਭਾਂਅ, ਯਾਰਾਂ ਦੇ ਯਾਂਰ ਅਤੇ ਗੁੰਦਵੇ ਸਰੀਰ ਦੇ ਮਾਲਕ ਬਾਬਾ ਕੁਲਵੰਤ ਸਿੰਘ ਮੱਘਾ ਜਿੰਨਾਂ ਦਾ ਜਨਮ 28 ਫਰਵਰੀ 1973 ਨੂੰ ਪਿਤਾ ਸ. ਕੁਲਦੀਪ ਸਿੰਘ ਦੇ ਘਰ ਮਾਤਾ ਸਰਦਾਰਨੀ ਬਚਨ ਕੋਰ ਦੀ ਕੁੱਖੋ ਪਿੰਡ ਬੱਲਪੁਰੀਆਂ ਜ਼ਿਲਾਂ ਗੁਰਦਾਸਪੁਰ ਵਿੱਖੇ ਹੋਇਆ। ਬਾਬਾ ਕੁਲਵੰਤ ਸਿੰਘ ਨੂੰ ਪਰਿਵਾਰਕ ਮੈਂਬਰ ਮੱਘਾ ਦੇ ਨਾਂਅ ‘ਤੇ ਪੁਕਾਰਦੇ ਹਨ। ਬਾਬਾ ਮੱਘਾ ਨੇ ਆਪਣੀ ਬੀ.ਏ ਦੀ ਪੜਾਈ ਪੂਰੀ ਕਰਨ ਉਪਰੰਤ ਕੋਚ ਸ. ਅਰਜਨ ਸਿੰਘ ਅਤੇ ਸ. ਰਣਜੀਤ ਸਿੰਘ ਰਾਣਾ ਵੰਝ ਤੋ ਪਹਿਲਵਾਨੀ ਦੇ ਗੁਰ ਸਿਖ ਕੇ ਕਬੱਡੀ ਦੇ ਖੇਤਰ ਵਿਚ ਐਸੀ ਧਮਾਲ ਪਾਈ ਕਿ ਅੱਜ ਦੁਨੀਆਂ ਦੇ ਕੋਨੇ-ਕੋਨੇ ਤੇ ਬਾਬੇ ਮੱਘੇ ਦਾ ਸਿੱਕਾ ਚੱਲਦਾ ਹੈ। ਬਾਬੇ ਮੱਘੇ ਨੇ ਹੁਣ ਤੱਕ ਅੰਤਰਰਾਸ਼ਟਰੀ ਪੱਧਰ ‘ਤੇ ਖੇਡਿਦਿਆਂ 5 ਸੋਨੇ, 4 ਚਾਂਦੀ ਦੇ ਤਮਗਿਆਂ ਤੋ ਇਲਾਵਾ ਹੋਰ ਵੀ ਅਨੇਕਾਂ ਪ੍ਰਸੰਸਾ ਪੱਤਰ ਅਤੇ ਨਗਦ ਇਨਾਮ ਜਿੱਤ ਕੇ ਜਿੱਥੇ ਆਪਣੇ ਪਿੰਡ ਦਾ ਨਾਂ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ, ਉਥੇ ਆਪਣੇ ਮਾਤਾ-ਪਿਤਾ ਅਤੇ ਮਾਣਯੋਗ ਉਸਤਾਦਾਂ ਦਾ ਨਾਂਅ ਵੀ ਫਖਰ ਨਾਲ ਉਚਾ ਕੀਤਾ ਹੈ। 14 ਦਸੰਬਰ 1998 ਨੂੰ ਬਾਬਾ ਕੁਲਵੰਤ ਸਿੰਘ ਮੱਘਾ ਜੀ ਦਾ ਵਿਆਹ ਪੂਰੇ ਰੀਤੀ ਰਿਵਾਜਾਂ ਮੁਤਾਬਕ ਕਬੱਡੀ ਖਿਡਾਰੀਆਂ ਦੀ ਜਗਤ ਮਾਤਾ ਬੀਬੀ ਕਰਮਜੀਤ ਕੋਰ ਕੰਮੋ ਨਾਲ ਹੋਇਆ ਅਤੇ ਇਸ ਸਮੇਂ ਆਪ ਜੀ ਦੀ ਇਕ ਬੇਟੀ ਗੁਰਪ੍ਰਤਾਪ ਕੋਰ, ਬੇਟਾ ਅਰਬਲ ਸਿੰਘ ਅਤੇ ਬਾਬਾ ਪੰਥਜੀਤ ਸਿੰਘ ਘਰ ਦੀ ਰੋਣਕ ਹਨ। ਕਬੱਡੀ ਦੇ ਨਾਲ-ਨਾਲ ਲੋਕ ਸੇਵਾ, ਨੋਜ਼ਵਾਨਾਂ ਨੂੰ ਨਸ਼ਿਆਂ ਤੋ ਛੁਟਕਾਰਾ ਦਿਵਾ ਕੇ ਗੁਰਬਾਣੀ ਨਾਲ ਜੋੜਨਾ ਵੀ ਬਾਬਾ ਮੱਘਾ ਜੀ ਦਾ ਮੁੱਖ ਮਕਸਦ ਹੈ। ਬਾਬਾ ਮੱਘਾ ਜੀ ਨੇ ਨੌਜਵਾਨਾਂ ਨੂੰ ਕਬੱਡੀ ਦੀ ਟ੍ਰੈਨਿੰਗ ਦੇਣ ਲਈ ਆਪਣੇ ਪਿੰਡ ਬੱਲਪੁਰੀਆਂ ’ਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਵੀ ਖੋਲੀ ਹੈ, ਜਿੱਥੇ ਨੋਜ਼ਵਾਨਾਂ ਨੂੰ ਮੁਫਤ ਖੁਰਾਕ ਤੋ ਇਲਾਵਾ ਕਬੱਡੀ ਦੇ ਗੁਰ ਵੀ ਸਿਖਾਏ ਜਾਦੇ ਹਨ। ਇਸ ਤੋ ਇਲਾਵਾ ਪਹਿਲਵਾਨ ਬਾਬਾ ਮੱਘਾ ਜੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਹਰ ਸਾਲ ਅੰਤਰਰਾਸ਼ਟਰੀ ਪੱਧਰ ‘ਤੇ ਕਬੱਡੀ ਖੇਡ ਮੇਲਾ ਵੀ ਕਰਵਾਇਆ ਜਾਂਦਾ ਹੈ। ਇਸ ਕਬੱਡੀ ਖੇਡ ਮੇਲੇ ਵਿਚ ਦੇਸ਼ਾਂ-ਵਿਦੇਸ਼ਾਂ ਤੋ ਕਬੱਡੀ ਖਿਡਾਰੀ ਭਾਗ ਲੈਦੇ ਹਨ ਅਤੇ ਇਸ ਮੇਲੇ ਦੋਰਾਨ ਬਾਬਾ ਜੀ ਵੱਲੋਂ ਖਿਡਾਰੀਆਂ ਨੂੰ ਜਿੱਥੇ ਚੰਗੀ ਨਸਲ ਦੇ ਘੋੜੇ, ਮੱਝਾਂ, ਦੇਸੀ ਘਿਉ ਦੇ ਪੀਪੇ, ਬਦਾਮ ਦੀਆਂ ਗਿਰੀਆਂ, ਸੋਨੇ ਦੇ ਗਹਿਣੇ ਦਿੱਤੇ ਜਾਂਦੇ ਹਨ, ਉਥੇ ਚੰਗੇ ਤੇ ਨਾਮਵਰ ਕਬੱਡੀ ਖਿਡਾਰੀਆਂ ਨੂੰ ਗੁਰਜ਼ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ।

WRITTEN BY