ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਗੱਲ ਸੁਣਦੇ ਸਾਰ ਸਰਬਣ ਸਿੰਘ ਭੜਕ ਗਿਆ
ਠਸਾਲਾ ਕੰਜਰ ਨਾ ਹੋਵੇ ਕਿਸੇ ਥਾਂ ਦਾ…ਤੈਨੂੰ ਕਾਲਜ ਆਹ ਕੁੱਝ ਕਰਨ ਨੂੰ ਲਾਇਆ। ਜੇ ਇਹੋ ਜਿਹਾ ਕੁੱਝ ਕਰਨਾ ਸੀ ਤਾਂ ਘੱਟੋ ਘੱਟ ਆਪਣੀ ਜਾਤ ਭਾਈ ਦੇਖ ਲੈਂਦਾ। ਜਾਹ ਦੂਰ ਹੋ ਜਾ ਮੇਰੀਆਂ ਅੱਖਾਂ ਤੋਂੂ। ਹਰਜੀਤ ਚੁੱਲ੍ਹੇ ਮੂਹਰੇ ਬੈਠੀ ਮਾਂ ਕੋਲ ਜਾ ਕੇ ਡੁਸਕਣ ਲੱਗ ਪਿਆ। ਮਾਂ ਨੇ ਦਿਲਾਸਾ ਦਿੰਦੇ ਹੋਏ ਆਖਿਆ
ਠਕੋਈ ਪੁੱਤ ਮੈਂ ਕਰੂੰ ਗੱਲ ਤੇਰੇ ਪਿਉ ਨਾਲ…ਤੂੰ ਰੋ ਨਾ…ਚੱਲ ਅੰਦਰ ਜਾ।
ਮੈਂ ਰੋਟੀ ਲੈ ਕੇ ਆਉਂਨੀ ਆ ਤੇਰੇ ਲਈੂ।
ਹਰਜੀਤ ਆਪਣੇ ਕਮਰੇ ਵਿਚ ਚਲਾ ਗਿਆ। ਦਿਨ ਵਾਹਵਾ ਚੜ੍ਹ ਗਿਆ ਸੀ। ਹਰਜੀਤ ਆਪਣੇ ਕਮਰੇ ਵਿਚ ਹੀ ਪਿਆ ਸੀ। ਮਾਂ ਨੇ ਹਰਜੀਤ ਦੇ ਵਿਆਹ ਵਾਲੀ ਗੱਲ ਸਰਬਣ ਸਿੰਘ ਨਾਲ ਕੀਤੀ। ਕਿੰਨਾ ਹੀ ਚਿਰ ਸਰਬਣ ਮੁਖਤਿਆਰ ਕੁਰ ਦੀਆਂ ਗੱਲਾਂ ਬਾਰੇ ਸੋਚਦਾ ਰਿਹਾ। ਆਖੀਰ ਹਰਜੀਤ ਦੀ ਮਾਂ ਨੇ ਉਹ ਦੇ ਬਾਪ ਨੂੰ ਮਨਾ ਲਿਆ। ਸਰਬਣ ਸਿੰਘ ਨੇ ਆਪਣੇ ਮਹਿਕਮੇ ਦੇ ਬੰਦੇ ਨੂੰ ਵਿਚ ਪਾ ਕੇ ਸੀਮਾ ਦੇ ਪਰਿਵਾਰ ਨਾਲ ਹਰਜੀਤ ਦੇ ਵਿਆਹ ਦੀ ਗੱਲ ਕੀਤੀ।
ਸੀਮਾ ਦਾ ਬਾਪ ਪੜ੍ਹਿਆ ਲਿਖਿਆ ਸੀ ਤੇ ਉਹ ਜਾਤ ਪਾਤ ਨੂੰ ਨਹੀਂ ਮੰਨਦਾ ਸੀ। ਦੋਵੇਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਹਰਜੀਤ ਤੇ ਸੀਮਾ ਨੇ ਵਿਆਹ ਕਰਵਾ ਲਿਆ। ਕਈ ਸਾਲ ਹੋ ਗਏ ਸਨ ਵਿਆਹ ਨੂੰ। ਸੀਮਾ ਨੇ ਵਿਆਹ ਮਗਰੋਂ ਇੱਕ ਮੁੰਡੇ ਨੂੰ ਜਨਮ ਦਿੱਤਾ।
ਸਰਬਣ ਸਿੰਘ ਹੁਣ ਕਲਰਕ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਗਿਆ ਸੀ। ਉਹ ਸਾਰਾ ਦਿਨ ਘਰ ਵਿਚ ਵਿਹਲਾ ਬੈਠਾ ਰਹਿੰਦਾ। ਉਮਰ ਸੱਠਾਂ ਦੇ ਨੇੜੇ ਹੋ ਗਈ ਸੀ। ਹਰਜੀਤ ਦੀ ਮਾਂ ਵੀ ਮੰਜੇ ਤੇ ਹੀ ਬੈਠੀ ਸੀ। ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਸੀ। ਸੀਮਾ ਉਨ੍ਹਾਂ ਨੂੰ ਮੰਜੇ ਤੇ ਬੈਠਿਆਂ ਨੂੰ ਕੌਸ ਦੀ ਰਹਿੰਦੀ। ਉਨ੍ਹਾਂ ਦੀ ਰੋਟੀ ਤੇ ਸੇਵਾ ਨੂੰ ਲੈ ਕੇ ਘਰ ਵਿਚ ਕਲੇਸ਼ ਪਾਈ ਰੱਖਦੀ। ਮੁਖਤਿਆਰੋ ਸਾਰਾ ਦਿਨ ਹਰਜੀਤ ਦੇ ਮੁੰਡੇ ਦੀ ਦੇਖਭਾਲ ਕਰਦੀ। ਹਰਜੀਤ ਉਸ ਨੂੰ ਸਮਝਾਉਂਦਾ ਕਿ ਮਾਂ ਸਾਰਾ ਦਿਨ ਆਪਣੇ ਮੁੰਡੇ ਦੀ ਸਾਂਭ ਸੰਭਾਲ ਕਰਦੀ ਆ। ਆਪਣਾ ਵੀ ਫ਼ਰਜ਼ ਬਣਦਾ ਕਿ ਸੇਵਾ ਕਰੀਏ ਉਨ੍ਹਾਂ ਦੀ। ਘਰ ਵਿਚ ਕਲੇਸ਼ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਸੀ। ਦੁਖੀ ਹੋਏ ਹਰਜੀਤ ਨੇ ਆਪਣੇ ਮਾਂ ਪਿਉ ਨੂੰ ਸ਼ਹਿਰ ਦੇ ਇੱਕ ਬਿਰਧ ਆਸ਼ਰਮ ਛੱਡ ਆਂਦਾ। ਉਹ ਵੀ ਸੀਮਾ ਦੇ ਇਸ ਵਰਤਾਰੇ ਤੋਂ ਬਹੁਤ ਦੁਖੀ ਸੀ। ਦੋ ਤਿੰਨ ਮਹੀਨਿਆਂ ਬਾਅਦ ਹਰਜੀਤ ਸੀਮਾ ਤੋਂ ਚੋਰੀਓ ਬਿਰਧ ਆਸ਼ਰਮ ਵਿਚ ਆਪਣੀ ਮਾਂ ਤੇ ਪਿਉ ਨੂੰ ਮਿਲ ਆਉਂਦਾ। ਹਰਜੀਤ ਦਾ ਮੁੰਡਾ ਦਸਵੀਂ ਕਲਾਸ ਵਿਚ ਹੋ ਗਿਆ ਸੀ। ਦਸਵੀਂ ਕਲਾਸ ਦੇ ਬੱਚਿਆਂ ਦਾ ਸਕੂਲ ਵੱਲੋਂ ਟੂਰ ਜਾਣਾ ਸੀ। ਹਰਜੀਤ ਨੇ ਮੁੰਡੇ ਨੇ ਵੀ ਜ਼ਿੱਦ ਕੀਤੀ ਬਈ ਉਸ ਨੇ ਵੀ ਜਾਣਾ ਹੈ। ਹਰਜੀਤ ਸਕੂਲ ਜਾ ਕੇ ਟੂਰ ਦੀ ਫ਼ੀਸ ਭਰ ਆਇਆ। ਸਕੂਲ ਦਾ ਟੂਰ ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਵਿਚ ਗਿਆ। ਇੱਕ ਬਿਰਧ ਆਸ਼ਰਮ ਵਿਚ ਹਰਜੀਤ ਦੇ ਮੁੰਡੇ ਦੀ ਨਜ਼ਰ ਇੱਕ ਬਜ਼ੁਰਗ ਜੋੜੇ ਤੇ ਪਈ। ਜੋ ਉਸ ਨੂੰ ਬਿਲਕੁਲ ਆਪਣੇ ਘਰ ਦੀ ਕੰਧ ਤੇ ਲੱਗੀ ਦਾਦੇ ਦਾਦੀ ਦੀ ਫੋਟੋ ਵਰਗੇ ਲੱਗੇ। ਜਦੋਂ ਕੋਲ ਜਾ ਕੇ ਉਹ ਨੇ ਪੁੱਛਿਆ ਤਾਂ ਸੱਚਮੁੱਚ ਉਸ ਦੇ ਦਾਦਾ ਦਾਦੀ ਸਨ। ਉਸ ਨੇ ਘੁੱਟ ਕੇ ਆਪਣੇ ਦਾਦਾ ਦਾਦੀ ਨੂੰ ਗਲਵੱਕੜੀ ਪਾ ਲਈ ਤੇ ਉੱਚੀ ਉੱਚੀ ਰੋਣ ਲੱਗਿਆ। ਸਕੂਲ ਦਾ ਸਾਰਾ ਸਟਾਫ਼ ਉਨ੍ਹਾਂ ਵੱਲ ਦੇਖ ਰਿਹਾ ਸੀ। ਉਸ ਨੇ ਟੂਰ ਤੋਂ ਆ ਕੇ ਆਪਣੇ ਬਾਪ ਹਰਜੀਤ ਨੂੰ ਕਿਹਾ ਕਿ ਉਹ ਤਾਂ ਕਹਿੰਦਾ ਸੀ ਉਸ ਦੇ ਦਾਦਾ ਦਾਦੀ ਦੀ ਮੌਤ ਹੋ ਗਈ ਹੈ। ਮੈਂ ਤਾਂ ਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਦੇਖ ਕੇ ਆਇਆ ਹਾਂ। ਆਪਣੇ ਮੁੰਡੇ ਦੀ ਗੱਲ ਸੁਣ ਕੇ ਹਰਜੀਤ ਨੇ ਨੀਵੀਂ ਪਾ ਲਈ ਤੇ ਉਸ ਦੀ ਗੱਲ ਦਾ ਕੋਈ ਜਵਾਬ ਨਾ ਆਇਆ। ਉਸੇ ਦਿਨ ਹਰਜੀਤ ਨੇ ਬਿਨਾਂ ਸੀਮੇ ਤੋਂ ਪੁੱਛੇ ਆਪਣੀ ਮਾਂ ਤੇ ਬਾਪ ਨੂੰ ਘਰ ਲੈ ਆਇਆ।
– ਸਮਾਪਤ
ਬਿਰਧ ਆਸ਼ਰਮ ਵਾਲੀ ਮਾਂ



