Skip to content
Independent perspectives. Global stories.
BREAKING

ਬੱਚਿਆਂ ਦੇ ਅਧਿਕਾਰਾਂ ਦੀ ਅਣਦੇਖੀ ਕਿਉਂ …

Share this story

ਸਿੱਖਿਆ, ਸਾਇੰਸ ਅਤੇ ਤਕਨੀਕ ਦੇ ਇਸ ਯੁੱਗ ਵਿੱਚ ਵੀ ਭਵਿੱਖ ਦੇ ਅਸਲ ਵਾਰਸ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਸਾਡੇ ਦੇਸ਼ ਵਿੱਚ ਇਸ ਹੱਦ ਤੱਕ ਅਣਦੇਖੀ ਕੀਤੀ ਜਾਂ ਰਹੀ ਹੈ, ਕਿ ਉਹਨਾਂ ਦੇ ਵਾਜਿਬ ਪਾਲਣ ਪੋਸ਼ਣ ਜਾਂ ਸਰਵ-ਪੱਖੀ ਵਿਕਾਸ ਦੀ ਗੱਲ ਤਾਂ ਇਕ ਪਾਸੇ ਰਹੀ ਸਗੋ, ਂ ਉਹਨਾ ਕੋਲੋ ਂ ਜਿਉਣ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਸਾਡੇ ਦੇਸ਼ ਵਿੱਚ ਜਿਆਦਾਤਰ ਬੱਚੇ ਦੁਸ਼ਿਤ ਵਾਤਾਵਰਣ ਵਿੱਚ ਨਰਕੀ ਜਿਵਨ ਜਿਉਣ ਲਈ ਮਜਬੂਰ ਹਨ।
ਇਹ ਬੱਚੇ ਖੇਡਣ ਮੋਲਣ, ਨੱਚਣ ਟੱਪਣ ਅਤੇ ਪੜਨ-ਲਿਖਨ ਦੀ ਉਮਰ ਵਿੱਚ ਹੀ ਕਾਰਖਾਨਿਆਂ, ਢਾਬਿਆਂ, ਖੇਤੀ ਨਾਲ ਸਬੰਧਤ ਕੰਮਾਂ, ਫੈਕਟਰੀਆਂ ਅਤੇ ਹੋਰ ਖਤਰਨਾਕ ਉਧਯੋਗਿਕ ਕੰਮਾਂ, ਕਾਰੋਬਾਰੀ ਅਦਾਰਿਆਂ ਵਿੱਚ ਸਿਰਫ ਦੋ ਡੰਗ ਦੀ ਰੋਟੀ ਖਾਤਰ ਭਾਵ ਭੁੱਖ ਮਿਟਾਉਣ ਲਈ ਆਪਣਾ ਆਪ ਰਹੇ ਹਨ। ਅਜੇ ਤੱਕ ਬਾਲ ਮਜਦੂਰੀ ਨੂੰ ਠੱਲ ਪਾਉਣ ਲਈ ਸਰਕਾਰਾਂ ਵੱਲੋ ਕੀਤੇ ਜਾ ਰਹੇ ਦਾਅਵੇ ਅਤੇ ਯਤਨ ਨਾ ਕਾਫੀ ਹਨ । ਇੱਕ ਪਾਸੇ ਗਰਭਪਾਤ ਕਰਵਾ ਕੇ ਜਨਮ ਲੈਣ ਤੋ ਂਪਹਿਲਾ ਹੀ ਕੁੜੀਆਂ ਨੂੰ ਮਾਰ ਮੁਕਾਇਆ ਜਾ ਰਿਹਾ ਹੈ। ਦੂਜੇ ਪਾਸੇ ਦੇਸ਼ ਵਿੱਚ ਬਾਲ ਵੇਸ਼ਵਾਵਾਂ ਦੀ ਗਿਣਤੀ ਲੱਖਾਂ ਵਿੱਚ ਹੈ। ਜੋ ਕਿ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹੀ ਨਹੀ ਸਗੋ ਂਬਦਨਮਾਂ ਧੱਬਾ ਹੈ। ਜਿਆਦਾਤਰ ਬੱਚਿਆਂ ਨ੍ਵੂੰ ਵਧੀਆ ਪੌਸ਼ਟਿਕ ਖੁਰਾਕ ਨਾ ਮਿਲਣ ਕਰਕੇ ਅਤੇ ਵਧੀਆ ਆਲਾ-ਦੁਆਲਾ/ ਵਾਤਾਰਵਣ ਨਾ ਮਿਲਣ ਕਰਕੇ ਮੌਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਜਾਂ ਫਿਰ ਜਿੰਦਗੀ ਭਰ ਕੁਪੋਸ਼ਣ ਕਾਰਨ ਹੋਣ ਵਾਲੀਆ ਬਿਮਾਰੀਆਂ ਦਾ ਸ਼ਿਕਾਰ ਹੋਣ ਉਪਰੰਤ ਅਨੇਕਾਂ ਸਮੱਸਿਆਵਾਂ ਕਾਰਨ ਨਰਕ ਵਰਗੀ ਜਿੰਦਗੀ ਜਿਉਣੀ ਪੈ ਰਹੀ ਹੈ। ਬੱਚਿਆਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਕੇਵਲ ਕਾਗਜ਼ੀ/ਹਵਾਈ ਐਲਾਨ ਬਣ ਕੇ ਰਹਿ ਜਾਂਦੇ ਹਨ। ਸਾਡੇ ਦੇਸ਼ ਦੀ ਜਿਆਦਾਤਰ ਅਬਾਦੀ ਗਰੀਬ, ਅਣਪੜ੍ਹ ਅਤੇ ਅੰਧਵਿਸ਼ਵਾਸ਼ਾਂ ਦੀ ਘੁੰਮਣਘੇਰੀ/ ਦਲਦਲ ਵਿੱਚ ਧਸੀ ਹੋਣ ਕਰਕੇ ਅਤੇ ਦੂਰ ਦਰੇਡੇ ਦੇ ਖੇਤਰਾਂ ਵਿੱਚ ਰਹਿਣ ਕਰਕੇ ਜਿਆਦਾਤਰ ਬੱਚਿਆਂ ਨੂੰ ਕਿਸੇ ਬਿਮਾਰੀ ਸਮੇਂ ਅਧੁਨਿਕ ਡਾਕਟਰੀ ਇਲਾਜ ਦੀ ਸਹੂਲਤ ਮਿਲਣ ਦੀ ਬਜਾਏ ਨੀਮ ਹਕੀਮਾਂ ਤੋ ਂਜਾਂ ਫਿਰ ਹਥੌਲੇ ਅਤੇ ਟੂਣੇ ਟਮਾਣਿਆਂ ਵਰਗਾ ਫਰਜੀ ਓੜ੍ਹ ਪੋੜ੍ਹ ਹੀ ਨਸੀਬ ਹੰਦਾ ਹੈ। ਜਿਸ ਕਾਰਨ ਲੱਖਾਂ ਬੱਚੇ ਅਨੇਕਾਂ ਤਰਾਂ ਦੀ ਬਿਮਾਰੀਆ ਦਾ ਸ਼ਿਕਾਰ ਹੋਣ ਉਪਰੰਤ ਅਣਆਈ ਮੌਤ ਮਰ ਜਾਂਦੇ ਹਨ। ਹੋਰ ਤਾਂ ਹੋਰ ਨੀਮ ਹਕੀਮਾਂ ਵੱਲੋ ਂਸਿਰਫ ਪੈਸੇ ਬਟੋਰਨ ਖਾਤਰ ਬਿਨਾ ਲੋੜੋ ਂਹੀ ਦੂਸ਼ਿਤ ਸੂਈਆਂ ਸਰਿੰਜਾਂ ਕਾਰਨ ਏਡਜ਼ ਵਰਗੀ ਭਿਆਨਕ ਲਾ ਇਲਾਜ਼ ਛੂਤ ਦੀ ਬਿਮਾਰੀ ਦੇ ਪ੍ਰਕੋਪ ਦਾ ਸਭ ਤੋ ਂਵਧੇਰੇ ਸ਼ਿਕਾਰ ਵੀ ਇਹ ਬੱਚੇ ਹੋ ਰਹੇ ਹਨ। ਸਿਰਫ ਇਹੀ ਨਹੀ ਟੀਕਾਕਰਣ ਪ੍ਰੋਗਰਾਂਮ ਦੌਰਾਨ ਮਾਰੂ ਛੂਤ ਰੋਗਾਂ ਤੋ ਂਬਚਾਉ ਲਈ ਲਾਏ ਜਾਣ ਵਾਲੇ ਬਚਾਉ ਟੀਕੇ ਵੀ ਜਾਗਰੂਕਤਾ ਦੀ ਘਾਟ ਕਾਰਨ ਜਿਆਦਤਰ ਮਾਪੇ ਨਹੀ ਂਲਗਵਾਉਦੇ, ਜਿਸ ਕਾਰਨ ਜਨਮ ਤੋ ਂਪਹਿਲਾਂ ਹੀ ਭਾਵ ਗਰਭ ਅਵਸਥਾ ਦੌਰਨ ਹੀ ਕਮਜੋਰ ਹੋਣ ਕਰਕੇ ਅਤੇ ਛੂਤ ਦੀਆਂ ਬਿਮਾਰੀਆ ਦਾ ਸ਼ਿਕਾਰ ਹੋਣ ਕਰਕੇ ਜਿਆਦਤਰ ਬੱਚੇ ਮੌਤ ਨੂੰ ਪਿਆਰੇ ਹੋ ਜਾਂਦੇ ਹਨ।
ਸਾਡੇ ਦੇਸ਼ ਵਿਚ ਬੱਚਿਆਂ ਦੀ ਮੌਤ ਦਰ ਦੁਨੀਆਂ ਦੇ ਹੋਰ ਦੇਸਾਂ ਦੇ ਮੁਕਾਬਲੇ ਅਜੇ ਵੀ ਬਹੁਤ ਜਿਆਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਬੱਚਿਆਂ ਨਾਲ ਸਬੰਧਤ ਕੋਮਾਂਤਰੀ ਪੱਧਰ ਦੀ ਸੰਸਥਾ ਯੂਨੀਸੇਫ ਦੇ ਖੁਲਾਸਿਆਂ ਮੁਤਾਬਕ ਸਾਡੇ ਦੇਸ਼ ਵਿੱਚ ਨਵਜਨਮੇਆਂ ਬੱਚਿਆਂ ਦੀ ਹਾਲਤ ਅਜੇ ਵੀ ਵਧੇਰੇ ਮਾੜੀ ਹੈ। ਸਾਡੇ ਦੇਸ਼ ਵਿੱਚ ਅਜੇ ਵੀ ਬਹੁਤ ਜਿਆਦਾ ਅਬਾਦੀ ਬਹੁਤ ਹੀ ਘੋਰ ਗਰੀਬੀ ਨਾਲ ਜੂਝਦੀ ਹੋਈ ਗਰੀਬੀ ਰੇਖਾ ਤੋ ਂਵੀ ਹੇਠਲਾ ਜੀਵਨ ਪੱਧਰ ਬਤੀਤ ਕਰ ਰਹੀ ਹੈ। ਜਿਸ ਦੀ ਪ੍ਰਤੀ ਵਿਅਕਤੀ ਰੋਜਾਨਾ/ਸਾਲਾਨਾ ਆਮਦਨ ਅਜੇ ਵੀ ਬਹੁਤ ਘੱਟ ਹੈ। ਅਜਿਹੀ ਘੋਰ ਗਰੀਬੀ ਵਿੱਚ ਰਹਿ ਰਹੀਆਂ ਔਰਤਾਂ ਨੂੰ ਅਜੋਕੇ ਯੁੱਗ ਦੀਆਂ ਅਧੁਨਿਕ ਸਿਹਤ ਸਹੂਲਤਾਂ ਮਿਲਣੀਆਂ ਤਾਂ ਦੂਰੀ ਦੀ ਗੱਲ ਸਗੋ ,ਂ ਜਣੇਪੇ ਸਮੇ ਂਵੀ ਕੋਈ ਵੀ ਯੋਗ ਡਾਕਟਰੀ ਸਹੂਲਤ ਜਾਂ ਫਿਰ ਅਜਿਹਾ ਹੋਰ ਸੁਰੱਖਿਅਤ ਪ੍ਰਬੰਧ ਨਸੀਬ ਨਹੀ ਂਹੁੰਦਾ, ਜਿਹੜਾ ਬੱਚੇ ਨੂੰ ਜਨਮ ਦੇਣ ਵਾਲੀ ਜੱਚਾ ਅਤੇ ਬੱਚੇ ਲਈ ਬੇਹੱਦ ਜਰੂਰੀ ਹੋਵੇ। ਸਾਡੇ ਦੇਸ਼ ਵਿੱਚ ਜਿਆਦਾਤਰ ਬੱਚੇ ਜਨਮ ਸਮੇ ਤੋ ਂਹੀ ਘੱਟ ਵਜਨਦਾਰ ਹੋਣ ਕਰਕੇ ਆਪਣੇ ਜਨਮ ਦਿਨ ਤੋ ਂਤਿੰਨ ਹਫਤਿਆਂ ਦੇ ਵਿੱਚ ਵਿੱਚ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋ ਂ ਕਿ ਕੁੱਝ ਬੱਚੇ ਜਨਮ ਲੈਣ ਤੋ ਂਕੁੱਝ ਕੁ ਦਿਨਾਂ ਬਾਅਦ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਹੋਰ ਤਾਂ ਹੋਰ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ, ਉਹਨਾਂ ਦੀ ਸਿਹਤ ਸੰਭਾਲ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਨੂੰ ਵੀ ਦਿਆਨਦਾਰੀ ਨਾਲ ਨਹੀ ਂਚਲਾਇਆ ਜਾ ਰਿਹਾ।
ਸਾਡੇ ਮਹਾਨ ਭਾਰਤ ਦੇਸ਼ ਵਿੱਚ ਬੱਚਿਆਂ ਦੀ ਮੁੱਢਲੀ ਸਿੱਖਆ ਦਾ ਪ੍ਰਬੰਧ ਵੀ ਕੋਈ ਬਹੁਤਾ ਮਿਆਰੀ ਨਹੀ ਂਸਗੋਂ ਂਇਸ ਹੱਦ ਤੱਕ ਨਿਗੂੁਣਾ ਹੈ ਕਿ ਦੇਸ਼ ਭਰ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬਹੁਤ ਵੱਡੀ ਤਦਾਦ ਵਿੱਚ ਬੱਚੇ ਪੰਜਵੀ ਂ ਪਾਸ ਕਰਨ ਤੋਂ ਂਪਹਿਲਾਂ ਹੀ ਸਕੂਲ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਜਿਆਦਤਰ ਸਕੂਲਾਂ ਵਿੱਚ ਬੱਚਿਆਂ ਦੀ ਸੁਖ-ਸੁਵਿਧਾ ਲਈ ਅਧਿਆਪਕਾਂ, ਇਮਾਰਤਾਂ ਅਤੇ ਹੋਰ ਜਰੂਰੀ ਸਹੂਲਤਾਂ ਦੀ ਘਾਟ ਤਾਂ ਹੈ ਹੀ ਸਗੋ, ਂਕਈ ਹਾਲਤਾਂ ਵਿਚ ਬੱਚਿਆਂ ਲਈ ਜੇਠ, ਹਾੜ ਦੇ ਮਹੀਨੀਆਂ ਵਿੱਚ ਪੀਣ ਵਾਲੇ ਪਾਣੀ ਦਾ, ਪਖਾਨਿਆਂ ਦਾ ਅਤੇ ਉਹਨਾਂ ਦੇ ਖੇਡਣ ਲਈ ਖੇਡ ਮੈਦਾਨਾਂ ਤੱਕ ਦੀ ਸਹੂਲਤ ਨਹੀ ਂਹੁੰਦੀ। ਸਭ ਧਿਰਾਂ ਨੂੰ ਭਾਵ ਸਰਕਾਰ, ਸਮਾਜ, ਧਾਰਮਿਕ ਸੰਗਠਨਾਂ ਰਾਜਨੀਤਕ ਸੰਗਠਨਾਂ, ਰਾਜਸੀ ਆਗੂਆਂ, ਸਵੈ ਸੇਵੀ ਸੰਸਥਾਵਾਂ, ਕਲੱਬਾਂ, ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਸਮੇਤ ਸਮਾਜ ਦੇ ਪੜ੍ਹੇ ਲਿਖੇ ਵਰਗ ਨਾਲ ਸਬੰਧ੍ਹਤ ਚੇਤਨ ਲੋਕਾਂ ਅਤੇ ਹਰ ਤਰਾਂ ਦੇ ਸੰਚਾਰ ਮਾਧਿਅਮਾਂ ਨੂੰ ਬੱਚਿਆਂ ਦੀ ਅਜਿਹੀ ਸਥਿਤੀ… ਦਰਅਸ਼ਲ ਅਸਲ… ਤਸਵੀਰ ਨੂੰ ਸਹੀ ਅਰਥਾਂ ਵਿੱਚ ਪਛਾਣਨ ਅਤੇ ਸਮਝ੍ਹਣ ਲਈ ਦੀ ਲੋੜ ਹੈ। ਤਾਂ ਜੋ ਸਾਡੇ ਦੇਸ਼ ਵਿੱਚ ਜਨਮੇ ਂਹਰ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੀ ਨਹੀ ਂਸਗੋ ਹਰ ਬੱਚੇ ਦਾ ਸਰਭ-ਪੱਖੀ ਵਿਕਾਸ ਹੋ ਸਕੇ। ਸੱਚ ਤਾਂ ਇਹ ਹੈ ਕਿ ਇਸ ਕਾਰਜ ਨੂੰ ਅੱਗੇ ਪਾਉਣਾ ਭਾਵ ਅੱਖੋਂ ਂਪਰੋਖੇ ਕਰਨਾ ਮਨੁੱਖਤਾ ਦਾ ਭਵਿਖ ਹਨੇਰਾ ਕਰਨਾ ਹੋਵੇਗਾ। ਕਿਉਕਿ ਬੱਚੇ ਸਾਡਾ ਅੱਜ ਵੀ ਹਨ ਅਤੇ ਸਾਡਾ ਭਵਿਖ ਵੀ ਹਨ। ਕਿਤੇ ਅਸੀ ਂ ਸਭ ਰਲ ਮਿਲ ਕੇ ਬੱਚਿਆਂ ਦੇ ਮੁੱਢ੍ਹਲੇ ਅਧਿਕਾਰਾਂ ਪ੍ਰਤੀ ਅਵੇਸਲੇ ਹੋ ਕੇ ਭਾਵ ਉਹਨਾਂ ਦੀ ਅਣਦੇਖੀ ਕਰਕੇ ਕਿਤੇ ਸੱਚ-ਮੁਚ ਹੀ ਮਨੁੱਖਤਾ ਦਾ ਭਵਿਖ ਹਨੇਰਾ ਤਾਂ ਨਹੀ ਕਰ ਰਹੇ? ਅੱਜ ਦੇ ਦਿਨ ਨੂੰ ਠਬਾਲ ਦਿਵਸੂ ਵਜੋ ਮਨਾਉਦਿਆਂ ਇਹ ਸਵਾਲ ਸਾਡੇ ਸਭ ਦੇ ਚਿੰਤਨ ਦਾ ਹਿੱਸਾ ਬਣਨਾ ਚਾਹੀਦਾ ਹੈ। ਕਿਂਉ ਂਕਿਂ ਂਚਿੰਤਨ ਚੋਂ ਂਹੀ ਅਮਲ ਪੈਦਾ ਹੁੰਦਾ ਹੈ। ਨਹੀ ਂ ਤਾਂ ਫਿਰ ਅਸੀ ਭਾਂਵੇ ਹਰ ਰੋਜ ਹੀ ਬਾਲ ਦਿਵਸ ਕਿਉ ਂਨਾਂ ਮਨਾਈ ਜਾਇਏ….। ਸਭ ਵਿਅਰਥ ਹੋਵੇਗਾ…।
ਲਾਲ ਚੰਦ ਸਿੰਘ
ਪਿੰਡ: ਚੁੱਘੇ-ਖੁਰਦ (ਬਠਿੰਡਾ)
ਸੰਪਰਕ :75894-27462

WRITTEN BY