Skip to content
Independent perspectives. Global stories.
BREAKING

ਦੁਰਘਟਨਾਵਾਂ ਲਈ ਅਸੀਂ ਖ਼ੁਦ ਵੀ ਘੱਟ ਦੋਸ਼ੀ ਨਹੀਂ

Share this story

ਆਦਿ ਕਾਲ ਤੋਂ ਮਨੁੱਖ ਹੜ੍ਹਾਂ, ਭੁਚਾਲ, ਤੁਫਾਨ ,ਗੜ੍ਹੇਮਾਰੀ,ਜੰਗਲ ਦੀ ਅੱਗ, ਜਵਾਲਾਮੁਖੀ ਫਟਨਾ ਆਦਿ ਕੁਦਰਤੀ ਆਫਤਾਂ ਦਾ ਸ਼ਿਕਾਰ ਬਣਦਾ ਰਿਹਾ ਹੈ। ਅੱਜ ਦਾ ਵਿਗਿਆਨਕ ਯੁੱਗ ਤਰੱਕੀ ਦੇ ਨਾਲ -ਨਾਲ ਕਾਫੀ ਸਮੱਸਿਆਵਾਂ ਵੀ ਲੈਕੇ ਆਇਆ ਹੈ। ਕਈ ਤਰ੍ਹਾਂ ਦੀਆਂ ਉਦਯੋਗਿਕ ਘਟਨਾਵਾਂ ਅੱਜਕੱਲ੍ਹ ਆਮ ਹੀ ਹੋ ਗਈਆਂ ਹਨ।ਸੜਕ,ਰੇਲ ਅਤੇ ਹਵਾਈਮਾਰਗ ਦੀਆਂ ਦੁਰਘਟਨਾਵਾਂ ’ਚ ਅਣਗਿਣਤ ਲੋਕ ਹਰ ਰੋਜ ਮਾਰੇ ਜਾਂਦੇ ਹਨ।
19 ਅਕਤੂਬਰ 2018 ਨੂੰ ਅਮ੍ਰਿਤਸਰ ਦੇ ਕੋਲ ਦਸ਼ਹਿਰੇ ਦੇ ਮੌਕੇ ’ਤੇ ਰਾਵਣ ਦਾ ਪੁਤਲਾ ਸਾੜਦੇ ਵਕਤ ਕੋਲੋਂ ਲੰਘ ਰਹੇ ਰੇਲਗੱਡੀ ਨਾਲ ਵੱਡੇ ਜਾਣ ਕਾਰਨ 61 ਲੋਕਾਂ ਦੀ ਮੌਤ ਹੋ ਗਈ ਸੀ । ਇਕ ਜਾਂ ਦੋ ਨਹੀਂ ਇਕੱਠੇ 61 ਲੋਕਾਂ ਦੀ ਮੌਤਾਂ।
ਇਸ ਭਿਆਨਕ ਦੁਰਘਟਨਾ ’ਚ ਕੁਝ ਹੀ ਸਕਿੰਟਾਂ ’ਚ 61 ਲੋਕਾਂ ਦੇ ਸ਼ਰੀਰ ਦੇ ਟੁਕੜੇ -ਟੁਕੜੇ ਹੋ ਕੇ ਖਿੰਡ ਗਏ ਅਤੇ ਕਈਆਂ ਦੀਆਂ ਤਾਂ ਲਾਸ਼ਾਂ ਤੱਕ ਦੀ ਪਹਿਚਾਣ ਨਹੀਂ ਹੋ ਸਕੀ।ਕੌਣ ਹੈ ਇਸ ਦੁਰਘਟਨਾ ਦਾ ਖਲਨਾਇਕ? ਕੋਈ ਵੀ ਇਸਦੀ ਜਿੰਮੇਵਾਰੀ ਲੈਣ ਲਈ ਤਿਆਰ ਨਹੀਂ ਦਿਸਦਾ। ਸਭ ਆਪਣਾ ਬਚਾਅ ਕਰਨ ’ਚ ਅਤੇ ਦੂਜਿਆ ਨੂੰ ਦੋਸ਼ੀ ਠਹਿਰਾਉਣ ’ਚ ਲੱਗੇ ਹੋਏ ਹਨ ਪਰ ਕੋਈ ਤਾਂ ਹੋਵੇਗਾ ਜੋ ਇਸ ਲਈ ਜਿੰਮੇਵਾਰ ਹੈ। ਹਿਸ ਭਿਆਨਕ ਦੁਰਘਟਨਾ ਦੇ ਲਈ ਜਿੰਮੇਵਾਰ ਖਲਨਾਇਕ ਨੂੰ ਤਾਂ ਲੱਭਣਾ ਹੀ ਹੋਵੇਗਾ।
ਜਦੋਂ ਇਹ ਭਿਆਨਕ ਦੁਰਘਟਨਾ ਘਟੀ,ਉਦੋਂ ਉਥੇ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਸੀ।ਰਾਵਣ ਦੇ ਸੜਦੇ ਪੁਤਲੇ ਦੀ ਗਰਮੀ ਅਤੇ ਪਟਾਕਿਆਂ ਦੇ ਸ਼ੋਰ ਅਤੇ ਧੂੰਏਂ ਤੋਂ ਬਚਣ ਦੇ ਲਈ ਹੀ ਲੋਕ ਰੇਲਵੇ ਦੀਆਂ ਪਟੜੀਆਂ ਵੱਲ ਜਾਣ ਦੇ ਲਈ ਮਜਬੂਰ ਹੋਏ ।ਲੋੜ ਤੋਂ ਜਿਆਦਾ ਸ਼ੋਰ ਸ਼ਰਾਬੇ ਦੇ ਕਾਰਨ ਨਾ ਤਾਂ ਲੋਕਾਂ ਨੂੰ ਰੇਲਗੱਡੀ ਦੀ ਆਵਾਜ ਸੁਣਾਈ ਦਿੱਤੀ ਅਤੇ ਨਾ ਹੀ ਜਿਆਦਾ ਸ਼ੋਰ ਦੇ ਕਾਰਨ ਰੇਲਗੱਡੀ ਦੇ ਪਾਇਲਟ ਨੂੰ ਕੁਝ ਪਤਾ ਲੱਗ ਪਾਇਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।ਇਸ ਭਿਆਨਕ ਦੁਰਘਟਨਾ ਦੇ ਲਈ ਪਟਾਕੇ ਅਤੇ ਉਨ੍ਹਾਂ ਤੋਂ ਪੈਦਾ ਹੋਈ ਪ੍ਰਦੂਸ਼ਣ ਕਾਫੀ ਹੱਦ ਤੱਕ ਜਿੰਮੇਵਾਰ ਹੈ,ਇਸ ’ਚ ਕੋਈ ਸ਼ੱਕ ਨਹੀਂ ਹੈ। ਹੁਣ ਸਵਾਲ ਖੜਾ ਹੁੰਦਾ ਹੈ ਕਿ ਇਹਨਾ ਪਟਾਕਿਆਂ ਅਤੇ ਉਨ੍ਹਾਂ ਤੋਂ ਪੈਦਾ ਹੋਏ ਪ੍ਰਦੂਸ਼ਣ ਲਈ ਕੌਣ ਜਿੰਮੇਵਾਰ ਹੈ?ਜਵਾਬ ਸਪਸ਼ਟ ਹੈ ਕਿ ਇਸਦੇ ਲਈ ਕੋਈ ਹੋਰ ਨਹੀਂ ਅਸੀ ਹੀ ਜਿੰਮੇਵਾਰ ਹਾਂ। ਜਦੋਂ ਸਾਨੂੰ ਪਤਾ ਹੈ ਕਿ ਅੱਗ ਸਾੜ ਸਕਦੀ ਹੈ ਤਾਂ ਕੀ ਫਿਰ ਵੀ ਅਸੀਂ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰਾਂਗੇ ?ਆਤਿਸ਼ਬਾਜੀ ਦੇ ਮਾੜੇ ਸਿੱਟਿਆਂ ਬਾਰੇ ਰੋਜ ਪੜ੍ਹਦੇ -ਲਿਖਦੇ ਹਾਂ ਪਰ ਅਸਰ ਬਿਲਕੁਲ ਨਹੀਂ ਹੁੰਦਾ।
ਧਾਰਮਿਕ ਥਾਵਾਂ ’ਤੇ ਅਤੇ ਧਾਰਮਿਕ ਪੋਗ੍ਰਾਮਾ ਦੇ ਦੌਰਾਨ ਦੁਰਘਟਨਾਵਾਂ ਹੋਣਾ ਆਮ ਗੱਲ ਹੋ ਗਈ ਹੈ ਜਿਹਨਾਂ ’ਚ ਸੈਂਕੜੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ ਪਰ ਅਸੀਂ ਫਿਰ ਵੀ ਇਸ ਤੋਂ ਸਬਕ ਨਹੀਂ ਲੈਂਦੇ।ਫਿਰ ਸਾਡ ’ਚ ਅਤੇ ਫਿਦਾਇਨ ਹਮਲਾਵਰਾਂ ’ਚ ਕੀ ਫਰਕ ਰਹਿ ਗਿਆ ?ਕੋਈ ਮੌਕਾ ਹੋਵੇ,ਅਸੀਂ ਪਟਾਕੇ ਚਲਾਉਣ ਤੋਂ ਬਾਜ ਨਹੀਂ ਆਉਂਦੇ ਜਦਕਿ ਅਸੀਂ ਜਾਣਦੇ ਹਾ ਕਿ ਇਹ ਬਹੁਤ ਘਾਤਕ ਹੈ। ਇਹਨਾ ਨਾਲ ਬੱਚਿਆ,ਬਜੁਰਗਾ ਅਤੇ ਬਿਮਾਰ ਮਰੀਜਾਂ ਨੂੰ ਹੀ ਨਹੀਂ ਪ੍ਰੇਸ਼ਾਨੀ ਹੁੰਦੀ ,ਆਮ ਜਨ -ਜੀਵਨ ਵੀ ਪ੍ਰਭਾਵਿਤ ਹੁੰਦਾ ਹੈ। ਪਟਾਕਿਆਂ ਦੇ ਕਾਰਨ ਦੁਰਘਟਨਾਵਾਂ ਹੋਣਾ ਆਮ ਗੱਲ ਹੈ। ਜੀਵ -ਜੰਤੂ ਸਭ ਪ੍ਰੇਸ਼ਾਨ ਹੁੰਦੇ ਹਨ ਅਤੇ ਕੁਦਰਤ ਦਾ ਸੰਤੁਲਨ ਵੀ ਵਿਗੜਦਾ ਹੈ।
ਕਦੋਂ ਸਾਨੂੰ ਹੋਸ਼ ਆਵੇਗਾ ਜਾ ਆਵੇਗਾ ਹੀ ਨਹੀਂ? ਕਦੋਂ ਆਯੋਗਕ ਆਪਣੀਆਂ ਗਲਤੀਆਂ ਨੂੰ ਸੁਧਾਰਣਗੇ? ਕਦੋਂ ਪ੍ਰਸ਼ਾਸਨ ਅਤੇ ਸਰਕਾਰਾਂ ਪੁਖਤਾ ਕਦਮ ਚੁੱਕਣਗੀਆਂ? ਜਦੋਂ ਸਭ ਕੁਝ ਸੁਆਹ ਹੋ ਗਿਆ ਉਦੋਂ ? ਕਿਸੇ ਦੁਰਘਟਨਾ ਦੀ ਜਿੰਮੇਵਾਰੀ ਇਕ ਦੂਜੇ ’ਤੇ ਪਾ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ । ਪਟਾਕਿਆਂ ਦੇ ਬਣਾਉਣ ’ਤੇ ਤਾਂ ਰੋਕ ਨਹੀਂ ਪਰ ਚਲਾਉਣ ’ਤੇ ਵੀ ਪੂਰੀ ਤਰ੍ਹਾਂ ਪਾਬੰਧੀ ਨਹੀਂ ਹੈ। ਇਹ ਕਿਹੜੀ ਨੀਤੀ ਹੋਈ? ਅਤੇ ਅਸੀਂ ਤਾਂ ਨਿਯਮ ਕਾਨੂੰਨ ਤੋੜਨ ’ਚ ਮਾਹਿਰ ਹੀ ਹਾਂ। ਅਜਿਹੇ ’ਚ ਦੁਰਘਟਨਾ ਤੋਂ ਬਾਅਦ ਰੌਲਾ ਪਾਉਦ ਨਾਲ ਕੀ ਹਾਸਿਲ ਹੋਵੇਗਾ? ਸੋ ਸਾਨੂੰ ਸਮਾਂ ਰਹਿੰਦੇ ਹੀ ਅਨੁਸ਼ਾਸਿਤ ਹੋਣਾ ਪਵੇਗਾ,ਤਾਂ ਹੀ ਗੱਲ ਬਣੇਗੀ। ਅਕਸਰ ਧਾਰਮਿਕ ਪ੍ਰੋਗਰਾਮਾਂ ’ਚ ਲੋਕ ਆਪਣਾ ਸੰਜਮ ਗਵਾ ਬੈਠਦੇ ਹਨ।ਜੇਕਰ ਅਹਿਜੇ ਪ੍ਰੋਗਰਾਮਾਂ ’ਚ ਪਹਿਲਾਂ ਤੋਂ ਹੀ ਬਹੁਤ ਜਿਆਦਾ ਭੀੜ ਹੈ ਤਾਂ ਲੋਕ ਵਾਪਸ ਕਿਉਂ ਨਹੀਂ ਚਲੇ ਆਉਂਦੇ ?ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਪ੍ਰਸ਼ਾਸਨ ਦੇ ਸਮਝਾਉਣ ’ਤੇ ਵੀ ਨਹੀਂ ਮੰਨਦੇ ਅਤੇ ਆਪਣੀ ਜਿੱਦ ’ਤੇ ਅੜੇ ਰਹਿੰਦੇ ਹਨ। ਧਾਰਮਿਕਤਾ ਦੇ ਨਾਂਅ ’ਤੇ ਮਨਮਾਨੀ ਕਰਦੇ ਹਨ। ਦੁਰਸਾਹਸ ਦਿਖਾਉਂਦੇ ਹਨ। ਰਾਵਣ ਦਹਿਣ ਦੇਖਣ ਆਏ ਹਾਂ ਤਾਂ ਦੇਖਕੇ ਹੀ ਜਾਣਗੇ ਭਾਵੇਂ ਇਸ ਦੇ ਲਈ ਕੁਝ ਵੀ ਕੀਮਤ ਕਿਉਂ ਨਾ ਅਦਾ ਕਰਨੀ ਪਵੇ। ਇਹ ਹਿੰਡ ਤੋਂ ਇਲਾਵਾ ਕੁਝ ਵੀ ਨਹੀਂ ਹੈ। ਆਪਣੀ ਸੁਰੱਖਿਆ ਬਹੁਤ ਹੱਦ ਤੱਕ ਆਪਣੇ ਹੱਥ ’ਚ ਹੀ ਹੁੰਦੀ ਹੈ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੈਂ ਵੀ ਆਪਣੇ ਦੋਸਤਾਂ ਨਾਲ ਇਕ ਧਾਰਮਿਕ ਜਗ੍ਹਾ ਤੇ ਮੂਰਤੀ ਵਿਸਰਜਣ ਦੇਖਣ ਗਿਆ ਸੀ ।ਲੇਕ ਨਹਿਰ ਦੀ ਪਟੜੀ ’ਤੇ ਲਾਈਨਾਂ ਬਣਾ ਕੇ ਖੜੇ ਸਨ ਅਤੇ ਉਥੇ ਭੀੜ ਐਨੀ ਕੁ ਜਿਆਦੇ ਸੀ ਕਿ ਭਗਦੜ ਮੱਚਣ ਨਾਲ ਕਿਸੇ ਦੇ ਵੀ ਕੁਚਲੇ ਜਾਣ ਦੀ ਸੰਭਾਵਨਾ ਸੀ ,ਮੈਂ ਦੂਰ ਤੋਂ ਹੀ ਹੱਥ ਜੋੜ ਲਏ ਅਤੇ ਬਾਕੀ ਦੋਸਤਾਂ ਨੂੰ ਵੀ ਅਜਿਹਾ ਕਰਨ ਦੇ ਲਈ ਸਹਿਮਤ ਕਰ ਲਿਆ ਅਤੇ ਵਾਪਸ ਪਰਤ ਆਏ ਅਤੇ ਕੁਝ ਸਮੇਂ ਬਾਅਦ ਸਾਨੂੰ ਪਤਾ ਚੱਲਿਆ ਕਿ ਵਾਕਾਈ ਹੀ ਉਥੇ ਭਗਦੜ ਮੱਚ ਗਈ ਸੀ ਅਤੇ ਲੋਕ ਫੱਟੜ ਵੀ ਹੋ ਗਏ ਸਨ।
ਹੁਣ ਰੇਲ ਪਟੜੀਆਂ ਨੂੰ ਹੀ ਲੈ ਲਓ। ਕੁਝ ਲੋਕ ਤਾਂ ਰੇਲ ਦੀਆਂ ਲਾਈਨਾਂ ’ਤੇ ਬੈਠ ਕੇ ਸੜਦਾ ਹੋਇਆ ਰਾਵਨ ਦੇਖ ਰਹੇ ਸਨ।ਰੇਲ ਦੀਆਂ ਲਾਈਨਾ ’ਤੇ ਬੈਠਣ ਦਾ ਭਲਾਂ ਕੀ ਤਰਕ ਬਣਦਾ ਹੈ ? ਉਹ ਵੀ ਉਦੋਂ ਜਦੋਂ ਪਤਾ ਹੋਵੇ ਕਿ ਬੇਹਿਸਾਬੀ ਭੀੜ ਇਕੱਠੀ ਹੋਈ ਹੈ ਅਤੇ ਰੇਲ ਕਿਸੇ ਵਕਤ ਵੀ ਆ ਸਕਦੀ ਹੈ।ਫਿਰ ਸਥਾਨਕ ਲੋਕਾਂ ਨੂੰ ਗੱਡੀਆਂ ਦੇ ਆਉਣ -ਜਾਣ ਦਾ ਚੰਗੀ ਤਰ੍ਹਾਂ ਪਤਾ ਵੀ ਹੁੰਦਾ ਹੈ ।ਮਾਲਗੱਡੀਆਂ ਦੇ ਆਉਣ ਜਾਣ ਦਾ ਕੋਈ ਨਿਸ਼ਚਤ ਸਮਾਂ ਵੀ ਨਹੀਂ ਹੁੰਦਾ।ਕਦੋਂ ਵੀ ਆ ਸਕਦੀ ਹੈ ।ਇਸਦੇ ਬਾਵਜੂਦ ਰੇਲ ਦੀਆਂ ਲੀਹਾਂ ’ਤੇ ਜੰਮ ਕੇ ਬੈਠੇ ਰਹਿਣਾ ਜਾਂ ਮੁਸ਼ਕਿਲ ਹਾਲਾਤ ਪੈਦਾ ਹੋਣ ’ਤੇ ਵੀ ਉਥੋ ਹਟਣ ਦੀ ਬਜਾਏ ਰੇਲ ਲਾਈਨਾਂ ’ਤੇ ਭਜੱਣਾ ਆਪਣੀ ਜਿੰਦਗੀ ’ਤੇ ਖੁਦ ਖਤਰਾ ਮੁੱਲ ਲੈਣਾ ਸਮਝ ਤੋਂ ਪਰੇ ਹੈ। ਸਭ ਨੂੰ ਪਤਾ ਹੈ ਕਿ ਰੇਲਗੱਡੀ ਨੂੰ ਰੁਕਣ ’ਚ ਸਮਾਂ ਲੱਗਦਾ ਹੈ। ਜਦੋਂ ਤੱਕ ਉਹ ਰੁਕਦੀ ਹੈ ਉਦੋਂ ਤੱਕ ਕਾਫੀ ਕੁਝ ਵਾਪਰ ਚੁੱਕਿਆ ਹੁੰਦਾ ਹੈ। ਪਹਿਲੀ ਗੱਲ ਤਾਂ ਆਯੋਜਕਾਂ ਨੂੰ ਹੀ ਸਹੀ ਅਤੇ ਸੁਰੱਖਿਅਤ ਥਾਂ ਦੀ ਚੋਣ ਕਰਨੀ ਚਾਹੀਦੀ ਹੈ। ਪਹਿਲਾਂ ਵੀ ਹੁੰਦਾ ਹੈ,ਪਹਿਲਾਂ ਤਾਂ ਕੁਝ ਨਹੀਂ ਹੋਇਆ,ਇਹ ਤਰਕ ਠੀਕ ਨਹੀਂ।ਹਾਲਾਤਾਂ ਦੇ ਭਿਆਨਕ ਹੁੰਦੇ ਦੇਰ ਨਹੀਂ ਲੱਗਦੀ। ਦੂਜਾ ਆਉਣ ਵਾਲੇ ਨੂੰ ਆਪਣੀ ਸੁਰੱਖਿਆ ਦਾ ਧਿਆਨ ਖੁਦ ਵੀ ਰੱਖਣਾ ਚਾਹੀਦਾ ।ਦੁਰਘਟਨਾ ਹੋਣ ’ਤੇ ਜੇਕਰ ਕਿਸੇ ਹੋਰ ਦਾ ਕਸੂਰ ਹੈ ਤਾਂ ਵੀ ਦੁਰਘਟਨਾ ਤੋਂ ਬਾਅਦ ਉਸ ’ਤੇ ਦੋਸ਼ ਮਢਣ੍ਹ ਨਾਲ ਕੀ ਹਾਸਲ ਹੋਵੇਗਾ।ਸਰਕਾਰ ਥੋੜ੍ਹਾ ਬਹੁਤ ਮੁਆਵਜਾ ਦੇ ਵੀ ਦੇਵੇਗੀ ਤਾਂ ਕਿ ਉਸ ਨਾਲ ਪਰਿਵਾਰ ਤੋਂ ਵਿਛੜੇ ਵਾਪਸ ਆ ਜਾਣਗੇ?

WRITTEN BY